ਸਟਾਫ ਰਿਪੋਰਟਰ, ਨਵੀਂ ਦਿੱਲੀ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਦਸਵੀਂ ਤੇ ਬਾਰ੍ਹਵੀਂ ਦੀ ਬੋਰਡ ਪ੍ਰਰੀਖਿਆ ਦੇ ਨਤੀਜੇ 15 ਜੁਲਾਈ ਤਕ ਜਾਰੀ ਕਰ ਦੇਵੇਗਾ। ਕੌਂਸਲ ਆਫ ਦ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮਿਨੇਸ਼ਨ (ਸੀਆਈਐੱਸਸੀਈ) ਵੱਲੋਂ ਸੀਬੀਐੱਸਈ ਵੀ ਮੈਰਿਟ ਲਿਸਟ ਜਾਰੀ ਨਾ ਕਰਨ ਦਾ ਫ਼ੈਸਲਾ ਕਰ ਸਕਦਾ ਹੈ।

ਸੀਬੀਐੱਸਈ ਦੇ ਪ੍ਰਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਕਿਹਾ ਕਿ ਕੋਰੋਨਾ ਕਾਰਨ ਐਵਰੇਜ ਮਾਰਕਿੰਗ ਜ਼ਰੀਏ ਬੋਰਡ ਪ੍ਰਰੀਖਿਆ ਦੇ ਨਤੀਜੇ ਜਾਰੀ ਕੀਤੇ ਜਾਣਗੇ। ਅਜਿਹੇ 'ਚ ਸੰਭਵ ਹੈ ਕਿ ਬੋਰਡ ਖ਼ਾਸ ਹਾਲਾਤ ਨੂੰ ਦੇਖਦੇ ਹੋਏ ਇਸ ਸਾਲ ਮੈਰਿਟ ਲਿਸਟ ਜਾਰੀ ਨਾ ਕਰੇ ਤੇ ਨਾ ਹੀ ਟਾਪਰਸ ਦਾ ਐਲਾਨ ਕਰੇ। ਹਾਲਾਂਕਿ, ਸੀਬੀਐੱਸਈ ਦੀ ਲੋਕ ਸੰਪਰਕ ਅਧਿਕਾਰੀ ਰਮਾ ਸ਼ਰਮਾ ਨੇ ਕਿਹਾ ਕਿ ਬੋਰਡ ਨੇ ਹਾਲੇ ਟਾਪਰਸ ਦੀ ਲਿਸਟ ਜਾਰੀ ਕਰਨ 'ਤੇ ਕੋਈ ਫ਼ੈਸਲਾ ਨਹੀਂ ਕੀਤਾ। ਯਾਦ ਰਹੇ ਕਿ ਸੀਆਈਐੱਸਸੀਈ ਨੇ ਸ਼ੁੱਕਰਵਾਰ ਨੂੰ 10ਵੀਂ ਤੇ 12ਵੀਂ ਦੀ ਪ੍ਰਰੀਖਿਆ ਦੇ ਨਤੀਜੇ ਐਲਾਨੇ ਸਨ। ਬੋਰਡ ਨੇ ਮੈਰਿਟ ਸੂਚੀ ਜਾਰੀ ਨਹੀਂ ਕੀਤੀ।