ਨਵੀਂ ਦਿੱਲੀ, ਆਨਲਾਈਨ ਡੈਸਕ : CBSE Term 1 Admit Card 2021 : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਵੱਲੋਂ ਵਿਦਿਅਕ ਵਰ੍ਹੇ 2021-22 ਦੌਰਾਨ ਸੈਕੰਡਰੀ ਤੇ ਸੀਨੀਅਰ ਸੈਕੰਡਰੀ ਜਮਾਤਾਂ ਦੀਆਂ ਫਸਟ ਟਰਮ ਬੋਰਡ ਪ੍ਰੀਖਿਆਵਾਂ ਲਈ ਐਡਮਿਟ ਕਾਰਡ ਜਲਦ ਹੀ ਜਾਰੀ ਕੀਤੇ ਜਾਣਗੇ। ਬੋਰਡ ਵੱਲੋਂ ਸੀਬੀਐੱਸਈ ਟਰਮ 1 ਐਡਮਿਟ ਕਾਰਡ 2021 ਅਧਿਕਾਰਤ ਵੈੱਬਸਾਈਟ, cbse.nic.in 'ਤੇ ਜਾਰੀ ਕੀਤੇ ਜਾਣਗੇ। ਵਿਦਿਆਰਥੀ ਆਪਣਾ ਸੀਬੀਐੱਸਈ ਬੋਰਡ ਐਗਜ਼ਾਮ ਐਡਮਿਟ ਕਾਰਡ ਜਾਰੀ ਹੋਣ ਤੋਂ ਬਾਅਦ ਸੀਬੀਐੱਸਈ ਪੋਰਟਲ 'ਤੇ ਐਕਟਿਵ ਕੀਤੇ ਜਾਣ ਵਾਲੇ ਲਿੰਕ ਤੋਂ ਡਾਊਨਲੋਡ ਕਰ ਸਕਣਗੇ। ਅਜਿਹੇ ਵਿਚ ਵਿਦਿਆਰਥੀ ਅਧਿਕਾਰਤ ਵੈੱਬਸਾਈਟ 'ਤੇ ਸਮੇਂ-ਸਮੇਂ 'ਤੇ ਵਿਜ਼ਿਟ ਕਰਦੇ ਰਹਿਣ ਕਿਉਂਕਿ ਬੋਰਡ ਵੱਲੋਂ ਕਿਸੇ ਐਡਮਿਟ ਕਾਰਡ ਦੀ ਹਾਰਡ ਕਾਪੀ ਨਹੀਂ ਭੇਜੀ ਜਾਵੇਗੀ।

ਨਵੰਬਰ ਅੱਧ ਤੋਂ ਸ਼ੁਰੂ ਹੋਣਗੀਆਂ ਪ੍ਰੀਖਿਆਵਾਂ

ਸੀਬੀਐੱਸਈ ਵੱਲੋਂ ਇਸ ਵਾਰ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਦੋ ਪੜਾਵਾਂ- ਟਰਮ 1 ਤੇ ਟਰਮ 2 'ਚ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਦੇ ਐਲਾਨ ਤੋਂ ਬਾਅਦ ਹਾਲ ਹੀ 'ਚ ਟਰਮ 1 ਪ੍ਰੀਖਿਆਵਾਂ ਲਈ ਟਾਈਮ-ਟੇਬਲ ਜਾਰੀ ਕੀਤਾ ਗਿਆ। ਨਾਲ ਹੀ ਬੋਰਡ ਨੇ ਇਸ ਵਾਰ ਵਿਦਿਆਰਥੀ ਜ਼ਿਆਦਾ ਨੰਬਰ ਵਾਲੇ ਵਿਸ਼ਿਆਂ ਨੂੰ ਮੇਜਰ ਸਬਜੈਕਟ ਤੇ ਹੋਰਨਾਂ ਨੂੰ ਮਾਈਨਰ ਸਬਜੈਕਟ ਦੇ ਤੌਰ 'ਤੇ ਵੰਡਦੇ ਹੋਏ ਹੋਏ ਦੋਵਾਂ ਹੀ ਵਿਸ਼ਿਆਂ ਦੀ ਅਲੱਗ-ਅਲੱਗ ਡੇਟਸ਼ੀਟ ਜਾਰੀ ਕੀਤੀ ਗਈ ਹੈ। ਸੀਬੀਐੱਸਈ ਬੋਰਡ ਟਰਮ 1 ਐਗਜ਼ਾਮ 2021 ਦੇ ਮਾਈਨਰ ਸਬਜੈਕਟ ਦੀ ਡੇਟਸ਼ੀਟ ਅਨੁਸਾਰ 12ਵੀਂ ਪ੍ਰੀਖਿਆਵਾਂ 16 ਨਵੰਬਰ ਤੋਂ ਅਤੇ 10ਵੀਂ ਦੇ ਪੇਪਰ 17 ਨਵੰਬਰ ਤੋਂ ਸ਼ੁਰੂ ਹੋਣਗੇ।

Posted By: Seema Anand