CISCE ਨੇ 10ਵੀਂ ਤੇ 12ਵੀਂ ਰਿਜ਼ਲਟ ਦੀ ਤਰੀਕ ਤੈਅ ਕਰਨ ਦੇ ਨਾਲ ਹੀ ਇਕ ਅਹਿਮ ਸੂਚਨਾ ਜਾਰੀ ਕੀਤੀ ਹੈ। ਇਸ ਮੁਤਾਬਕ ਇਸ ਸਾਲ ਕੌਂਸਲ ਫਾਰ ਦ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (CISCE) ISC ਤੇ ICSE ਦੀਆਂ ਕਾਪੀਆਂ ਦੀ ਰੀਚੈਕਿੰਗ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕੌਂਸਲ ਨੇ ਸੂਚਨਾ ਜਾਰੀ ਕਰਦੇ ਹੋਏ ਕਿਹਾ ਕਿ 'ਆਈਸੀਐੱਸਈ, ਆਈਐੱਸਸੀ ਸਾਲ 2021 ਦੀਆਂ ਪ੍ਰੀਖਿਆਵਾਂ ਲਈ ਆਂਸਰ-ਸ਼ੀਟ ਦੀ ਰੀਚੈਕਿੰਗ ਪ੍ਰਕਿਰਿਆ ਲਾਗੂ ਨਹੀਂ ਹੋਵੇਗੀ ਕਿਉਂਕਿ ਇਸ ਸਾਲ ਪ੍ਰੀਖਿਆਵਾਂ ਨਹੀਂ ਲਈਆਂ ਗਈਆਂ ਹਨ। ਅਸਲ ਵਿਚ ਕੌਂਸਲ ਨੇ ਇਸ ਸਾਲ ਕੋਵਿਡ-19 ਮਹਾਮਾਰੀ ਕਾਰਨ ਬੋਰਡ ਨੇ ਇਸ ਸਾਲ ਜਮਾਤ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਫਾਈਨਲ ਪ੍ਰੀਖਿਆ ਨਹੀਂ ਕਰਵਾਈ ਸੀ। ਪ੍ਰੀਸ਼ਦ ਨੇ ਕਿਹਾ ਕਿ ਸਾਲ 10ਵੀਂ-12ਵੀਂ ਦੇ ਐਗਜ਼ਾਮ ਨਹੀਂ ਹੋਏ, ਇਸ ਲਈ ਆਂਸਰ ਸਕ੍ਰਿਪਟਸ ਦੀ ਵੀ ਰੀ-ਚੈਕਿੰਗ ਨਹੀਂ ਕੀਤੀ ਜਾਵੇਗੀ।'

CISCE ਨੇ ਕਿਹਾ ਕਿ ਵਿਦਿਆਰਥੀ ਕੈਲਕੂਲੇਸ਼ਨ ਕੁਰੈਕਸ਼ਨ ਦੇ ਸਬੰਧ 'ਚ ਲਿਖਤੀ ਰੂਪ 'ਚ ਸਕੂਲਾਂ ਨੂੰ ਅਪੀਲ ਕਰ ਰਹੇ ਹਨ। ਇਨ੍ਹਾਂ ਅਪੀਲਾਂ ਨੂੰ ਸੂਕਲ ਦੇ ਪ੍ਰਮੁੱਖ ਸਹਾਇਕ ਦਸਤਾਵੇਜ਼ਾਂ ਦੇ ਨਾਲ ਸਮੀਖਿਆ ਲਈ ਪ੍ਰੀਸ਼ਦ ਨੂੰ ਭੇਜ ਸਕਦੇ ਹਨ। ਰਿਪੋਰਟ ਅਨੁਸਾਰ ਕੌਂਸਲਰ ਸਕੂਲਾਂ ਨੂੰ ਰਿਪੋਰਟ ਪ੍ਰੀਸ਼ਦ ਨੂੰ ਭੇਜਣ ਤੋਂ ਪਹਿਲਾਂ ਸਾਰੀਆਂ ਅਪੀਲਾਂ ਦੀ ਖ਼ੁਦ ਸਮੀਖਿਆ ਕਰਨ ਨੂੰ ਕਿਹਾ ਹੈ। ਸਕੂਲਾਂ ਲਈ ਅਜਿਹੀਆਂ ਸਾਰੀਆਂ ਅਰਜ਼ੀਆਂ ਦੀ ਸਮੀਖਿਆ ਕਰਨਾ ਜ਼ਰੂਰੀ ਹੈ। ਪਹਿਲਾਂ ਸਕੂਲ ਖ਼ੁਦ ਇਹ ਚੈੱਕ ਕਰਨ ਕਿ ਸਿਰਫ਼ ਉਸ ਵਿਚ ਦਿੱਤੇ ਗਏ ਤਰਕਾਂ ਨਾਲ ਸੰਤੁਸ਼ਟ ਹੋਣ 'ਤੇ, ਸੀਆਈਐੱਸਸੀਈ ਨੂੰ ਆਪਣੀਆਂ ਟਿੱਪਣੀਆਂ ਦੇ ਨਾਲ ਫਾਰਵਰਡ ਕਰਨ ਦੇ ਨਿਰੇਦਸ਼ ਦਿੱਤੇ ਹਨ, ਜੋ ਤਰਕ ਅੰਕਾਂ ਦੀ ਕੈਲਕੂਲੇਸ਼ਨ ਸੰਬੰਧੀ ਰਾਇ ਦਾ ਸਮਰਥਨ ਕਰਨ ਵਾਲੇ ਦਸਤਾਵੇਜ਼ਾਂ ਦਾ ਸਮਰਥਨ ਕਰਦੇ ਹਨ।

