ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਦੇ ਚਲਦੇ ਰੁਕੀਆਂ ਹੋਈਆਂ ਵਿਦਿਅਕ ਸਰਗਰਮੀਆਂ, ਆਨਲਾਈਨ ਕਲਾਸਿਸ ਨਾਲ ਹੋਈਆਂ ਤਿਆਰੀਆਂ, 30 ਫ਼ੀਸਦੀ ਤਕ ਘਟਾਏ ਗਏ ਸਲੇਬਸ ਤੇ ਹਰ ਸਾਲ ਵੱਖ ਪ੍ਰੀਖਿਆ ਪੈਟਰਨ ਦੇ ਐਲਾਨ ਤੋਂ ਬਾਅਦ ਸੀਬੀਐੱਸਈ ਬੋਰਡ ਸੈਂਪਲ ਪੇਪਰ 2021 ਤੇ ਸੀਬੀਐੱਸਈ ਬੋਰਡ ਮਾਰਕਿੰਗ ਸਕੀਮ 2021 ਨੂੰ ਲੈ ਕੇ ਵਿਦਿਆਰਥੀਆਂ ’ਚ ਭੁਲੇਖੇ ਦੀ ਸਥਿਤੀ ਬਣੀ ਹੋਈ ਸੀ।

ਇਹ ਸਥਿਤੀ ਹੁਣ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਬੋਰਡ ਵੱਲੋਂ ਸਾਫ ਕਰ ਦਿੱਤਾ ਗਿਆ ਹੈ। ਸੀਬੀਐੱਸਈ ਨੇ ਸਾਲ 2020-21 ਦੀ ਸੈਕੰਡਰੀ ਤੇ ਸੀਨੀਅਰ ਸੈਕੰਡਰੀ ਕਲਾਸਾਂ ਦੀ ਬੋਰਡ ਪ੍ਰੀਖਿਆਵਾਂ ਲਈ ਵੱਖ-ਵੱਖ ਵਿਸ਼ਿਆਂ ਦੇ ਸੈਂਪਲ ਪ੍ਰਸ਼ਨ ਪੱਤਰ ਤੇ ਮਾਰਕਿੰਗ ਸਕੀਮ ਆਫਿਸ਼ੀਅਲ ਵੈੱਬਸਾਈਟ, cbse.nic.in ’ਤੇ ਜਾਰੀ ਕਰ ਦਿੱਤੇ ਹਨ। ਵਿਦਿਆਰਥੀ ਆਪਣੇ ਸਬੰਧਿਤ ਵਿਸ਼ਿਆਂ ਲਈ ਸੈਂਪਲ ਪੇਪਰ ਤੇ ਮਾਰਕਿੰਗ ਸਕੀਮ ਬੋਰਡ ਦੀ ਵੈੱਬਸਾਈਟ ’ਤੇ ਵਿਜ਼ਟ ਕਰ ਕੇ ਡਾਇਰੈਕਟ ਲਿੰਕ ਤੋਂ ਡਾਊਨਲੋਡ ਕਰ ਸਕਦੇ ਹਨ।

4 ਮਈ ਤੋਂ ਹੋਣਗੀਆਂ ਪ੍ਰੀਖਿਆਵਾਂ

ਇਸ ਤੋਂ ਪਹਿਲਾਂ ਸੀਬੀਐੱਸਈ ਵੱਲੋਂ ਕਰਵਾਈ ਜਾਣ ਵਾਲੀ ਸੈਕੰਡਰੀ ਤੇ ਸੀਨੀਅਰ ਸੈਕੰਡਰੀ ਦੀਆਂ ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਇਸ ਅਨੁਸਾਰ ਦੋਵਾਂ ਹੀ ਕਲਾਸਾਂ ਦੀਆਂ ਪ੍ਰੀਖਿਆਵਾਂ 4 ਮਈ ਤੋਂ ਕਰਵਾਈ ਜਾਣੀ ਹੈ। ਸੀਬੀਐੱਸਈ 10ਵੀਂ ਦੀਆਂ ਪ੍ਰੀਖਿਆਵਾਂ 7 ਜੂਨ ਤਕ ਤੇ 12 ਵੀਂ ਦੀਆਂ ਪ੍ਰੀਖਿਆਵਾਂ 1 ਜੂਨ ਤਕ ਚੱਲਣਗੀਆਂ।

Posted By: Sunil Thapa