ਜਦੋਂ ਮਹਿਲਾਵਾਂ ਜਾਂ ਕੁੜੀਆਂ ਕਿਸੇ ਵਿਆਹ, ਫੰਕਸ਼ਨ ਜਾਂ ਈਵੈਂਟ ’ਚ ਸ਼ਾਮਲ ਹੁੰਦੀਆਂ ਹਨ ਤਾਂ ਉਹ ਆਪਣੇ ਪਹਿਰਾਵੇ ਨਾਲ ਜਿਊਲਰੀ ਦੀ ਮੈਚਿੰਗ ’ਤੇ ਵੀ ਵਿਸ਼ੇਸ਼ ਧਿਆਨ ਦਿੰਦੀਆਂ ਹਨ। ਬੀਤੇ ਕੁਝ ਸਮੇਂ ਤੋਂ ਪੁਰਸ਼ਾਂ ’ਚ ਵੀ ਗਹਿਣੇ ਪਾਉਣ ਦਾ ਰੁਝਾਨ ਵਧ ਰਿਹਾ ਹੈ। ਜਿਊਲਰੀ ਦਾ ਤੇਜ਼ੀ ਨਾਲ ਵਧ ਰਿਹਾ ਇਹ ਰੁਝਾਨ ਨੌਜਵਾਨਾਂ ਨੂੰ ਇਸ ਖੇਤਰ ’ਚ ਕਰੀਅਰ ਬਣਾਉਣ ਲਈ ਆਕਰਸ਼ਿਤ ਕਰ ਰਿਹਾ ਹੈ...

ਜਿਊਲਰੀ ਡਿਜ਼ਾਈਨਿੰਗ ਦੇ ਵਧਦੇ ਰੁਝਾਨ ਕਾਰਨ ਹੁਣ ਇਹ ਇੰਡਸਟਰੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਤੇ ਇਸ ’ਚ ਰੁਜ਼ਗਾਰ ਦੇ ਮੌਕੇ ਵੀ ਤੇਜ਼ੀ ਨਾਲ ਵਧ ਰਹੇ ਹਨ। ਜੇਮਜ਼ ਐਂਡ ਜਿਊਲਰੀ ਸਕਿੱਲ ਕੌਂਸਲ ਆਫ ਇੰਡੀਆ ਨੇ ਜਿਊਲਰੀ ਡਿਜ਼ਾਈਨਿੰਗ ਦੇ ਖੇਤਰ ’ਚ ਨੌਜਵਾਨਾਂ ਦੀ ਘਾਟ ਕਰਕੇ ਸਾਲ 2022 ਤਕ 40 ਲੱਖ ਨੌਜਵਾਨਾਂ ਨੂੰ ਸਿੱਖਿਅਤ ਕਰਨ ਦਾ ਟੀਚਾ ਮਿੱਥਿਆ ਹੈ। ਕੁਝ ਸਾਲਾਂ ਤੋਂ ਭਾਰਤ ਨੇ ਸੋਨੇ-ਚਾਂਦੀ ਤੇ ਗਹਿਣਿਆਂ ਦੀ ਗਲੋਬਲ ਮਾਰਕੀਟਿੰਗ ’ਚ ਇਕ ਵਿਸ਼ੇਸ਼ ਪਛਾਣ ਬਣਾਈ ਹੈ। ਇਸ ਲਈ ਇਹ ਖੇਤਰ ਭਾਰਤੀ ਨੌਜਵਾਨਾਂ ਲਈ ਦਿਲਕਸ਼ ਕਰੀਅਰ ਖੇਤਰ ਸਾਬਿਤ ਹੋ ਰਿਹਾ ਹੈ।

