ਜੇਐੱਨਐੱਨ, ਨਵੀਂ ਦਿੱਲੀ : ਸੀਬੀਐੱਸਈ ਨੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੀ ਕੰਪਾਰਟਮੈਂਟ ਪ੍ਰਰੀਖਿਆ ਸਤੰਬਰ 'ਚ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਹਾਲੇ ਮਿਤੀਆਂ ਦਾ ਐਲਾਨ ਨਹੀਂ ਕੀਤਾ ਗਿਆ। ਪ੍ਰਰੀਖਿਆ ਕੰਟਰੋਲਰ ਸੰਜਮ ਭਾਰਦਵਾਜ ਨੇ ਦੱਸਿਆ ਕਿ 13 ਤੋਂ 20 ਅਗਸਤ ਤਕ ਫਾਰਮ ਭਰੇ ਜਾਣਗੇ। ਇਸ ਲਈ ਵਿਦਿਆਰਥੀ ਨੂੰ ਪ੍ਰਤੀ ਵਿਸ਼ਾ 300 ਰੁਪਏ ਦੇਣੇ ਪੈਣਗੇ। ਲੇਟ ਫੀਸ ਨਾਲ 22 ਅਗਸਤ ਤਕ ਫਾਰਮ ਭਰੇ ਜਾ ਸਕਣਗੇ, ਜਿਸ ਲਈ ਦੋ ਹਜ਼ਾਰ ਰੁਪਏ ਪੈਣਗੇ। ਜੋ ਵਿਦਿਆਰਥੀ ਪਹਿਲੀ ਤੋਂ 15 ਜੁਲਾਈ ਤਕ ਤੈਅ ਕੀਤੀ ਗਈ ਪ੍ਰਰੀਖਿਆ ਰੱਦ ਹੋਣ ਤੋਂ ਬਾਅਦ ਬੋਰਡ ਵੱਲੋਂ ਤੈਅ ਮੁਲਾਂਕਣ ਯੋਜਨਾ ਤਹਿਤ ਪਾਸ ਹੋਏ ਹਨ, ਜੇ ਉਹ ਆਪਣਾ ਨਤੀਜਾ ਉਨ੍ਹਾਂ ਵਿਸ਼ਿਆਂ 'ਚ ਸੁਧਾਰਨਾ ਚਾਹੁੰਦੇ ਹਨ ਤਾਂ ਰੀ-ਇਵੈਲੂਏਸ਼ਨ ਪ੍ਰਰੀਖਿਆ ਦੇ ਸਕਦੇ ਹਨ। ਇਸ ਲਈ 13 ਤੋਂ 22 ਅਗਸਤ ਤਕ ਫਾਰਮ ਭਰੇ ਜਾਣਗੇ। ਹਾਲਾਂਕਿ ਇਸ ਲਈ ਕੋਈ ਪ੍ਰਰੀਖਿਆ ਫੀਸ ਨਹੀਂ ਲੱਗ ਜਾਵੇਗੀ।