ਪ੍ਰਾਈਵੇਟ ਪ੍ਰੀਖਿਆਰਥੀਆਂ ਲਈ ਜਮਾਤ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ 16 ਅਗਸਤ ਤੋਂ 15 ਸਤੰਬਰ ਤਕ ਕਰਵਾਈਆਂ ਜਾਣਗੀਆਂ। ਕੇਂਦਰੀ ਮਾਧਮਿਕ ਸਿੱਖਿਆ ਬੋਰਡ (CBSE) ਨੇ ਇਸ ਬਾਰੇ ਪ੍ਰੀਖਿਆ ਦਾ ਸ਼ਡਿਊਲ ਜਾਰੀ ਕੀਤਾ ਹੈ। ਸੀਬੀਐੱਸਈ ਦੇ ਪ੍ਰੀਖਿਆ ਕੰਟਰੋਲਰ ਸੰਜਮ ਭਾਰਦਵਾਜ ਨੇ ਕਿਹਾ, 'ਪ੍ਰੀਖਿਆਵਾਂ 16 ਅਗਸਤ ਤੋਂ 15 ਸਤੰਬਰ ਤਕ ਕਰਵਾਈਆਂ ਜਾਣਗੀਆਂ ਤਾਂ ਜੋ ਉਨ੍ਹਾਂ ਨੂੰ ਉੱਚ ਪੱਧਰੀ ਸਿੱਖਿਆ 'ਚ ਪ੍ਰਵੇਸ਼ 'ਚ ਕੋਈ ਮੁਸ਼ਕਲ ਨਾ ਹੋਵੇ।'

ਉਂਝ ਇਸ ਬਾਰੇ ਸਵਾਲ ਉੱਠ ਰਹੇ ਹਨ ਕਿ ਜਦੋਂ ਨਿਯਮਤ ਵਿਦਿਆਰਥੀਆਂ ਲਈ ਪ੍ਰੀਖਿਆਵਾਂ ਨਹੀਂ ਹੋ ਰਹੀਆਂ ਹਨ ਤਾਂ ਸਿਰਫ ਪ੍ਰਾਈਵੇਟ ਵਿਦਿਆਰਥੀਆਂ ਲਈ ਮਹਾਮਾਰੀ ਦੇ ਇਸ ਦੌਰ ਵਿਚ ਪ੍ਰੀਖਿਆਵਾਂ ਕਿਉਂ ਕਰਵਾਈਆਂ ਜਾ ਰਹੀਆਂ ਹਨ? ਇਸ ਮੁੱਦੇ ਬਾਰੇ ਬੁੱਧਵਾਰ ਨੂੰ ਪ੍ਰਾਈਵੇਟ ਉਮੀਦਵਾਰਾਂ ਦੇ ਇਕ ਸਮੂਹ ਨੇ ਸੀਬੀਐੱਸਈ ਹੈੱਡਕੁਆਰਟਰ ਦੇ ਬਾਹਰ ਅਸਮਾਨਤਾ ਦਾ ਦੋਸ਼ ਲਗਾਉਂਦੇ ਹੋਏ ਵਿਰੋਧ ਪ੍ਰਦਰਸ਼ਨ ਵੀ ਕੀਤਾ। ਓਧਰ ਬੋਰਡ ਨੇ ਨਿਯਮਤ ਵਿਦਿਆਰਥਈਆਂਲਈ ਆਪਸ਼ਨਲ ਇਵੈਲਿਊਏਸ਼ਨ ਪਾਲਿਸੀ ਦੇ ਆਧਾਰ 'ਤੇ ਹੀ ਪ੍ਰਾਈਵੇਟ ਵਿਦਿਆਰਥੀਆਂ ਦੇ ਨਤੇਜ ਐਲਾਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।

CBSE ਬੋਰਡ ਮੁਤਾਬਕ ਪ੍ਰਾਈਵੇਟ ਵਿਦਿਆਰਥੀਆਂ ਦਾ ਨਾ ਤਾਂ ਸਕੂਲਾਂ ਤੇ ਨਾ ਹੀ ਸੀਬੀਐੱਸਈ ਕੋਲ ਕੋਈ ਪਿਛਲਾ ਮੁਲਾਂਕਣ ਰਿਕਾਰਡ ਹੈ। ਉੱਥੇ ਹੀ ਰੈਗੂਲਰ ਵਿਦਿਆਰਥੀਆਂ ਦੇ ਲਗਾਤਾਰ ਟੈਸਟ ਤੇ ਪਿਛਲੀਆਂ ਜਮਾਤਾਂ ਦੀਆਂ ਤਿਮਾਹੀ ਪ੍ਰੀਖਿਆਵਾਂ ਹੋਈਆਂ ਹਨ। ਇਸ ਲਈ ਉਨ੍ਹਾਂ ਦਾ ਮੁਲਾਂਕਣ ਪਿਛਲੀਆਂ ਜਮਾਤਾਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਕੀਤਾ ਜਾ ਸਕਦਾ ਹੈ, ਪਰ ਪ੍ਰਾਈਵੇਟ ਵਿਦਿਆਰਥੀਆਂ ਦਾ ਇਸ ਤਰ੍ਹਾਂ ਦਾ ਕੋਈ ਰਿਕਾਰਡ ਨਹੀਂ ਹੈ। ਇਸ ਲਈ ਇਨ੍ਹਾਂ ਦੇ ਨਾਲ ਆਪਸ਼ਨਲ ਮੁਲਾਂਕਣ ਨੀਤੀ ਲਾਗੂ ਨਹੀਂ ਹੋ ਸਕਦੀ। ਉਸ ਤੋਂ ਬਾਅਦ ਹੀ ਪ੍ਰਾਈਵੇਟ ਵਿਦਿਆਰਥੀਆਂ ਲਈ ਲਿਖਤੀ ਪ੍ਰਖਿਆਵਾਂ ਕਰਵਾਉਣ ਤੇ ਉਸ ਦੇ ਆਧਾਰ 'ਤੇ ਰਿਜ਼ਲਟ ਜਾਰੀ ਕਰਨ ਦਾ ਫ਼ੈਸਲਾ ਹੋਇਆ।

ਸੀਬੀਐੱਸਈ ਦੇ ਪ੍ਰੀਖਿਆ ਕੰਟਰੋਲਰ ਸੰਜਮ ਭਾਰਦਵਾਜ ਨੇ ਕਿਹਾ, 'ਯੂਜੀਪੀਸੀ ਤੇ ਸੀਬੀਐੱਸਈ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਣ ਕੇ ਫ਼ੈਸਲੇ ਲੈ ਰਹੇ ਹਨ। ਇਨ੍ਹਾਂ ਵਿਦਿਆਰਥੀਆਂ ਦੇ ਨਤੀਜੇ ਆਉਣ ਤੋਂ ਬਾਅਦ ਹੀ ਪਿਛਲ਼ੇ ਸਾਲ ਦੀ ਤਰ੍ਹਾਂ ਐਡਮਿਸ਼ਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ।'

Posted By: Seema Anand