ਜੇਐੱਨਐੱਨ, ਨਵੀਂ ਦਿੱਲੀ : ਬੈਂਕ 'ਚ ਨੌਕਰੀ ਕਰਨ ਦੀ ਇੱਛਾ ਰੱਖਣ ਵਾਲੇ ਉਮੀਦਵਾਰਾਂ ਲਈ ਖੁਸ਼ਖ਼ਬਰੀ ਹੈ। ਸੈਂਟਰਲ ਬੈਂਕ ਆਫ ਇੰਡੀਆ ਅਜਿਹੇ ਉਮੀਦਵਾਰਾਂ ਲਈ ਭਰਤੀਆਂ ਲੈ ਕੇ ਆਇਆ ਹੈ। ਸੈਂਟਰਲ ਬੈਂਕ ਵੱਲੋਂ ਭਰਤੀ ਨੂੰ ਲੈ ਕੇ ਇਕ ਸ਼ਾਰਟ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ 'ਚ ਅਧਿਕਾਰੀ ਅਹੁਦਿਆਂ 'ਤੇ ਬਹਾਲੀ ਦੀ ਜਾਣਕਾਰੀ ਦਿੱਤੀ ਹੈ। ਇਹ ਭਰਤੀਆਂ ਸਪੈਸ਼ਲਿਸਟ ਕੈਟੇਗਰੀ ਦੇ ਵੱਖ-ਵੱਖ ਸਟ੍ਰੀਮਜ਼ 'ਚ ਜਾਵੇਗੀ।

ਸੈਂਟਰਲ ਬੈਂਕ ਵੱਲੋਂ SO ਅਹੁਦਿਆਂ ਲਈ ਆਵੇਦਨ ਜਾਰੀ ਕਰ ਦਿੱਤੇ ਗਏ ਹਨ। ਯੋਗ ਤੇ ਇਛੁੱਕ ਉਮੀਦਵਾਰ ਇਸ ਭਰਤੀ ਲਈ ਅਧਿਕਾਰਿਕ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਸੈਂਟਰਲ ਬੈਂਕ ਆਫ ਇੰਡੀਆ ਦੀ ਆਫਿਸ਼ੀਅਲ ਵੈੱਬਸਾਈਟ centralbankofindia.co.in ਹੈ, ਜਿੱਥੇ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਪ੍ਰੀਕਿਆ 30 ਅਕਤੂਬਰ, 2019 ਤੋਂ ਸ਼ੁਰੂ ਹੋ ਚੁੱਕੀ ਹੈ,ਜੋ ਉਮੀਦਵਾਰ ਇਸ ਭਰਤੀ ਲਈ ਇਛੁੱਕ ਹਨ ਉਹ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖਰੀ ਤਰੀਕ 21 ਨਵੰਬਰ 2019 ਹੈ।

ਇਹ ਤਰੀਕਾਂ ਰੱਖੋਂ ਯਾਦ

- ਅਪਲਾਈ ਕਰਨ ਦੀ ਪਹਿਲੀ ਤਰੀਕ- 30 ਅਕਤੂਬਰ, 2019

- ਅਪਲਾਈ ਕਰਨ ਦੀ ਆਖਰੀ ਤਰੀਕ- 21 ਨਵੰਬਰ, 2019

ਇਨ੍ਹਾਂ ਅਹੁਦਿਆਂ 'ਤੇ ਹੋਵੇਗੀ ਭਰਤੀ (Vacancy Details)-

- ਵੱਖ-ਵੱਖ ਸਟ੍ਰੀਮਜ਼ 'ਚ ਸਪਸ਼ਲਿਸਟ ਅਧਿਕਾਰੀ ਦੇ ਅਹੁਦੇ

ਕਿਵੇਂ ਕਰੀਏ ਅਪਲਾਈ (How To Apply)-

ਇਨ੍ਹਾਂ ਅਹੁਦਿਆਂ 'ਤੇ ਉਮੀਦਵਾਰ ਆਨਲਾਈਨ ਮੋਡ 'ਚ ਅਪਲਾਈ ਕਰ ਸਕਦੇ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ centralbankofindia.co.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਅਪਲਾਈ ਪ੍ਰੀਕਿਆ 30 ਅਕਤੂਬਰ,2019 ਤੋਂ ਸ਼ੁਰੂ ਹੋਣ ਜਾ ਰਹੀ ਹੈ ਤੇ 21 ਨਵੰਬਰ, 2019 ਨੂੰ ਅਪਲਾਈ ਕਰਨ ਦੀ ਆਖਰੀ ਤਰੀਕ ਹੈ।

Posted By: Amita Verma