ਅਰਵਿੰਦ ਪਾਂਡੇ, ਨਵੀਂ ਦਿੱਲੀ : ਕੋਰੋਨਾ ਸੰਕਟ ਕਾਲ 'ਚ ਘਰ ਬੈਠੇ ਸਕੂਲੀ ਬੱਚਿਆਂ ਨੂੰ ਆਨਲਾਈਨ ਪੜ੍ਹਾਉਣ ਦੀ ਮੁਹਿੰਮ ਨੂੰ ਭਾਵੇਂ ਇਕ ਬਦਲ ਵਜੋਂ ਅਜਮਾਇਆ ਗਿਆ ਸੀ ਪਰ ਇਸ ਤੋਂ ਅੱਗੇ ਵੀ ਉਨ੍ਹਾਂ ਦਾ ਖਹਿੜਾ ਨਹੀਂ ਛੁੱਟਣ ਵਾਲਾ ਹੈ। ਫਿਲਹਾਲ ਛੇਵੀਂ ਤੋਂ 12ਵੀਂ ਤਕ ਦੇ ਸਕੂਲੀ ਬੱਚਿਆਂ ਨੂੰ ਕੋਰਸ ਦਾ ਕਰੀਬ 40 ਫੀਸਦੀ ਹਿੱਸਾ ਆਨਲਾਈਨ ਹੀ ਪੜ੍ਹਾਇਆ ਜਾਵੇਗਾ। ਸਕੂਲਾਂ ਲਈ ਤਿਆਰ ਕੀਤੇ ਜਾ ਰਹੇ ਨਵੇਂ ਸਿਲੇਬਸ ਨੂੰ ਐੱਨਸੀਈਆਰਟੀ ਹੁਣ ਕੁਝ ਇਸੇ ਤਰ੍ਹਾਂ ਨਾਲ ਡਿਜ਼ਾਈਨ ਕਰਨ 'ਚ ਲੱਗਾ ਹੋਇਆ ਹੈ।

ਸਕੂਲਾਂ 'ਚ ਆਨਲਾਈਨ ਪੜ੍ਹਾਈ ਨੂੰ ਲੈ ਕੇ ਇਹ ਜ਼ੋਰ ਇਸ ਲਈ ਵੀ ਦਿੱਤਾ ਜਾ ਰਿਹਾ ਹੈ ਕਿਉਂਕਿ ਇਸ ਨਾਲ ਸਕੂਲੀ ਬੱਚਿਆਂ ਨੂੰ ਦੂਜੀਆਂ ਸਰਗਰਮੀਆਂ ਨਾਲ ਜੋੜਨ ਲਈ ਸਮਾਂ ਮਿਲੇਗਾ। ਜੋ ਮੌਜੂਦਾ ਸਮੇਂ 'ਚ ਕੋਰਸ ਦੇ ਭਾਰੀ ਬੋਝ ਕਾਰਨ ਸੰਭਵ ਨਹੀਂ ਹੈ। ਇਹ ਹੀ ਵਜ੍ਹਾ ਹੈ ਕਿ ਕੌਮੀ ਸਿੱਖਿਆ ਨੀਤੀ ਆਉਣ ਤੋਂ ਬਾਅਦ ਸਕੂਲਾਂ ਲਈ ਜੋ ਨਵਾਂ ਪਾਠਕ੍ਰਮ ਫਰੇਮਵਰਕ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿਚੋਂ ਇਸ ਗੱਲ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਸਕੂਲਾਂ 'ਚ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਅਜਿਹੀਆਂ ਸਰਗਰਮੀਆਂ ਨਾਲ ਜੋੜਿਆ ਜਾਵੇ, ਜਿਸ ਨਾਲ ਉਨ੍ਹਾਂ ਦੇ ਵਿਕਾਸ 'ਚ ਮਦਦ ਮਿਲ ਸਕੇ। ਸਕੂਲਾਂ ਲਈ ਪਾਠਕ੍ਰਮ ਨੂੰ ਫਰੇਮਵਰਕ ਤਿਆਰ ਕਰਨ 'ਚ ਰੁੱਝੇ ਐੱਨਸੀਈਆਈਟੀ ਦੇ ਮਾਹਰਾਂ ਦੀ ਮੰਨੀਏ ਤਾਂ 40 ਫ਼ੀਸਦੀ ਕੋਰਸ ਦੀ ਪੜ੍ਹਾਈ ਆਨਲਾਈਨ ਕਰਵਾਉਣ ਨਾਲ ਸਕੂਲਾਂ 'ਚ ਬੱਚਿਆਂ ਕੋਲ ਦੂਜੀਆਂ ਸਰਗਰਮੀਆਂ ਲਈ ਢੁੱਕਵਾਂ ਸਮਾਂ ਰਹੇਗਾ, ਜਿਸ 'ਚ ਉਨ੍ਹਾਂ ਨੂੰ ਕਲਾ, ਖੇਡ, ਵੋਕੇਸ਼ਨਲ, ਭਾਸ਼ਾ ਤੇ 21ਵੀਂ ਸਦੀ ਦੀ ਜ਼ਰੂਰਤ ਮੁਤਾਬਕ ਸਕਿੱਲ ਆਦਿ ਨਾਲ ਜੋੜਿਆ ਜਾ ਸਕੇਗਾ। ਸਕੂਲਾਂ ਲਈ ਨਵਾਂ ਪਾਠਕ੍ਰਮ ਤਿਆਰ ਕਰਨ 'ਚ ਰੁੱਝੀ ਐੱਨਸੀਈਆਰਟੀ ਫਿਲਹਾਲ ਛੇਵੀਂ ਤੋਂ ਲੈ ਕੇ 12ਵੀਂ ਤਕ ਦੇ ਕੋਰਸ ਨਾਲ ਕਿਹੜੀ ਸਮੱਗਰੀ ਨੂੰ ਆਨਲਾਈਨ ਪੜ੍ਹਾਇਆ ਜਾ ਸਕਦਾ ਹੈ, ਇਨ੍ਹੀਂ ਦਿਨੀਂ ਇਸ ਦੀ ਨਿਸ਼ਾਨਦੇਹੀ ਕਰਨ 'ਚ ਰੁੱਝੀ ਹੋਈ ਹੈ ਤਾਂ ਕਿ ਉਸ ਮੁਤਾਬਕ ਉਸ ਨੂੰ ਹੋਰ ਰੋਚਕ ਢੰਗ ਨਾਲ ਹਾਲੇ ਵੀ ਤਿਆਰ ਕੀਤਾ ਜਾ ਸਕੇ। ਫਿਲਹਾਲ ਸਕੂਲਾਂ ਲਈ ਇਹ ਨਵਾਂ ਪਾਠਕ੍ਰਮ 2022 ਤਕ ਤਿਆਰ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਵਿਚਾਲੇ ਕੌਮੀ ਸਿੱਖਿਆ ਨੀਤੀ ਤਹਿਤ ਸਕੂਲੀ ਪਾਠਕ੍ਰਮ ਲਈ ਨੈਸ਼ਨਲ ਕੈਰੀਕੁਲਸਮ ਫਰੇਮਵਰਕ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨੂੰ ਫਿਲਹਾਲ ਇਸ ਸਾਲ ਦੇ ਅੰਤ ਤਕ ਤਿਆਰ ਕਰਨ ਦਾ ਟੀਚਾ ਰੱਖਿਆ ਗਿਆ ਹੈ। ਬਾਅਦ 'ਚ ਇਸੇ ਦੇ ਆਧਾਰ 'ਤੇ ਸਕੂਲੀ ਪਾਠ ਪੁਸਤਕਾਂ ਤਿਆਰ ਕੀਤੀ ਜਾਣਗੀਆਂ।