ਉੱਥੇ ਹੀ ICSE, ISC ਰਿਜ਼ਲਟ ਚੈੱਕ ਕਰਨ ਲਈ ਵਿਦਿਆਰਥੀਆਂ ਨੂੰ ਅਧਿਕਾਰਤ ਪੋਰਟਲ ਤੋਂ ਇਲਾਵਾ ਐੱਸਐੱਮਐੱਸ ਰਾਹੀਂ ਵੀ ਨਤੀਜੇ ਚੈੱਕ ਕਰ ਸਕਦੇ ਹੋ। ਇਸ ਦੇ ਲਈ ਵਿਦਿਆਰਥੀਆਂ ਨੂੰ 'ਨਵੇਂ ਮੈਸੇਜ' ਬਾਕਸ 'ਚ ਆਈਸੀਐੱਸਈ ਰਿਜ਼ਲਟ ਲਈ (7 ਅੰਕਾਂ ਦੀ ਵਿਸ਼ੇਸ਼ ਆਈਡੀ) ਦੇ ਰੂਪ 'ਚ ਆਪਣੀ ਵਿਸ਼ੇਸ਼ ਆਈਡੀ ਟਾਈਪ ਕਰਨੀ ਪਵੇਗੀ। ਇਸ ਤੋਂ ਬਾਅਦ 09248082883 ਨੰਬਰ 'ਤੇ ਜਮਾਤ ਦਾ ਨਾਂ ਲਿਖ ਕੇ 1234567 ਭੇਜਣਾ ਪਵੇਗਾ। ਉੱਥੇ ਹੀ ਆਈਐੱਸਸੀ ਨਤੀਜੇ 2021 ਪ੍ਰਾਪਤ ਕਰਨ ਲਈ, ਉਮੀਦਵਾਰ ਨੂੰ ਆਈਐੱਸਸੀ 1234567 (ਸੱਤ ਅੰਕਾਂ ਦੀ ਵਿਸ਼ੇਸ਼ ਆਈਡੀ) ਦੇ ਰੂਪ 'ਚ ਆਪਣੀ ਵਿਸ਼ੇਸ਼ ਆਈਡੀ ਟਾਈਪ ਕਰਨ ਤੋਂ ਬਾਅਦ ਬਰਾਬਰ ਨੰਬਰ ਭੇਜ ਕੇ ਮੈਸੇਜ ਕਰਨਾ ਪਵੇਗਾ। ਉੱਥੇ ਹੀ, 10ਵੀਂ ਤੇ 12ਵੀਂ ਨਤੀਜੇ ਨਾਲ ਜੁੜੀ ਜ਼ਿਆਦਾ ਜਾਣਕਾਰੀ ਲਈ ਵਿਦਿਆਰਥੀ ਅਧਿਕਾਰਤ ਵੈੱਬਸਾਈਟ 'ਤੇ ਵਿਜ਼ਿਟ ਕਰ ਸਕਦੇ ਹਨ।

Posted By: Seema Anand