CBSE CTET 2021 : ਸੈਂਟਰਲ ਟੀਚਰਜ਼ ਐਲਿਜੀਬਿਲਟੀ ਟੈਸਟ (CTET) ਰਜਿਸਟ੍ਰੇਸ਼ਨ ਪ੍ਰਕਿਰਿਆ ਦੀ ਸ਼ੁਰੂਆਤ ਹੋਣ ਦਾ ਇੰਤਜ਼ਾਰ ਕਰ ਰਹੇ ਉਮੀਦਵਾਰਾਂ ਲਈ ਵੱਡੀ ਖਬਰ ਹੈ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਸੀਟੀਈਟੀ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਜਲਦ ਹੀ ਯਾਨੀ ਕਿ 20 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਹੈ। ਉੱਥੇ ਹੀ ਇਹ ਪ੍ਰੀਖਿਆ ਦਸੰਬਰ ਤੇ ਜਨਵਰੀ 'ਚ ਕਰਵਾਈ ਜਾਵੇਗੀ। ਹਾਲਾਂਕਿ ਹੁਣ ਸੀਬੀਐੱਸਈ ਬੋਰਡ ਵੱਲੋਂ ਕੋਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ। ਵੱਖ-ਵੱਖ ਮੀਡੀਆ ਰਿਪੋਰਟ 'ਚ ਇਹ ਸੰਭਾਵੀ ਸ਼ਡਿਊਲ ਜਾਰੀ ਕੀਤਾ ਹੈ। ਆਸ ਪ੍ਰਗਟਾਈ ਜਾ ਰਹੀ ਹੈ ਕਿ ਜਲਦ ਹੀ ਪ੍ਰੀਖਿਾ ਲਈ ਸ਼ਡਿਊਲ ਜਾਰੀ ਕੀਤਾ ਜਾਵੇਗਾ। ਅਜਿਹੇ ਵਿਚ ਅਪਲਾਈ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਜਿਹੜੇ ਵੀ ਉਮੀਦਵਾਰ ਇਸ ਪ੍ਰਕਿਰਿਆ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਅਧਿਕਾਰਤ ਵੈੱਬਸਾਈਟ https://ctet.nic.in/ 'ਤੇ ਅਪਲਾਈ ਕਰ ਸਕਦੇ ਹਨ।

CTET 2021 : ਸੀਟੀਈਟੀ ਪ੍ਰੀਖਇਆ ਦੀਆਂ ਇਹ ਹਨ ਸੰਭਾਵੀ ਤਰੀਕਾ

ਸੀਟੀਈਟੀ ਪ੍ਰੀਖਿਆ ਲਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਦੀ ਸ਼ੁਰੂਆਤ-20 ਸਤੰਬਰ, 2021

ਸੀਟੀਈਟੀ ਪ੍ਰੀਖਿਆ ਲਈ ਆਨਲਾਈ ਅਪਲਾਈ ਕਰਨ ਦੀ ਆਖਰੀ ਤਰੀਕ- 19 ਅਕਤੂਬਰ, 2021

ਅਪਲਾਈ ਫੀਸ ਦਾ ਭੁਗਤਾਨ ਕਰਨ ਦੀ ਆਖਰੀ ਤਰੀਕ 20 ਅਕਤੂਬਰ, 2021

ਸੀਟੀਈਡੀ ਪ੍ਰੀਖਿਆ ਦੀਆਂ ਤਰੀਕਾਂ 16 ਦਸੰਬਰ, 2021 ਤੋਂ 13 ਜਨਵਰੀ, 2022 ਦੇ ਵਿਚਕਾਰ

ਮੀਡੀਆ ਰਿਪੋਰਟਸ ਅਨੁਸਾਰ, ਸੀਟੀਈਟੀ 2021 ਪ੍ਰੀਖਿਆ 16 ਦਸੰਬਰ, 2021 ਤੇ 13 ਜਨਵਰੀ 2022 ਦੇ ਵਿਚਕਾਰ ਕਦੀ ਵੀ ਕਰਵਾਈ ਜਾਵੇਗੀ। ਇਹ ਕੰਪਿਊਟਰ ਆਧਾਰਤ ਟੈਸਟ, ਸੀਬੀਟੀ ਹੋਵੇਗਾ ਤੇ ਲਗਪਗ 20 ਭਾਸ਼ਾਵਾਂ 'ਚ ਕਰਵਾਇਆ ਜਾਵੇਗਾ। ਉਮੀਦਵਾਰ ਧਿਆਨ ਰੱਖਣ ਕਿ ਇਹ ਤਰੀਕਾਂ ਸਿਰਫ਼ ਆਰਜ਼ੀ ਹਨ ਤੇ ਇਨ੍ਹਾਂ ਨੂੰ ਕਦੀ ਵੀ ਬਦਲਿਆ ਜਾ ਸਕਦਾ ਹੈ।

Posted By: Seema Anand