ਜੇਐੱਨਐੱਨ, ਨਵੀਂ ਦਿੱਲੀ : CBSE Class 12 Board Exam 2021 : ਸੀਬੀਐੱਸਈ ਬੋਰਡ 12ਵੀਂ ਦੀਆਂ ਪ੍ਰੀਖਿਆਵਾਂ ਨਾਲ ਜੁੜੀ ਇਕ ਵੱਡੀ ਅਪਡੇਟ ਸਾਹਮਣੇ ਆਈ ਹੈ। ਇਸ ਅਨੁਸਾਰ ਪੂਰੇ ਦੇਸ਼ ’ਚ ਕੋਵਿਡ-19 ਸੰਕ੍ਰਮਣ ਮਾਮਲਿਆਂ ’ਚ ਵਾਧੇ ਕਾਰਨ ਸੀਬੀਐੱਸਈ 12ਵੀਂ ਦੀ ਬੋਰਡ ਪ੍ਰੀਖਿਆ ਜੁਲਾਈ ਤਕ ਮੁਲਤਵੀ ਕੀਤੀ ਜਾ ਸਕਦੀ ਹੈ। ਮੀਡੀਆ ਰਿਪੋਰਟ ਅਨੁਸਾਰ ਹੁਣ 12ਵੀਂ ਦੀ ਪ੍ਰੀਖਿਆ ਜੁਲਾਈ ’ਚ ਕਰਵਾਈ ਜਾ ਸਕਦੀ ਹੈ। ਹਾਲਾਂਕਿ ਹੁਣ ਤਕ ਸੀਬੀਐੱਸਈ ਵੱਲੋਂ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਅਜਿਹੇ ’ਚ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਿਸੀ ਵੀ ਲੇਟੈਸਟ ਅਪਡੇਟ ਲਈ ਸੀਬੀਐੱਸਈ ਬੋਰਡ ਦੀ ਅਧਿਕਾਰਿਤ ਵੈਬਸਾਈਟ ’ਤੇ ਵਿਜ਼ਿਟ ਕਰਦੇ ਰਹਿਣ।

ਉਥੇ ਹੀ ਸੀਬੀਐੱਸਈ ਕਲਾਸ 12ਵੀਂ ਦੀ ਬੋਰਡ ਪ੍ਰੀਖਿਆ 2021 ਦੀਆਂ ਤਰੀਕਾਂ ਬਾਰੇ ਆਖ਼ਰੀ ਫ਼ੈਸਲਾ ਲੈਣ ਲਈ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਮੈਂਬਰ 1 ਜੂਨ, 2021 ਨੂੰ ਮੀਟਿੰਗ ਕਰਨ ਜਾ ਰਹੇ ਹਨ, ਜਿਸ ’ਚ ਆਖ਼ਰੀ ਫ਼ੈਸਲਾ ਲਿਆ ਜਾਵੇਗਾ। ਉਥੇ ਹੀ ਵਰਤਮਾਨ ’ਚ ਕੇਂਦਰੀ ਸਿੱਖਿਆ ਮੰਤਰਾਲੇ ਅਤੇ ਪ੍ਰੀਖਿਆਵਾਂ ਨਾਲ ਜੁੜੀਆਂ ਏਜੰਸੀਆਂ ਇਸ ਵਿਸ਼ੇ ’ਤੇ ਗੰਭੀਰ ਮੰਥਨ ’ਚ ਲੱਗੀਆਂ ਹੋਈਆਂ ਹਨ।

ਉਥੇ ਹੀ ਦੂਸਰੇ ਪਾਸੇ ਦੇਸ਼ ਭਰ ’ਚ ਕੋਰੋਨਾ ਦਾ ਭਿਆਨਕ ਰੂਪ ਦੇਖਣ ਤੋਂ ਬਾਅਦ ਹੁਣ ਕੁਝ ਮਾਪੇ ਤੇ ਵਿਦਿਆਰਥੀ ਮੰਗ ਕਰ ਰਹੇ ਹਨ ਕਿ 12ਵੀਂ ਕਲਾਸ ਦੀ ਪ੍ਰੀਖਿਆ ਵੀ ਕੈਂਸਲ ਕਰ ਦਿੱਤੀ ਜਾਵੇ। ਉਥੇ ਹੀ ਵਿਦਿਆਰਥੀਆਂ ਨੂੰ ਬਿਨਾਂ ਕੋਈ ਪ੍ਰੀਖਿਆ ਦਿੱਤੇ ਅਤੇ ਅੰਦਰੂਨੀ ਮੁਲਾਂਕਣ ਦੇ ਆਧਾਰ ’ਤੇ ਰਿਜ਼ਲਟ ਦਾ ਐਲਾਨ ਕੀਤਾ ਜਾਵੇ।

Posted By: Ramanjit Kaur