ਨਵੀਂ ਦਿੱਲੀ : ਸੀਬੀਐੱਸਈ ਬੋਰਡ (Central Board of Secondary Education) ਜਲਦ ਹੀ 10ਵੀਂ ਤੇ 12ਵੀਂ ਦੇ ਨਤੀਜੇ ਜਾਰੀ ਕਰਨ ਜਾ ਰਿਹਾ ਹੈ। ਨਵੀਂ ਜਾਣਕਾਰੀ ਦੀ ਮੰਨੀਏ ਤਾਂ ਬੋਰਡ 15 ਜੁਲਾਈ 2020 ਨੂੰ 10ਵੀਂ ਤੇ 12ਵੀਂ ਦਾ ਨਤੀਜਾ ਐਲਾਨੇਗਾ। ਇਸ ਤੋਂ ਪਹਿਲਾਂ ਸੀਬੀਐੱਸਈ ਬੋਰਡ ਨੇ ਵਿਦਿਆਰਥੀਆਂ ਨੂੰ Digi Locker ਐਪ ਡਾਊਨਲੋਡ ਕਰਨ ਜਾਂ ਫਿਰ ਉਸ 'ਤੇ ਖ਼ੁਦ ਨੂੰ ਰਜਿਸਟਰਡ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੀਬੀਐੱਸਈ ਦੇ ਵਿਦਿਆਰਥੀਆਂ ਨੇ ਕਿਹਾ ਹੈ ਕਿ Digi Locker ਡਾਊਨਲੋਡ ਕਰਨ ਤੋਂ ਬਾਅਦ ਵਿਦਿਆਰਥੀ ਆਪਣੀ ਮਾਰਕਸ਼ੀਟ Digi Locker ਐਪ ਜ਼ਰੀਏ ਡਾਊਨਲੋਡ ਕਰ ਸਕਣਗੇ। ਵਿਦਿਆਰਥੀ ਇਸ ਤੋਂ ਇਲਾਵਾ ਆਪਣਾ ਪਾਸ ਸਰਟੀਫਿਕੇਟ ਵੀ ਡਾਊਨਲੋਡ ਕਰ ਸਕਦੇ ਹਨ।

ਇਸ ਤਰ੍ਹਾਂ ਕਰੋ ਰਜਿਸਟਰ

- 10ਵੀਂ ਤੇ 12ਵੀਂ ਦੇ ਵਿਦਿਆਰਥੀ Digi Locker ਐਪ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ digilocker.gov.in'ਤੇ ਜਾਣ। ਇਸ ਤੋਂ ਬਾਅਦ ਉਥੇ ਖ਼ੁਦ ਨੂੰ ਰਜਿਸਟਰ ਕਰਨਾ ਹੋਵੇਗਾ।

- ਸਭ ਤੋਂ ਪਹਿਲਾਂ digilocker.gov.in ਐਪ ਨੂੰ ਡਾਊਨਲੋਡ ਕਰੋ। ਹਾਲਾਂਕਿ 10ਵੀਂ ਤੇ 12ਵੀਂ ਦੇ ਵਿਦਿਆਰਥੀ ਇਸ ਗੱਲ ਦਾ ਵੀ ਧਿਆਨ ਰੱਖਣ ਕਿ Digi Locker ਦੀ ਆਫੀਸ਼ੀਅਲ ਪੋਰਟਲ digilocker.gov.in 'ਤੇ ਵੀ ਮਾਰਕਸ਼ੀਟ ਚੈੱਕ ਕਰ ਸਕਦੇ ਹਨ।

- ਲਾਗਇਨ ਕਰਨ ਤੋਂ ਬਾਅਦ ਸੀਬੀਐੱਸਈ ਬੋਰਡ ਦੇ ਨਾਲ ਰਜਿਸਟਰਡ ਮੋਬਾਈਲ ਨੰਬਰ ਦੀ ਵਰਤੋਂ ਕਰੋ। ਮੋਬਾਈਲ ਨੰਬਰ ਉਹੀ ਹੋਣਾ ਚਾਹੀਦਾ ਹੈ, ਜੋ ਬੋਰਡ ਪ੍ਰੀਖਿਆ ਦੇ ਦਾਖ਼ਲਾ ਫਾਰਮ ਦੌਰਾਨ ਦਿੱਤਾ ਗਿਆ ਸੀ।

- ਹੁਣ ਤੁਹਾਨੂੰ ਮੋਬਾਈਲ ਨੰਬਰ 'ਤੇ ਇਕ ਓਟੀਪੀ ਭੇਜਿਆ ਜਾਵੇਗਾ।

- ਵਿਦਿਆਰਥੀਆਂ ਨੂੰ ਸੁਰੱਖਿਆ ਪਿਨ ਦੇ ਰੂਪ 'ਚ ਆਪਣੇ ਸੀਬੀਐੱਸਈ ਰੋਲ ਨੰਬਰ ਦੇ ਆਖ਼ਰੀ ਛੇ ਅੰਕਾਂ ਦੀ ਵਰਤੋਂ ਕਰਨੀ ਹੋਵੇਗੀ।

- ਇਕ ਵਾਰ ਲਾਗਇਨ ਕਰਨ ਤੋਂ ਬਾਅਦ ਵਿਦਿਆਰਥੀ ਆਪਣੀ ਮਾਰਕਸ਼ੀਟ Digi Locker 'ਤੇ ਦੇਖ ਸਕਣਗੇ।

ਦੱਸ ਦੇਈਏ ਕਿ ਇਸ ਸਾਲ ਕੋਵਿਡ-19 ਬਿਮਾਰੀ ਦੀ ਵਜ੍ਹਾ ਨਾਲ 10ਵੀਂ ਤੇ 12ਵੀਂ ਦੇ ਨਤੀਜਿਆਂ 'ਚ ਦੇਰੀ ਹੋ ਰਹੀ ਹੈ। ਆਮ ਤੌਰ 'ਤੇ ਫਰਵਰੀ-ਮਾਰਚ 'ਚ ਪ੍ਰੀਖਿਆਵਾਂ ਹੋਣ ਤੋਂ ਬਾਅਦ 45 ਦਿਨਾਂ ਦਰਮਿਆਨ ਨਤੀਜਾ ਜਾਰੀ ਹੋ ਜਾਂਦਾ ਸੀ ਪਰ ਇਸ ਵਾਰ ਕੋਰੋਨਾ ਵਾਇਰਸ ਦੀ ਮਹਾਮਾਰੀ ਕਰਕੇ ਕੰਮ ਪ੍ਰਭਾਵਿਤ ਹੋਇਆ ਸੀ।

Posted By: Harjinder Sodhi