ਜਿਊਲਰੀ ਡਿਜ਼ਾਈਨਿੰਗ

ਵੱਖ-ਵੱਖ ਗਹਿਣਿਆਂ ਨੂੰ ਬਣਾਉਣ ਦੀ ਕਲਾ ਨੂੰ ਹੀ ਜਿਊਲਰੀ ਡਿਜ਼ਾਈਨਿੰਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜੋ ਇਨ੍ਹਾਂ ਨੂੰ ਡਿਜ਼ਾਈਨ ਕਰਦਾ ਹੈ, ਉਨ੍ਹਾਂ ਨੂੰ ਜਿਊਲਰੀ ਡਿਜ਼ਾਈਨਰ ਕਿਹਾ ਜਾਂਦਾ ਹੈ। ਸੋਨੇ-ਚਾਂਦੀ ਆਦਿ ਧਾਤੂਆਂ ਨੂੰ ਵੱਖ-ਵੱਖ ਆਕਾਰਾਂ ’ਚ ਢਾਲ ਕੇ ਉਸ ’ਚ ਹੀਰੇ-ਮੋਤੀ ਤੇ ਨਗ ਲਾ ਕੇ ਮਨਮੋਹਕ ਗਹਿਣੇ ਬਣਾਏ ਜਾਂਦੇ ਹਨ। ਜਿਊਲਰੀ ਡਿਜ਼ਾਈਨਰ ਦਾ ਮੁੱਖ ਕੰਮ ਗਹਿਣਿਆਂ ਦੀ ਡਿਜ਼ਾਈਨਿੰਗ ਦੇ ਨਾਲ-ਨਾਲ ਸਟਾਈਲ ਤੇ ਪੈਟਰਨ ਆਦਿ ਬਣਾਉਣਾ ਹੰੁਦਾ ਹੈ। ਪਹਿਲਾਂ ਇਹ ਕੰਮ ਸੁਨਿਆਰੇ ਤੇ ਉਨ੍ਹਾਂ ਦੇ ਕਾਰੀਗਰ ਕਰਦੇ ਸਨ ਤੇ ਇਹ ਕੰਮ ਹੱਥÄ ਕੀਤਾ ਜਾਂਦਾ ਸੀ। ਹੁਣ ਇਹ ਕੰਮ ਜਿਊਲਰੀ ਡਿਜ਼ਾਈਨਰ ਕਰਦੇ ਹਨ ਤੇ ਇਸ ’ਚ ਕੰਪਿÎਊਟਰ ਦੀ ਮਦਦ ਲਈ ਜਾਂਦੀ ਹੈ। ਜਿਊਲਰੀ ਡਿਜ਼ਾਈਨਰ ਆਪਣੇ ਗਾਹਕ ਤੇ ਫੈਸ਼ਨ ਦੀ ਮੰਗ ਨੂੰ ਧਿਆਨ ’ਚ ਰੱਖ ਕੇ ਹੀ ਸੰੁਦਰ ਗਹਿਣੇ ਬਣਾਉਂਦਾ ਹੈ। ਸਟਾਈਲਿਸ਼ ਜਿਊਲਰੀ ਬਣਾਉਣ ’ਚ ਹੀਰੇ, ਹਾਥੀ ਦੰਦ, ਮਹਿੰਗੇ ਪੱਥਰ, ਸਿੱਪੀ, ਮੋਤੀਆਂ ਆਦਿ ਦਾ ਵੀ ਭਰਪੂਰ ਇਸਤੇਮਾਲ ਕੀਤਾ ਜਾਂਦਾ ਹੈ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਜੇ ਤੁਹਾਡੇ ਅੰਦਰ ਰਚਨਾਤਮਕਤਾ ਤੇ ਲੰਬੇ ਸਮੇਂ ਤਕ ਕੰਮ ਕਰਨ ਦੇ ਗੁਣ ਹਨ ਤਾਂ ਜਿਊਲਰੀ ਡਿਜ਼ਾਈਨਿੰਗ ਦੇ ਖੇਤਰ ’ਚ ਕਰੀਅਰ ਬਣਾਇਆ ਜਾ ਸਕਦਾ ਹੈ।

ਭਾਵੇਂ ਅੱਜ ਸੋਨੇ, ਚਾਂਦੀ, ਹੀਰੇ, ਮੋਤੀ ਆਦਿ ਦੇ ਭਾਅ ਨਵੇਂ ਰਿਕਾਰਡ ਕਾਇਮ ਕਰ ਰਹੇ ਹਨ ਪਰ ਲੋਕਾਂ ਦਾ ਗਹਿਣਿਆਂ ਪ੍ਰਤੀ ਆਕਰਸ਼ਣ ਘੱਟ ਹੋਣ ਵਾਲਾ ਨਹÄ। ਹੁਣ ਇਹ ਕਾਰੋਬਰ ਰੋਜ਼ਾਨਾ ਤੇਜ਼ੀ ਨਾਲ ਵਧ ਰਿਹਾ ਹੈ। ਅੱਜ-ਕੱਲ੍ਹ ਨਵੇਂ ਫੈਸ਼ਨ ਤਹਿਤ ਲੋਕ ਸੋਨੇ ਦੇ ਰਵਾਇਤੀ ਡਿਜ਼ਾਈਨਰ ਗਹਿਣਿਆਂ ਦੇ ਨਾਲ-ਨਾਲ ਹੋਰ ਧਾਤਾਂ ਤੇ ਨਗਾਂ ਨਾਲ ਸਜੀ ਡਿਜ਼ਾਈਨਰ ਜਿਊਲਰੀ ਨੂੰ ਵੀ ਮਹੱਤਵ ਦੇਣ ਲੱਗੇ ਹਨ।

