ਨਈ ਦੁਨੀਆ, ਨਵੀਂ ਦਿੱਲੀ : ਅੱਜ ਸੀਬੀਐੱਸਈ ਨੇ ਬਿਨਾ ਸੂਚਨਾ ਅਚਾਨਕ ਸਰਪ੍ਰਾਈਜ਼ ਦਿੰਦਿਆਂ 12ਵੀਂ ਦਾ ਨਤੀਜਾ ਐਲਾਨ ਦਿੱਤਾ। ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ, ਟਵਿੱਟਰ ਯੂਜ਼ਰ ਨੇ ਪਲੇਟਫਾਰਮ 'ਤੇ ਹੰਸੀ, ਮਜਾਕ ਸ਼ੁਰੂ ਕਰ ਦਿੱਤਾ। ਕਈ ਲੋਕ ਹੈਰਾਨ ਵੀ ਸਨ ਕਿਉਂਕਿ ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਸੀਬੀਐੱਸਈ 15 ਜੁਲਾਈ ਤਕ ਬੋਰਡ ਪ੍ਰੀਖਿਆ ਨਤੀਜੇ ਦਾ ਐਲਾਨ ਕਰੇਗਾ। ਹਾਲਾਂਕਿ ਨਤੀਜਾ ਵਧੀਆ ਰਿਹਾ ਹੈ ਤੇ ਓਵਰਆਲ 88 ਫੀਸਦੀ ਰਿਹਾ ਹੈ, ਇਸ ਨਾਲ ਵਿਦਿਆਰਥੀ ਖੁਸ਼ ਹਨ ਪਰ ਸਰਪ੍ਰਾਈਜ਼ ਰਿਜਲਟ ਆਉਣ 'ਤੇ ਸੋਸ਼ਲ ਮੀਡੀਆ 'ਤੇ ਯੂਜ਼ਰਜ਼ ਮਜੇਦਾਰ ਮੀਮਸ ਬਣਾ ਰਹੇ ਹਨ। ਕਿਸੇ ਨੇ ਕਿਹਾ ਕਿ ਇਨ੍ਹਾਂ ਨੇ ਤਾਂ ਇਕਦਮ ਤੋਂ ਸਮਾਂ ਬਦਲ ਦਿੱਤਾ ਤਾਂ ਕਿਸੇ ਨੇ ਲਿਖਿਆ ਕਿ ਰਿਸ਼ਤੇਦਾਰਾਂ ਦਾ ਪਤਾ ਚੱਲ ਗਿਆ ਹੈ। ਹੁਣ ਉਹ ਕਿਸੇ ਸਮੇਂ ਘਰ ਆਉਦੇ ਹੀ ਹੋਣਗੇ। ਦੇਖੋ ਸੋਸ਼ਲ ਮੀਡੀਆ ਰਿਐਕਸ਼ਨ।

ਇਕ ਯੂਜ਼ਰ ਨੇ ਲਿਖਿਆ, 'ਮੇਰੀ ਦੁਆਵਾਂ ਉਨ੍ਹਾਂ ਸਾਰੇ ਵਿਦਿਆਰਥੀਆਂ ਲਈ ਹੈ ਜਿਨ੍ਹਾਂ ਦਾ ਅੱਜ ਐਨਕਾਊਂਟਰ ਕਰਨ ਰਿਸ਼ਤੇਦਾਰ ਆਉਣ ਵਾਲੇ ਹਨ। ਵਿਕਾਸ ਵੀ ਡੁਬੇ ਸਨ ਤੇ ਤੁਸੀਂ ਵੀ ਡਬੋਗੇ।'

Posted By: Amita Verma