ਜੇਐੱਨਐੱਨ, ਨਵੀਂ ਦਿੱਲੀ : ਸੀਬੀਐੱਸਈ ਵੱਲੋਂ ਸ਼ੁਰੂ ਕੀਤੀ ਗਈ ਸਿੰਗਲ ਗਰਲ ਚਾਈਲਡ ਸਕਾਲਰਸ਼ਿਪ (Single Girl Child Scholarship) ਲਈ ਜੇਕਰ ਤੁਸੀਂ ਹਾਲੇ ਤਕ ਅਪਲਾਈ ਨਹੀਂ ਕੀਤਾ ਹੈ ਤਾਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ। ਜ਼ਿਕਰਯੋਗ ਹੈ ਕਿ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (Central Board of Secondary Education- CBSE) ਨੇ ਡਾਟਰਜ਼ ਡੇਅ ਮੌਕੇ 12ਵੀਂ ਕਲਾਸ ਦੀਆਂ ਗਰਲ ਸਟੂਡੈਂਟਸ ਲਈ ਸਕਾਲਰਸ਼ਿਪ ਸਕੀਮ ਸ਼ੁਰੂ ਕੀਤੀ ਹੈ। ਇਸ ਸਕੀਮ ਦਾ ਉਦੇਸ਼ ਵਿਦਿਆਰਥਣਾਂ ਵਿਚਕਾਰ ਸਿੱਖਿਆ ਨੂੰ ਹੱਲਾਸ਼ੇਰੀ ਦੇਣ ਲਈ ਪੇਰੈਂਟਸ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਪਛਾਣਨਾ ਹੈ।

ਇਹ ਸਕਾਲਰਸ਼ਿਪ ਉਨ੍ਹਾਂ ਲਈ ਹੈ ਜਿਨ੍ਹਾਂ ਦੀ ਇਕ ਬੇਟੀ ਹੈ। ਅਜਿਹੇ ਮਾਤਾ-ਪਿਤਾ ਇਸ ਸਕੀਮ ਦਾ ਲਾਭ ਉਠਾਉਣ ਲਈ ਜਲਦ ਤੋਂ ਜਲਦ ਅਪਲਾਈ ਕਰਨ। ਪਹਿਲਾਂ ਸਕਾਲਰਸ਼ਿਪ ਲਈ ਅਪਲਾਈ ਕਰਨ ਦੀ ਆਖ਼ਰੀ ਤਰੀਕ 18 ਅਕਤੂਬਰ 2019 ਸੀ ਪਰ ਹੁਣ ਆਖ਼ਰੀ ਤਰੀਕ ਵਧਾ ਕੇ 31 ਅਕਤੂਬਰ, 2019 ਕਰ ਦਿੱਤੀ ਗਈ ਹੈ।

ਇਹ ਤਰੀਕਾਂ ਜ਼ਰੂਰ ਰੱਖੋ ਯਾਦ (Important Dates)

ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਰੀਕ- 31 ਅਕਤੂਬਰ, 2019

ਅਪਲਾਈ ਕੀਤੇ ਫਾਰਮ ਦੀ ਹਾਰਡ ਕਾਪੀ (ਸਿਰਫ਼ ਰਿਨੀਊਲ ਲਈ) ਜਮ੍ਹਾਂ ਕਰਨ ਦੀ ਆਖ਼ਰੀ ਤਰੀਕ 25 ਨਵੰਬਰ, 2019 ਹੈ।

ਇੰਝ ਕਰੋ ਅਪਲਾਈ (How to Apply)

ਉਮੀਦਵਾਰ ਇਸ ਦੇ ਲਈ ਆਨਲਾਈਨ ਮੋਡ (Online Mode) 'ਚ ਅਪਲਾਈ ਕਰ ਸਕਦੇ ਹੋ। ਉਮੀਦਵਾਰ ਸੀਬੀਐੱਸਈ ਦੀ ਅਧਿਕਾਰਤ ਵੈੱਬਸਾਈਟ (Official Website) cbse.nic.in ਹੈ ਜਿੱਥੇ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਇਹ ਉਮੀਦਵਾਰ ਕਰ ਸਕਦੇ ਹਨ ਅਪਲਾਈ-

ਅਧਿਕਾਰਤ ਨੋਟੀਫਿਕੇਸ਼ਨ (Official Notification) ਮੁਤਾਬਿਕ 10ਵੀਂ ਜਮਾਤ 'ਚ 60 ਫ਼ੀਸਦੀ ਅੰਕ ਪ੍ਰਾਪਤ ਕਰਨ ਵਾਲੇ ਸਾਰੇ ਸਿੰਗਲ ਗਰਲ ਚਾਈਲਡ ਇਸ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ। ਇਸ ਦੇ ਨਾਲ ਹੀ ਵਿਦਿਆਰਥਣਾਂ ਦੀ ਟਿਊਸ਼ਨ ਫੀਸ 1500 ਰੁਪਏ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ, ਜੇਕਰ ਉਹ ਐੱਨਆਰਆਈ ਹੈ ਤਾਂ ਟਿਊਸ਼ਨ ਫੀਸ 6000 ਰੁਪਏ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਸਕਾਲਰਸ਼ਿਪ ਤਹਿਤ ਉਮੀਦਵਾਰ ਨੂੰ 500 ਰੁਪਏ ਹਰ ਮਹੀਨੇ ਦਿੱਤੇ ਜਾਣਗੇ ਤੇ ਅਪਲਾਈ ਕਰਨ ਤੋਂ ਬਾਅਦ ਦੋ ਸਾਲ ਤਕ ਹੀ ਸਕੀਮ ਮਾਨਯ ਰਹੇਗੀ।

Posted By: Seema Anand