ਇਸ ਖੇਤਰ ’ਚ ਪ੍ਰੋਫੈਸ਼ਨਲਜ਼ ਦੀ ਮੰਗ ਬਹੁਤ ਜ਼ਿਆਦਾ ਹੈ ਤੇ ਸਪਲਾਈ ਬਹੁਤ ਘੱਟ ਹੈ। ਇਸ ਲਈ ਜਿਊਲਰੀ ਡਿਜ਼ਾਈਨਿੰਗ ਦਾ ਖੇਤਰ ਨੌਜਵਾਨਾਂ ਲਈ ਕਰੀਅਰ ਦੀਆਂ ਅਸੀਮ ਸੰਭਾਵਨਾਵਾਂ ਵਾਲਾ ਹੈ, ਜੋ ਉਨ੍ਹਾਂ ਨੂੰ ਭਵਿੱਖ ’ਚ ਉਚਾਈਆਂ ਦੇ ਨਾਲ-ਨਾਲ ਰੁਜ਼ਗਾਰ ਦੀ ਗਾਰੰਟੀ ਵੀ ਪ੍ਰਦਾਨ ਕਰਦਾ ਹੈ। ਡਿਜ਼ਾਈਨਰ ਜਿਊਲਰੀ ਦੀ ਬਾਜ਼ਾਰ ’ਚ ਮੰਗ ਵਧਣ ਤੇ ਨਵੇਂ ਫੈਸ਼ਨ ਦੇ ਗਹਿਣੇ ਬਣਾਉਣ ’ਚ ਭਾਰਤੀ ਜਿਊਲਰਾਂ ਨੇ ਆਪਣੀ ਧਾਕ ਜਮਾਈ ਹੋਈ ਹੈ ਤੇ ਭਾਰਤੀ ਜਿਊਲਰੀ ਡਿਜ਼ਾਈਨਰਾਂ ਵੱਲੋਂ ਤਿਆਰ ਗਹਿਣਿਆਂ ਨੇ ਪੂਰੀ ਦੁਨੀਆ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਯੋਗਤਾ

ਜਿਊਲਰੀ ਡਿਜ਼ਾਈਨਿੰਗ ਦੇ ਖੇਤਰ ’ਚ ਕਰੀਅਰ ਬਣਾਉਣ ਲਈ ਸਭ ਤੋਂ ਪਹਿਲਾਂ ਇਸ ਖੇਤਰ ਪ੍ਰਤੀ ਰੁਚੀ ਤੇ ਸਮÎਝ ਹੋਣੀ ਜ਼ਿਆਦਾ ਜ਼ਰੂਰੀ ਹੈ। ਇਸ ਦੇ ਨਾਲ ਹੀ ਕ੍ਰਿਏਟਿਵ, ਕਲਪਨਾਸ਼ੀਲ, ਨਵੇਂ ਦੌਰ ਦੀ ਸਮਝ, ਫੈਸ਼ਨ ਦੀ ਸਮਝ, ਰੰਗ ਤੇ ਡਿਜ਼ਾਈਨ ਦੀ ਸਮਝ ਦੇ ਨਾਲ-ਨਾਲ ਮਿਹਨਤੀ ਹੋਣਾ ਵੀ ਜ਼ਰੂਰੀ ਹੈ। ਜਿਊਲਰੀ ਡਿਜ਼ਾਈਨਿੰਗ ਦੇ ਕੰਮ ’ਚ ਸਾਵਧਾਨੀ ਵੀ ਬਹੁਤ ਜ਼ਰੂਰੀ ਹੈ। ਹਾਲਾਂਕਿ, ਹਰ ਖੇਤਰ ’ਚ ਹੌਸਲੇ ਦੀ ਜ਼ਰੂਰਤ ਹੰੁਦੀ ਹੈ ਪਰ ਜਿਊਲਰੀ ਡਿਜ਼ਾਈਨਿੰਗ ਅਜਿਹਾ ਕੰਮ ਹੈ, ਜਿਸ ’ਚ ਡਿਜ਼ਾਈਨਰ ਨੂੰ ਸਬਰ ਨਾਲ ਕੰਮ ਕਰਨ ਦੀ ਜ਼ਰੂਰਤ ਹੰੁਦੀ ਹੈ। ਜੇ ਤੁਸÄ ਸੋਨੇ, ਹੀਰੇ ਜਿਹੀਆਂ ਮਹਿੰਗੀਆਂ ਧਾਤਾਂ ਨਾਲ ਜਿਊਲਰੀ ਡਿਜ਼ਾਈਨ ਕਰ ਰਹੇ ਹੋ ਤਾਂ ਥੋੜ੍ਹੀ ਜਿਹੀ ਲਾਪਰਵਾਹੀ ਵੀ ਤੁਹਾਡੀ ਸਾਰੀ ਮਿਹਨਤ ਨੂੰ ਖ਼ਰਾਬ ਕਰ ਸਕਦੀ ਹੈ।