ਆਨਲਾਈਨ ਸਮੱਗਰੀ ਨੂੰ ਦਿਲਚਸਪ ਬਣਾਉਣ 'ਤੇ ਜ਼ੋਰ

ਸਕੂਲਾਂ 'ਚ ਇਸ ਵਿਚਾਲੇ ਆਨਲਾਈਨ ਪੜ੍ਹਾਈ ਨੂੰ ਹੁਲਾਰਾ ਦੇਣ ਦੀ ਜੋ ਯੋਜਨਾ ਹੈ, ਉਸ ਤਹਿਤ ਪਹਿਲੀ ਕੋਸ਼ਿਸ਼ ਪਾਠ ਸਮੱਗਰੀ ਨੂੰ ਦਿਲਚਸਪ ਬਣਾਉਣ ਦੀ ਹੈ। ਇਹ ਹੀ ਕਾਰਨ ਹੈ ਕਿ ਮਾਹਿਰਾਂ ਨੂੰ ਇਸ 'ਤੇ ਪ੍ਰਮੁੱਖਤਾ ਨਾਲ ਕੰਮ ਕਰਨ ਲਈ ਕਿਹਾ ਹੈ। ਇਹ ਇਸ ਲਈ ਵੀ ਹੈ ਕਿ ਕਿਉਂਕਿ ਪਿਛਲੇ ਛੇ ਮਹੀਨਿਆਂ 'ਚ ਆਨਲਾਈਨ ਪੜ੍ਹਾਈ ਨੂੰ ਜੋ ਫੀਡਬੈਕ ਸਾਹਮਣੇ ਆਇਆ ਹੈ, ਉਨ੍ਹਾਂ ਵਿਚੋਂ ਪਾਠ ਸਮੱਗਰੀ ਨੂੰ ਲੈ ਕੇ ਹੀ ਵਿਦਿਆਰਥੀਆਂ ਦੀ ਸ਼ਿਕਾਇਤ ਸੀ। ਜੋ ਉਨ੍ਹਾਂ ਨੂੰ ਜਾਂ ਤਾਂ ਸਮਝ ਨਹੀਂ ਆਉਂਦੀ ਸੀ ਜਾਂ ਫਿਰ ਅਕਾਊ ਲੱਗਦੀ ਸੀ।