CBSE Class 12 Evaluation Criteria 2021 : ਸੀਬੀਐੱਸਈ 12ਵੀਂ ਜਮਾਤ ਦੇ ਰਿਜ਼ਲਟ ਤਿਆਰ ਕੀਤੇ ਜਾਣ ਲਈ ਇਵੈਲਿਊਏਸ਼ਨ ਕ੍ਰਾਈਟੇਰੀਆ ਐਲਾਨੇ ਜਾਣ ਦਾ ਇੰਤਜ਼ਾਰ ਕਰ ਰਹੇ ਵਿਦਿਆਰਥੀਆਂ ਲਈ ਵੱਡੀ ਖ਼ਬਰ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਵੱਲੋਂ ਜਮਾਤ 12 ਦੇ ਵਿਦਿਆਰਥੀਆਂ ਦੇ ਇਵੈਲਿਊਏਸ਼ਨ ਕ੍ਰਾਈਟੇਰੀਆ 16 ਜੂਨ 2021 ਨੂੰ ਜਾਰੀ ਕੀਤਾ ਜਾਵੇਗਾ। ਵੱਖ-ਵੱਖ ਮੀਡੀਆ ਰਿਪੋਰਟਸ ਅਨੁਸਾਰ, ਇਵੈਲਿਊਏਸ਼ਨ ਕ੍ਰਾਈਟੇਰੀਆ ਨਿਰਧਾਰਤ ਕਰਨ ਲਈ ਬਣਾਈ ਗਈ ਕਮੇਟੀ ਦੀ ਰਿਪੋਰਟ ਦੇ ਆਧਾਰ 'ਤੇ ਸੀਬੀਐੱਸਈ ਬੋਰਡ ਵੱਲੋਂ ਰਿਜ਼ਲਟ ਤਿਆਰ ਕਰਨ ਦੇ ਮਾਪਦੰਡਾਂ ਦਾ ਐਲਾਨ ਅਧਿਕਾਰਤ ਰੂਪ 'ਚ ਕੀਤਾ ਜਾਵੇਗਾ।

ਅੱਜ ਜਾਰੀ ਹੋਣ ਦੀ ਸੀ ਸੰਭਾਵਨਾ

ਕੇਂਦਰੀ ਮਾਧਮਿਕ ਸਿੱਖਿਆ ਬੋਰਡ (Central Board of Secondary Education) 12ਵੀਂ ਜਮਾਤ ਲਈ ਇਵੈਲਿਊਏਸ਼ਨ ਕ੍ਰਾਈਟੇਰੀਆ ਅੱਜ ਜਾਰੀ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਸੀ। ਸੀਬੀਐੱਸਈ 12ਵੀਂ ਜਮਾਤ ਈਵੈਲਿਊਏਸ਼ਨ ਕ੍ਰਾਈਟੇਰੀਆ 2021 ਦੇ ਆਧਾਰ 'ਤੇ ਕੇਂਦਰੀ ਬੋਰਡ ਨਾਲ ਸਬੰਧਤ ਦੇਸ਼ ਭਰ ਦੇ ਸਕੂਲਾਂ 'ਚ ਵੱਖ-ਵੱਖ ਸਟ੍ਰੀਮ 'ਚ ਸੀਨੀਅਰ ਸੈਕੰਡਰੀ ਜਮਾਤਾਂ ਦੇ ਵਿਦਿਆਰਥੀਆਂ ਦਾ ਵਿਦਿਅਕ ਸਾਲ 2020-21 ਲਈ ਮੁਲਾਂਕਣ ਕੀਤਾ ਜਾਣਾ ਹੈ। ਸੀਬੀਐੱਸਈ 12ਵੀਂ ਈਵੈਲਿਊਏਸ਼ਨ ਕ੍ਰਾਈਟੇਰੀਆ 2021 ਤਹਿਤ ਨਿਰਧਾਰਤ ਮਾਪਦੰਡਾਂ ਅਨੁਸਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵੱਖ-ਵੱਖ ਵਿਸ਼ਿਆਂ ਲਈ ਅੰਕ ਦਿੱਤੇ ਜਾਣੇ ਹਨ। ਦੱਸ ਦੇਈਏ ਕਿ ਜਮਾਤ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕੀਤੇ ਜਾਣ ਤੋਂ ਬਾਅਦ ਸੀਬੀਐੱਸਈ ਵੱਲੋਂ ਵਿਦਿਆਰਥੀਆਂ ਦੇ ਮੁਲਾਂਕਣ ਕਰਨ ਤੇ ਰਿਜ਼ਲਟ ਤਿਆਰ ਕਰਨ ਲਈ 'ਆਬਜੈਕਟਿਵ ਕ੍ਰਾਈਟੇਰੀਆ' ਨਿਰਧਾਰਤ ਕਰਨ ਲਈ ਇਕ 13 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਕਮੇਟੀ ਨੂੰ ਆਪਣੀ ਆਪਣੀ ਰਿਪੋਰਟ 10 ਦਿਨਾਂ ਅੰਦਰ ਸਬਮਿਟ ਕਰਨ ਦੀ ਜਾਣਕਾਰੀ ਦਿੱਤੀ ਗਈ ਸੀ।

