ਜੇਐੱਨਐੱਨ, ਨਵੀਂ ਦਿੱਲੀ : ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟਸ ਆਫ਼ ਇੰਡੀਆ, ( Institute of Chartered Accountants of India ICAI), ਆਈਸੀਏਆਈ ਸੀਏ ਨਵੰਬਰ ’ਚ ਹੋਣ ਵਾਲੀ ਪ੍ਰੀਖਿਆ ’ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ ਹੈ। ਇਸ ਤਹਿਤ ਆਈਸੀਏਆਈ ਨੇ ਸੀਏ ਇੰਟਰਮੀਡੀਏਟ ਨਵੰਬਰ ਤੇ ਫਾਈਨਲ ਈਅਰ ਦੇ ਸਟੂਡੈਂਟਸ ਲਈ ਲਾਈਵ ਕੋਚਿੰਗ ਸੁਵਿਧਾ ਦੇਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਵਿਸ਼ੇ ਦੇ ਐਕਸਪਰਟ ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਲੈਣਗੇ। ਇਸ ਦੌਰਾਨ ਵਿਦਿਆਰਥੀ ਆਪਣੇ ਸਵਾਲ ਵੀ ਪੁੱਛ ਸਕਦੇ ਹਨ। ਇਹ ਕਲਾਸ ਪੂਰੀ ਤਰ੍ਹਾਂ ਫ੍ਰੀ ਹੋਵੇਗੀ।

ਇਸ ਅਨੁਸਾਰ ਵਿਦਿਆਰਥੀ ਆਫਿਸ਼ੀਅਲ ਵੈੱਸਬਾਈਟ live.icai.org ਜਾਂ ICAI CA YouTube ਚੈਨਲ ’ਤੇ ਕਲਾਸ ’ਚ ਭਾਗ ਲੈ ਸਕਦੇ ਹੋ। ਇਹ ਕਲਾਸ ਪੂਰੀ ਤਰ੍ਹਾਂ ਫ੍ਰੀ ਹੋਵੇਗੀ। ਸੀਏ ਐਗਜ਼ਾਮ 2021 ਲਾਈਵ ਕੋਚਿੰਗ ਦੀ ਜਾਣਕਾਰੀ ਦੇ ਸਬੰਧ ’ਚ ICAI ਨੇ ਇਕ ਅਧਿਕਾਰਿਕ ਸੂਚਨਾ ਵੀ ਜਾਰੀ ਕੀਤੀ ਹੈ। ਇਸ ਅਨੁਸਾਰ ਲਾਈਵ ਕੋਚਿੰਗ ਕਲਾਸ ਬੈਚ-3 10 ਮਈ 2021 ਤੋਂ ਸ਼ੁਰੂ ਹੋਵੇਗੀ, ਜੋਕਿ 2021 ਦੀ ਪ੍ਰੀਖਿਆ ’ਚ ਉਪਸਥਿਤ ਹੋਣ ਵਾਲੇ ਇੰਸਟਰਮੀਡੀਏਟ ਤੇ ਫਾਈਨਲ ਈਅਰ ਦੀਆਂ ਪ੍ਰੀਖਿਆਵਾਂ ’ਚ ਸਾਮਲ ਹੋਣ ਵਾਲੇ ਹਨ।

CA Exams 2021 ਇਹ ਹੋਵੇਗੀ ਟਾਈਮਿੰਗ

- ਇੰਟਰਮੀਡੀਏਟ-ਸੈਸ਼ਨ 1 ਸਵੇਰੇ 7 ਵਜੇ ਤੋਂ 9.30 ਸੈਸ਼ਨ 2 ਦੁਪਹਿਰ 6 ਤੋਂ 8.30 ਵਜੇ

ਫਾਈਨਲ ਈਅਰ ਦੀਆਂ ਪ੍ਰੀਖਿਆਵਾਂ -ਸੈਸ਼ਨ 1 ਸਵੇਰੇ 7 ਵਜੇ ਤੋਂ 10 ਵਜੇ ਤੇ ਸੈਸ਼ਨ 2 ਪ੍ਰੀਖਿਆ 6 ਤੋਂ 8.30 ਵਜੇ

ਇੰਟਰਨੈੱਟ ਟੈਕਨਾਲੋਜੀ ਦਾ ਯੂਜ਼ ਕਰਕੇ ਲਾਈਵ ਤੇ ਆਨਲਾਈਨ ਸਟ੍ਰੀਮਿੰਗ ਦੀ ਸੁਵਿਧਾ ਹੋਵੇਗੀ। ਇਸ ਦੇ ਇਲਾਵਾ ਕਦੀ ਵੀ, ਕਿਤੇ ਵੀ ਸਮਾਰਟ ਫੋਨ, ਲੈਪਟਾਪ, ਆਈਪੈਡ, ਟੈਬਲੇਟ ਆਦਿ ਦੇ ਮਾਧਿਅਮ ਨਾਲ ਲਾਈਵ ਦੇਖਿਆ ਜਾ ਸਕਦਾ ਹੈ। ਵਿਦਿਆਰਥੀ ਧਿਆਨ ਦੇਣ ਕਿ ਕਲਾਸ ਵਿਸ਼ੇਸ਼ ਮਾਹਿਰਾਂ ਦੁਆਰਾ ਲਈ ਜਾਵੇਗੀ। ਇਹ ਲਾਈਵ ਸੈਸ਼ਨ ਪੂਰੇ ਸਿਲੇਬਸ ਨੂੰ ਕਵਰ ਕਰੇਗਾ। ਇਹ ਸੈਸ਼ਨ ਪੂਰੀ ਤਰ੍ਹਾਂ ਇੰਟਰੈਕਟਿਵ ਹੋਵੇਗਾ। ਇਸ ਤਹਿਤ ਸੈਸ਼ਨ ਦੌਰਾਨ ਵਿਦਿਆਰਥੀ ਆਪਣੀ ਕੋਈ ਵੀ ਪ੍ਰੋਬਲਮ ਪੁੱਛ ਸਕਦੇ ਹਨ। ਆਫਿਸ਼ੀਅਲ ਵੈੱਬਸਾਈਟ ’ਤੇ ਅਸਾਈਨਮੈਂਟ ਉਪਲਬਧ ਹੈ ਤੇ ਵਿਦਿਆਰਥੀਆਂ ਦੁਆਰਾ ਡਾਊਨਲੋਡ ਕਰਨ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ। ਇਸ ਪ੍ਰੀਖਿਆ ਨਾਲ ਜੁੜੀ ਜ਼ਿਆਦਾ ਜਾਣਕਾਰੀ ਲਈ ਉਮੀਦਵਾਰ ਇੰਸਟੀਚਿਊਟ ਆਫ਼ ਚਾਰਡਰਡ ਅਕਾਊਂਟੈਂਟਸ ਆਫ਼ ਇੰਡੀਆ ਦੀ ਅਧਿਕਾਰਿਕ ਵੈੱਬਸਾਈਟ ’ਤੇ ਵਿਜੀਟ ਕਰ ਸਕਦੇ ਹਨ।

Posted By: Sarabjeet Kaur