ਤਨਖ਼ਾਹ

ਕਿਸੇ ਫਰਮ ’ਚ ਨੌਕਰੀ ਲੱਗਣ ’ਤੇ ਤੁਸÄ ਸ਼ੁਰੂ ਵਿਚ 20 ਤੋਂ 35 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਮਾ ਸਕਦੇ ਹੋ। ਇਸ ਤੋਂ ਮਗਰੋਂ ਕੰਮ ਦਾ ਤਜਰਬਾ ਵਧਣ ’ਤੇ ਤੁਸÄ ਕਿਸੇ ਵੱਡੇ ਐਕਸਪੋਰਟ ਹਾਊਸ ’ਚ ਨੌਕਰੀ ਕਰ ਸਕਦੇ ਹੋ, ਜਿਥੇ ਤੁਸÄ 50 ਹਜ਼ਾਰ ਤੋਂ 1 ਲੱਖ ਰੁਪਏ ਪ੍ਰਤੀ ਮਹੀਨਾ ਕਮਾ ਸਕਦੇ ਹੋ। ਜਿਵੇਂ-ਜਿਵੇਂ ਤੁਹਾਡਾ ਤਜਰਬਾ ਵਧਦਾ ਜਾਵੇਗਾ, ਤਨਖ਼ਾਹ ਵੀ ਵਧਦੀ ਜਾਵੇਗੀ।

ਕੋਰਸ

ਜਿਊਲਰੀ ਡਿਜ਼ਾਈਨਿੰਗ ਦੇ ਖੇਤਰ ’ਚ ਭਵਿੱਖ ਬਣਾਉਣ ਲਈ ਤੁਸÄ 12ਵÄ ਤੋਂ ਬਾਅਦ ਇਸ ਖੇਤਰ ’ਚ ਸਰਟੀਫਿਕੇਟ, ਡਿਪਲੋਮਾ ਤੇ ਡਿਗਰੀ ਕੋਰਸ ਕਰ ਸਕਦੇ ਹੋ। 12ਵÄ ਤੋਂ ਬਾਅਦ ਤੁਸÄ ਇਸ ’ਚ ਛੇ ਮਹੀਨੇ ਦਾ ਡਿਗਰੀ ਕੋਰਸ ਕਰ ਸਕਦੇ ਹੋ ਜਾਂ ਫਿਰ ਗ੍ਰੈਜੂਏਸ਼ਨ ਤੋਂ ਬਾਅਦ ਇਕ ਸਾਲ ਦਾ ਡਿਪਲੋਮਾ ਕਰ ਸਕਦੇ ਹੋ। ਦਸਵÄ ਪਾਸ ਨੌਜਵਾਨਾਂ ਲਈ ਵੀ ਜਿਊਲਰੀ ਡਿਜ਼ਾਈਨਿੰਗ ’ਚ ਕਰੀਅਰ ਆਪਸ਼ਨ ਹੈ। ਦਸਵÄ ਤੋਂ ਬਾਅਦ ਸ਼ਾਰਟ ਟਰਮ ਕੋਰਸ ਕੀਤਾ ਜਾ ਸਕਦਾ ਹੈ।

