ਨਵੀਂ ਦਿੱਲੀ (ਪੀਟੀਆਈ) : ਸੀਬੀਐੱਸਈ ਕਲਾਸ 10-12 ਦੇ ਲਈ ਟਰਮ-1 ਦੇ ਐਗਜ਼ਾਮ ਅਗਲੇ ਮਹੀਨੇ ਨਿਰਧਾਰਤ ਕੀਤੇ ਗਏ ਹਨ। ਉੱਥੇ ਸੈਕੰਡ ਟਰਮ ਦੀਆਂ ਪ੍ਰੀਖਿਆਵਾਂ ਮਾਰਚ-ਅਪ੍ਰੈਲ 2022 ਵਿਚ ਆਯੋਜਿਤ ਕੀਤੀਆਂ ਜਾਣਗੀਆਂ। ਸੀਬੀਐੱਸਈ ਨੇ ਬੋਰਡ ਪ੍ਰੀਖਿਆ ਨੂੰ ਲੈ ਕੇ ਅੱਜ ਵੱਡਾ ਐਲਾਨ ਕੀਤਾ ਹੈ। ਸੀਬੀਐੱਸਈ ਮੁਤਾਬਕ ਕਲਾਸ 10 ਤੇ 12 ਦੇ ਲਈ ਟਰਮ-1 ਬੋਰਡ ਐਗਜ਼ਾਮ ਆਫਲਾਈਨ ਆਯੋਜਿਤ ਕੀਤੀ ਜਾਵੇਗੀ। ਟਰਮ-1 ਲਈ ਡੇਟਸ਼ੀਟ ਦਾ ਐਲਾਨ 18 ਅਕਤੂਬਰ ਨੂੰ ਹੋਵੇਗਾ। ਕਲਾਸ 10, 12 ਲਈ ਟਰਮ-1 ਬੋਰਡ ਪ੍ਰੀਖਿਆ 90 ਮਿੰਟ ਦੇ ਸਮੇਂ ਦੇ ਆਬਜੈਕਟਿਵ ਟਾਈਪ ਦੀ ਪ੍ਰੀਖਿਆ ਹੋਵੇਗੀ।

ਦੱਸ ਦਈਏ ਕਿ ਕੋਰੋਨਾ ਮਹਾਮਾਰੀ ਤੇ ਨਿਊ ਐਜੂਕੇਸ਼ਨ ਪਾਲਿਸੀ ਲਾਗੂ ਹੋਣ ਤੋਂ ਬਾਅਦ ਸੀਬੀਐੱਸਈ ਦਾ ਐਗਜ਼ਾਮ ਤੇ ਮੁਲਾਂਕਣ ਸਿਸਟਮ ਬਦਲ ਦਿੱਤਾ ਗਿਆ ਹੈ। ਨਵੇਂ ਮੁਲਾਂਕਣ ਯੋਜਨਾ ਦੇ ਹਿੱਸੇ ਦੇ ਰੂਪ ਵਿਚ, ਸੀਬੀਐੱਸਈ ਨੇ 10ਵੀਂ ਤੇ 12ਵੀਂ ਦੇ ਵਿੱਦਿਅਕ ਸੈਸ਼ਨ ਨੂੰ ਹਰੇਕ ਟਰਮ ਵਿਚ 50 ਫੀਸਦੀ ਸਿਲੇਬਸ ਨਾਲ ਦੋ ਹਿੱਸਿਆਂ ਵਿਚ ਡਿਵਾਈਡ ਕੀਤਾ ਹੈ। ਗੌਰਤਲਬ ਹੈ ਕਿ ਸੀਬੀਐੱਸਈ 10, 12 ਲਈ ਟਰਮ 1 ਦੀ ਪ੍ਰੀਖਿਆ ਅਗਲੇ ਮਹੀਨੇ ਲਈ ਨਿਰਧਾਰਤ ਹੈ ਤੇ ਦੂਜੇ ਟਰਮ ਦੀ ਪ੍ਰੀਖਿਆ ਮਾਰਚ-ਅਪ੍ਰੈਲ 2022 ਵਿਚ ਆਯੋਜਿਤ ਕੀਤੀ ਜਾਵੇਗੀ।

ਜਾਣੋ ਕਿਹੋ ਜਿਹਾ ਹੋਵੇਗਾ ਸੀਬੀਐੱਸਈ ਟਰਮ-1 ਦਾ ਐਗਜ਼ਾਮ ਦਾ ਪੈਟਰਨ

ਇਸ ਸਾਲ 10ਵੀਂ ਤੇ 12ਵੀਂ ਦੀ ਸੀਬੀਐੱਸਈ ਬੋਰਡ ਦੀ ਟਰਮ ਪ੍ਰੀਖਿਆ ਮਲਟੀਪਲ ਚੁਆਇਸ ਕਵੇਸ਼ਚਨ ਬੇਸਡ ਹੋਵੇਗੀ। ਇਸ ਵਿਚ ਆਬਜੈਕਟਿਵ ਟਾਈਪ ਸਵਾਲ ਪੁੱਛੇ ਜਾਣਗੇ। ਇਸ ਸਾਲ ਐਗਜਾਮ ਆਫਲਾਈਨ ਹੋਣਗੇ। ਸੀਬੀਐੱਸਈ ਬੋਰਡ ਦੇ ਟਰਮ ਐਗਜਾਮ ਦੀ ਸਮਾਂ-ਸੀਮਾ ਦੀ ਗੱਲ ਕਰੀਏ ਤਾਂ ਪ੍ਰੀਖਿਆ ਹਾਲ ਵਿਚ ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਹੱਲ ਕਰਨ ਲਈ 90 ਮਿੰਟ ਦਾ ਸਮਾਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦਰਮਿਆਨ ਰਿਵੀਜ਼ਨ ਕਰਨ ਦਾ ਕਾਫੀ ਸਮਾਂ ਮਿਲੇਗਾ। ਦੱਸਿਆ ਜਾ ਰਿਹਾ ਹੈ ਕਿ ਦੋ ਮੁਸ਼ਕਿਲ ਵਿਸ਼ਿਆਂ ਦੇ ਪੇਪਰ ਦਰਮਿਆਨ ਗੈਪ ਜ਼ਿਆਦਾ ਦਿੱਤਾ ਜਾਵੇਗਾ।

Posted By: Jatinder Singh