ਬਿਲਾਸਪੁਰ : ਕੇਂਦਰੀ ਮਾਧਿਆਮਿਕ ਸਿੱਖਿਆ ਬੋਰਡ (CBSE) ਨਾਲ ਸਬੰਧਿਤ ਸਕੂਲਾਂ 'ਚ ਅੱਠਵੀਂ ਜਮਾਤ ਤੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਪੜ੍ਹਾਈ ਹੋਵੇਗੀ। ਸੀਬੀਐੱਸਈ ਬੋਰਡ ਨੇ ਇਹ ਸਿਲੇਬਸ ਇੰਟੈਲ ਦੀ ਮਦਦ ਨਾਲ ਤਿਆਰ ਕੀਤਾ ਹੈ। ਸੀਬੀਐੱਸਈ ਦੁਨੀਆ ਦਾ ਪਹਿਲਾ ਬੋਰਡ ਹੋਵੇਗਾ ਜਿਸ ਦੁਆਾ ਇਸ ਤਰ੍ਹਾਂ ਦਾ ਕੋਰਸ ਕਰਵਾਇਆ ਜਾਵੇਗਾ।

ਬੋਰਡ ਨੇ ਦੀਕਸ਼ਾ ਪੋਰਟਲ ਬਣਾਇਆ ਹੈ। ਇਸ 'ਚ ਈ-ਸਿਲੇਬਸ ਨੂੰ ਅਪਲੋਡ ਕੀਤਾ ਗਿਆ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਕੋਰਸ ਲਈ ਸਮਾਂ ਹੱਦ ਵੀ ਤੈਅ ਕਰ ਦਿੱਤੀ ਗਈ ਹੈ। ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਹ 12 ਘੰਟੇ ਦਾ ਕੋਰਸ ਹੋਵੇਗਾ। ਨੌਵੀਂ ਜਮਾਤ ਦੇ ਵਿਦਿਆਰਥੀ ਲਈ 112 ਘੰਟੇ ਦਾ ਹੋਵੇਗਾ।


ਨੌਵੀਂ ਤੋਂ ਆਪਸ਼ਨਲ ਵਿਸ਼ੇ

CBSE ਬੋਰਡ ਨੇ ਨੌਵੀਂ ਤੋਂ ਆਪਸ਼ਨਲ ਵਿਸ਼ੇ ਦੇ ਰੂਪ 'ਚ ਇਸ ਦੀ ਪੜ੍ਹਾਈ ਕਰਵਾਉਣ ਦਾ ਫ਼ੈਸਲਾ ਲਿਆ ਹੈ। ਬੋਰਡ ਨੇ ਚੋਣਵੇਂ ਅਧਿਆਪਕਾਂ ਨੂੰ ਪਹਿਲਾਂ ਟਰੇਨਿੰਗ ਦੇਣ ਦੀ ਯੋਜਨਾ ਬਣਾਈ ਹੈ। ਇਸ ਤੋਂ ਬਾਅਦ ਦੇਸ਼ ਭਰ ਦੇ ਸਕੂਲਾਂ 'ਚ ਪੜ੍ਹਾਈ ਸ਼ੁਰੂ ਕੀਤੀ ਜਾਵੇਗੀ।

Posted By: Jagjit Singh