ਜੇਐੱਨਐੱਨ, ਨਵੀਂ ਦਿੱਲੀ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਦੀ ਪ੍ਰੈਕਟੀਕਲ ਪ੍ਰੀਖਿਆ ਲਈ ਨਵੇਂ ਨਿਯਮ ਬਣਾਏ ਹਨ। ਹੋਮ ਸੈਂਟਰ ਖ਼ਤਮ ਹੋਣ ਨਾਲ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਪ੍ਰੀਖਿਆ ਦੂਜੇ ਸੈਂਟਰ 'ਤੇ ਜਾ ਕੇ ਦੇਣੀ ਹੋਵੇਗੀ। ਇਕ ਸੈਂਟਰ 'ਤੇ ਪੰਜ ਤੋਂ ਛੇ ਸਕੂਲਾਂ ਦੇ ਵਿਦਿਆਰਥੀ ਹੋਣਗੇ। ਅਜਿਹੇ 'ਚ ਵਿਦਿਆਰਥੀਆਂ ਨੂੰ ਯੂਨੀਫਾਰਮ 'ਚ ਪ੍ਰੈਕਟੀਕਲ ਪ੍ਰੀਖਿਆ 'ਚ ਸ਼ਾਮਲ ਹੋਣ ਦੇ ਨਿਰਦੇਸ਼ ਦਿੱਤੇ ਗਏ ਹੈ। ਜੋ ਵਿਦਿਆਰਥੀ ਯੂਨੀਫਾਰਮ 'ਚ ਨਹੀਂ ਹੋਣਗੇ, ਉਨ੍ਹਾਂ ਨੂੰ ਪ੍ਰੈਕਟੀਕਲ ਪ੍ਰੀਖਿਆ 'ਚ ਸ਼ਾਮਲ ਨਹੀਂ ਕੀਤਾ ਜਾਵੇਗਾ।

ਫਲਾਇੰਗ ਵਿਦਿਆਰਥੀਆਂ ਦੀਆਂ ਵਧੀਆ ਮੁਸ਼ਕਲਾਂ

ਇਸ ਨਵੇਂ ਨਿਯਮ ਨਾਲ ਜੋ ਵਿਦਿਆਰਥੀ ਮਾਨਿਆ ਪ੍ਰਾਪਤ ਸਕੂਲਾਂ 'ਚ ਪੜ੍ਹ ਰਹੇ ਹਨ ਉਨ੍ਹਾਂ ਨੂੰ ਤਾਂ ਕੋਈ ਦਿੱਕਤ ਨਹੀਂ ਹੋਵੇਗੀ, ਕਿਉਂਕਿ ਉਨ੍ਹਾਂ ਕੋਲ ਉਸ ਸਕੂਲ ਦੀ ਯੂਨੀਫਾਰਮ ਪਹਿਲਾਂ ਤੋਂ ਹੀ ਹੈ, ਪਰ ਫਲਾਇੰਗ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ।

ਦਰਅਸਲ, ਫਲਾਇੰਗ ਵਿਦਿਆਰਥੀ ਉਹ ਹੁੰਦੇ ਹਨ ਜੋ ਗੈਰ-ਮਾਨਿਅਤਾ ਪ੍ਰਾਪਤ ਸਕੂਲਾਂ 'ਚ ਪੜ੍ਹਦੇ ਹਨ ਪਰ ਪ੍ਰੀਖਿਆ ਮਾਨਿਅਤਾ ਪ੍ਰਾਪਤ ਸਕੂਲ ਤੋਂ ਦਿੰਦੇ ਹਨ। ਜਿਸ ਸਕੂਲ 'ਚ ਉਹ ਪੜ੍ਹ ਰਹੇ ਹੁੰਦੇ ਹਨ ਉਹ ਸਕੂਲ ਅਜਿਹੇ ਵਿਦਿਆਰਥੀਆਂ ਦਾ ਫਾਰਮ ਕਿਸੇ ਮਾਨਿਆ ਪ੍ਰਾਪਤ ਸਕੂਲ ਤੋਂ ਭਰਵਾਉਂਦਾ ਹੈ। ਫਲਾਇੰਗ ਵਿਦਿਆਰਥੀਆਂ ਨੂੰ ਜਦੋਂ ਬੋਰਡ ਪ੍ਰੀਖਿਆ ਦਾ ਐਡਮਿਟ ਕਾਰਡ ਮਿਲਦਾ ਹੈ ਉਦੋਂ ਉਨ੍ਹਾਂ ਨੂੰ ਸਕੂਲ ਦੀ ਜਾਣਕਾਰੀ ਹੋ ਜਾਂਦੀ ਹੈ ਕਿ ਕਿਹੜੇ ਸਕੂਲ ਤੋਂ ਉਨ੍ਹਾਂ ਨੇ ਫਾਰਮ ਭਰਿਆ ਹੈ। ਅਜਿਹੇ 'ਚ ਅੰਤਿਮ ਸਮੇਂ ਦੀਆਂ ਮੁਸ਼ਕਲਾਂ ਨੂੰ ਘੱਟ ਕਰਨ ਲਈ ਹੁਣੇ ਤੋਂ ਹੀ ਪਰਿਵਾਰਕ ਮੈਂਬਰ ਸਕੂਲਾਂ ਤੋਂ ਉੱਥੋਂ ਦੀ ਜਾਣਕਾਰੀ ਲੈ ਕੇ ਯੂਨੀਫਾਰਮ ਤਿਆਰ ਕਰਵਾ ਰਹੇ ਹਨ।

Posted By: Amita Verma