ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਨੇ ਸ਼ਨਿਚਰਵਾਰ ਨੂੰ 12ਵੀਂ ਕਲਾਸ ਦੀ ਪ੍ਰੈਕਟੀਕਲ ਪ੍ਰੀਖਿਆ ਦੀ ਮਿਤੀ ਜਾਰੀ ਕਰ ਦਿੱਤੀ। ਸੀਬੀਐੱਸਈ 12ਵੀਂ ਦੇ ਪ੍ਰੈਕਟੀਕਲ ਐਗਜਾਮ 1 ਜਨਵਰੀ ਤੋਂ 8 ਫਰਵਰੀ ਤਕ ਹੋਣਗੇ। ਸੀਬੀਐੱਸਈ ਨੇ ਕਿਹਾ ਹੈ ਕਿ ਇਹ ਮਿਤੀ ਸੰਭਾਵਿਤ ਹੈ। ਸਹੀ ਮਿਤੀ ਦੀ ਸੂਚਨਾ ਬਾਅਦ ਵਿਚ ਵੱਖ ਤੋਂ ਦਿੱਤੀ ਜਾਵੇਗੀ। ਬੋਰਡ ਨੇ ਪ੍ਰੀਖਿਆ ਕਰਵਾਉਣ ਨੂੰ ਲੈ ਕੇ ਇਕ ਐੱਸਓਪੀ ਵੀ ਜਾਰੀ ਕੀਤੀ ਹੈ। ਬੋਰਡ ਨੇ ਕਿਹਾ ਹੈ ਕਿ ਪ੍ਰੈਕਟੀਕਲ ਐਗਜਾਮ ਲਈ ਸਕੂਲਾਂ ਨੂੰ ਵੱਖ-ਵੱਖ ਮਿਤੀ ਭੇਜੀ ਜਾਵੇਗੀ। ਬੋਰਡ ਵੱਲੋਂ ਇਕ ਆਬਜਰਵਰ ਨਿਯੁਕਤ ਕੀਤਾ ਜਾਵੇਗਾ ਜੋ ਪ੍ਰੈਕਟੀਕਲ ਐਗਜਾਮ ਤੇ ਪ੍ਰੋਜੈਕਟ ਮੁਲਾਂਕਣ ਦੀ ਨਿਗਰਾਨੀ ਕਰੇਗਾ।

ਪਿਛਲੇ ਸਾਲਾਂ ਦੀ ਤਰ੍ਹਾਂ ਹੀ ਪ੍ਰੈਕਟੀਕਲ ਪ੍ਰੀਖਿਆ ਵਿਚ ਇੰਟਰਨਲ ਤੇ ਐਕਸਟਰਨਲ ਦੋਵੇਂ ਐਗਜਾਮਿਨਰ ਹੋਣਗੇ। ਸਕੂਲਾਂ ਦੀ ਇਹ ਜ਼ਿੰਮੇਵਾਰੀ ਹੋਵੇਗੀ ਕਿ ਸੀਬੀਐੱਸਈ ਬੋਰਡ ਦੁਆਰਾ ਨਿਯੁਕਤ ਐਕਸਟਰਨਲ ਐਗਜਾਮਿਨਰ ਦੁਆਰਾ ਹੀ ਪ੍ਰੈਕਟੀਕਲ ਪ੍ਰੀਖਿਆ ਕਰਵਾਈ ਜਾਵੇ।

Posted By: Susheel Khanna