CBSE Date Sheet 2021 Revised : Central Board of Secondary Education ਭਾਵ ਸੀਬੀਐੱਸਈ ਨੇ ਸ਼ੁੱਕਰਵਾਰ ਨੂੰ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਲਈ ਸੋਧੀ ਹੋਈ ਡੇਟਸ਼ੀਟ ਜਾਰੀ ਕੀਤੀ ਹੈ। ਟਾਈਮਟੇਬਲ ’ਚ ਮਹੱਤਵਪੂਰਨ ਬਦਲਾਅ ਕੀਤੇ ਗਏ ਹਨ। ਇਸ ਮੁਤਾਬਕ 13 ਮਈ ਨੂੰ ਪ੍ਰਸਤਾਵਿਤ 12ਵੀਂ ਜਮਾਤ ’ਚ ਫਿਜ਼ਿਕਸ ਦਾ ਪੇਪਰ 8 ਜੂਨ ਨੂੰ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ History ਤੇ Banking Exam ਦੀ ਤਰੀਕ ਨੂੰ ਵੀ ਬਦਲ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ 10ਵੀਂ ਜਮਾਤ ਦੇ ਸਾਇੰਸ ਤੇ ਗਣਿਤ ਦੀਆਂ ਪ੍ਰੀਖਿਆ ਤਰੀਕਾਂ ’ਚ ਬਦਲਾਅ ਹੋਇਆ ਹੈ। ਹੁਣ 10ਵੀਂ ਜਮਾਤ ਦਾ ਸਾਇੰਸ ਦਾ ਪੇਪਰ 21 ਮਈ ਨੂੰ ਤੇ ਗਣਿਤ ਦਾ ਪੇਪਰ 2 ਜੂਨ ਨੂੰ ਹੋਵੇਗਾ। ਬੋਰਡ ਨੇ ਨਵਾਂ ਟਾਈਮਟੇਬਲ ਆਧਿਕਾਰਤ ਪੋਟਰਲ ’ਤੇ ਅਪਲੋਡ ਕੀਤਾ ਹੈ। ਅਜਿਹੇ ’ਚ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ’ਚ ਸ਼ਾਮਿਲ ਹੋਣ ਵਾਲੇ ਵਿਦਿਆਰਥੀ www.cbse.gov.in ’ਤੇ ਜਾ ਕੇ ਨਵਾਂ Schedule Download ਕਰ ਸਕਦੇ ਹਨ।

ਦੱਸਣਯੋਗ ਹੈ ਕਿ CBSE ਬੋਰਡ ਦੀਆਂ ਪ੍ਰੀਖਿਆਵਾਂ 4 ਮਈ ਤੋਂ ਸ਼ੁਰੂ ਹੋਣ ਵਾਲੀਆਂ ਹਨ ਤੇ 7 ਜੂਨ ਨੂੰ ਖ਼ਤਮ ਹੋਣਗੀਆਂ, ਉੱਥੇ ਹੀ ਜਮਾਤ 12ਵੀਂ ਦੀਆਂ ਪ੍ਰੀਖਿਆਵਾਂ 11 ਜੂਨ ਨੂੰ ਖ਼ਤਮ ਹੋਣਗੀਆਂ।

Posted By: Rajnish Kaur