ਲਗਪਗ 12 ਲੱਖ ਵਿਦਿਆਰਥੀਆਂ ਨੂੰ ਇੰਤਜ਼ਾਰ

ਸੀਬੀਐੱਸਈ ਬੋਰਡ 12ਵੀਂ ਈਵੈਲਿਊਏਸ਼ਨ ਕ੍ਰਾਈਟੇਰੀਆ 2021 (Evaluation Criteria 2021) ਦਾ ਇੰਤਜ਼ਾਰ ਦੇਸ਼ ਭਰ ਦੇ ਲਗਪਗ 12 ਲੱਖ ਵਿਦਿਆਰਥੀ ਕਰ ਰਹੇ ਹਨ। ਬਿਨਾਂ ਪ੍ਰੀਖਿਆ ਦਿੱਤੇ ਇੰਟਰਨਲ ਅਸੈੱਸਮੈਂਟ ਦੇ ਆਧਾਰ 'ਤੇ ਨਤੀਜੇ ਜਾਰੀ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਵਿਦਿਆਰਥੀਆਂ 'ਚ ਆਪਣੇ ਸੀਬੀਐੱਸਈ 12ਵੀਂ ਰਿਜ਼ਲਟ 2021 ਨੂੰ ਲੈ ਕੇ ਦੁਚਿੱਤੀ ਹੈ। ਕਈ ਅਜਿਹੇ ਵਿਦਿਆਰਥੀ ਹਨ ਜਿਨ੍ਹਾਂ ਨੂੰ ਜਮਾਤ 11 ਤੇ 12 ਦੇ ਯੂਨਿਟ ਟੈਸਟ ਤੇ ਟਰਮ-ਐਗਜ਼ਾਮ 'ਚ ਵਧੀਆ ਨੰਬਰ ਨਹੀਂ ਮਿਲੇ ਹਨ ਪਰ ਉਨ੍ਹਾਂ ਨੇ ਬੋਰਡ ਪ੍ਰੀਖਿਆਵਾਂ ਲਈ ਆਪਣੀ ਤਿਆਰੀ ਚੰਗੀ ਕੀਤੀ ਸੀ। ਹੁਣ ਪ੍ਰੀਖਿਆਵਾਂ ਦੇ ਰੱਦ ਹੋਣ ਤੇ ਇੰਟਰਨਲ ਅਸੈੱਸਮੈਂਟ ਜ਼ਰੀਏ ਰਿਜ਼ਲਟ ਤਿਆਰ ਕੀਤੇ ਜਾਣ ਨਾਲ ਉਨ੍ਹਾਂ ਨੂੰ ਨਿਰਾਸ਼ਾ ਹੱਥ ਲੱਗੇਗੀ। ਹਾਲਾਂਕਿ ਬੋਰਡ ਵੱਲੋਂ ਅਜਿਹੇ ਵਿਦਿਆਰਥੀਆਂ ਲਈ ਬਾਅਦ ਵਿਚ ਪ੍ਰੀਖਿਆਵਾਂ ਅਲੱਗ ਤੋਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ ਜੋ ਕਿ ਸੀਬੀਐੱਸਈ 12ਵੀਂ ਈਵੈਲਿਊਏਸ਼ਨ ਕ੍ਰਾਈਟੇਰੀਆ 2021 ਤੋਂ ਅਸੰਤੁਸ਼ਟ ਹੋਣਗੇ।

Posted By: Seema Anand