ਕੈਡ ਫਾਰ ਜੇਮਜ਼ ਜਿਊਲਰੀ, ਬੇਸਿਕ ਜਿਊਲਰੀ ਡਿਜ਼ਾਈਨ, ਡਾਇਮੰਡ ਆਈਡੈਂਟੀਫਿਕੇਸ਼ਨ ਐਂਡ ਗ੍ਰੇਡਿੰਗ, ਬੈਚਲਰ ਆਫ ਐਕਸੈਸਰੀ ਡਿਜ਼ਾਈਨ, ਜਿਊਲਰੀ ਮੈਨੂਫੈਕਚਰਿੰਗ, ਐਡਵਾਂਸ ਜਿਊਲਰੀ ਡਿਜ਼ਾਈਨ ਵਿਦ ਕੈਡ, ਬੈਚਲਰ ਆਫ ਜਿਊਲਰੀ ਡਿਜ਼ਾਈਨ, ਬੀਐੱਸਸੀ ਇਨ ਜਿਊਲਰੀ ਡਿਜ਼ਾਈਨ, ਮਾਸਟਰ ਡਿਪਲੋਮਾ ਇਨ ਜਿਊਲਰੀ ਡਿਜ਼ਾਈਨ ਐਂਡ ਤਕਨਾਲੋਜੀ ਆਦਿ ਕਈ ਰੁਜ਼ਗਾਰਮੁਖੀ ਕੋਰਸ ਹਨ, ਜਿਨ੍ਹਾਂ ’ਚੋਂ ਤੁਸÄ ਆਪਣੀ ਯੋਗਤਾ, ਸਮਰਥਾ ਤੇ ਰੁਚੀ ਅਨੁਸਾਰ ਚੋਣ ਕਰ ਸਕਦੇ ਹੋ।

ਤਕਨੀਕੀ ਯੋਗਤਾ

ਇਸ ’ਚ ਕੋਈ ਸ਼ੱਕ ਨਹÄ ਕਿ ਜਿਊਲਰੀ ਡਿਜ਼ਾਈਨਿੰਗ ਦੇ ਖੇਤਰ ’ਚ ਰੁਜ਼ਗਾਰ ਪ੍ਰਾਪਤ ਕਰਨ ਲਈ ਤਕਨੀਕੀ ਗਿਆਨ ਬਹੁਤ ਜ਼ਰੂਰੀ ਹੈ। ਬਿਨਾਂ ਤਕਨੀਕੀ ਗਿਆਨ ਤੁਸÄ ਇਸ ਖੇਤਰ ’ਚ ਅੱਗੇ ਨਹÄ ਵਧ ਸਕਦੇ। ਇਸ ਲਈ ਜਿਊਲਰੀ ਡਿਜ਼ਾਈਨਿੰਗ ਦਾ ਕੋਰਸ ਕਿਸੇ ਪ੍ਰਸਿੱਧ ਸੰਸਥਾ ਤੋਂ ਕਰ ਕੇ ਇਸ ਰੁਜ਼ਗਾਰ ਨਾਲ ਜੁੜੀਆਂ ਤਮਾਮ ਜਾਣਕਾਰੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਸਕੈਚਿੰਗ ਅਭਿਆਸ ਦੇ ਨਾਲ ਹੀ ਜੈਮੋਲੋਜੀ, ਪਾਲਿਸ਼ਿੰਗ, ਮੀਨਾਕਾਰੀ, ਕਲਰ ਸਾਇੰਸ, ਇਲੈਕਟ੍ਰੋਪਲੇਟਿੰਗ, ਕੁਆਲਿਟਿੀ ਕੰਟਰੋਲ ਆਦਿ ਦੀ ਵਿਸਥਾਰ ਨਾਲ ਜਾਣਕਾਰੀ ਜਿਊਲਰੀ ਡਿਜ਼ਾਈਨਿੰਗ ਦੇ ਪਾਠ¬ਕ੍ਰਮਾਂ ’ਚ ਦਿੱਤੀ ਜਾਂਦੀ ਹੈ। ਜਿਊਲਰੀ ਡਿਜ਼ਾਈਨਿੰਗ ਨਾਲ ਸਬੰਧਤ ਕਿਸੇ ਚੰਗੀ ਸੰਸਥਾ ’ਚ ਦਾਖ਼ਲਾ ਲੈਣ ਲਈ ਦਾਖ਼ਲਾ ਪ੍ਰੀਖਿਆ ਪਾਸ ਕਰਨੀ ਪੈਂਦੀ ਹੈ। ਇਸ ਪ੍ਰੀਖਿਆ ਜ਼ਰੀਏ ਉਮੀਦਵਾਰ ਦੀ ਸਕੈਚਿੰਗ ਸਮਰਥਾ ਤੇ ਕਲਪਨਾ ਸ਼ਕਤੀ ਨੂੰ ਪਰਖਿਆ ਜਾਂਦਾ ਹੈ।

ਸੰਭਾਵਨਾਵਾਂ

ਜਿਊਲਰੀ ਡਿਜ਼ਾਈਨਿੰਗ ਦੇ ਖੇਤਰ ’ਚ ਰੁਜ਼ਗਾਰ ਦੀ ਕੋਈ ਕਮੀ ਨਹÄ ਹੈ। ਰਵਾਇਤੀ ਗਹਿਣਿਆਂ ਦੀ ਵਿਦੇਸ਼ਾਂ ’ਚ ਵਧਦੀ ਮੰਗ ਨੂੰ ਪੂਰਾ ਕਰਨ ਲਈ ਐਕਸਪੋਰਟ ਹਾਊਸਾਂ ’ਚ ਜਿਊਲਰੀ ਡਿਜ਼ਾਈਨਰਾਂ ਦੀ ਕਦੇ ਨਾ ਖ਼ਤਮ ਹੋਣ ਵਾਲੀ ਮੰਗ ਹੈ। ਜਿਊਲਰੀ ਡਿਜ਼ਾਈਨਿੰਗ ਨਾਲ ਸਬੰਧਤ ਕੋਰਸ ਕਰਨ ਤੋਂ ਬਾਅਦ ਜਿਊਲਰੀ ਡਿਜ਼ਾਈਨ ਕਰਨ ਵਾਲੀ ਕਿਸੇ ਸੰਸਥਾ ’ਚ ਜਿਊਲਰੀ ਬਣਾਉਣ ਤੋਂ ਲੈ ਕੇ ਫਿਨਸ਼ਿੰਗ ਤਕ ਦਾ ਕੰਮ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਜਿਊਲਰੀ ਡਿਜ਼ਾਈਨਰ, ਪ੍ਰੋਡਕਸ਼ਨ ਮੈਨੇਜਰ, ਕੌਸਟਿੰਗ ਮੈਨੇਜਰ, ਰਾਈਟਰ ਤੇ ਡਰਾਫਟਰ, ਪਲਾਨਿੰਗ ਤੇ ਕੰਸੈਪਟ ਮੈਨੇਜਰ, ਜੈੱਮ ਪਾਲਿਸ਼ਰ ਤੇ ਸੇਲਜ਼ ਐਸੋਸੀਏਟ ਆਦਿ ਅਹੁਦਿਆਂ ’ਤੇ ਕਰੀਅਰ ਬਣਾ ਸਕਦੇ ਹੋ।

ਮੁੱਖ ਸੰਸਥਾਵਾਂ

- ਇੰਟਰਨੈਸ਼ਨਲ ਜੈਮੋਲੋਜੀਕਲ ਇੰਸਟੀਚਿਊਟ, ਸੂਰਤ, ਜੈਪੁਰ, ਨਵÄ ਦਿੱਲੀ, ਕੋਲਕਾਤਾ।

- ਇੰਡੀਅਨ ਜੈਮੋਲੋਜੀ ਇੰਸਟੀਚਿਊਟ, ਨਵÄ ਦਿੱਲੀ।

- ਜਿਊਲਰੀ ਡਿਜ਼ਾਈਨ ਐਂਡ ਤਕਨਾਲੋਜੀ ਇੰਸਟੀਚਿਊਟ, ਨੋਇਡਾ।

- ਜਿਊਲਰੀ ਪ੍ਰੋਡਕਟ ਡਿਵੈਲਪਮੈਂਟ ਸੈਂਟਰ, ਮੰੁਬਈ।

Posted By: Harjinder Sodhi