CA Exam 2021 : ਇੰਸਟੀਚਿਊਟ ਆਫ ਚਾਰਟਰਡ ਅਕਾਉਂਟੈਂਟਸ ਆਫ ਇੰਡੀਆ (The Institute of Chartered Accountants of India,ICAI) ਨੇ ਅਗਲੇ ਐਡੀਸ਼ਨ ਲਈ ਚਾਰਟਰਡ ਅਕਾਉਂਟੈਂਟਸ ਪ੍ਰੀਖਿਆ ਪ੍ਰੋਗਰਾਮ ਨੂੰ ਜਾਰੀ ਕਰ ਦਿੱਤਾ ਹੈ। ਇਸ ਮੁਤਾਬਕ ਸੀਏ ਪ੍ਰੀਖਿਆ 2021 ਹੁਣ ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ 30 ਸਤੰਬਰ ਤਕ ਚਲੇਗੀ। ਅਜਿਹੇ ਵਿਚ ਪ੍ਰੀਖਿਆ ਵਿਚ ਸ਼ਾਮਲ ਹੋਣ ਵਾਲੇ ਵਿਦਿਆਰਥੀ ਅਧਿਕਾਰਿਤ ਸਾਈਟ icai.org ’ਤੇ ਪੂਰਾ ਸ਼ਡਿਊਲ ਦੇਖ ਸਕਦੇ ਹਨ।

ਆਈਸੀਏਆਈ ਨੇ ਸੀਏ ਫਾਊਂਡੇਸ਼ਨ, ਇੰਟਰਮੀਡੀਏਟ (ਆਈਪੀਸੀ) (ਪੁਰਾਣੀ ਸਕੀਮ), ਇੰਟਰਮੀਡੀਏਟ (ਨਵੀਂ ਸਕੀਮ), ਫਾਈਨਲ (ਪੁਰਾਣੀ ਸਕੀਮ ਦੇ ਨਾਲ ਨਾਲ ਨਵੀਂ ਸਕੀਮ) ਦਾ ਕਾਰਜਕ੍ਰਮ ਜਾਰੀ ਕੀਤਾ ਹੈ। ਇਸ ਤੋਂ ਇਲਾਵਾ, ਬੀਮਾ ਅਤੇ ਜੋਖਮ ਪ੍ਰਬੰਧਨ (ਆਈਆਰਐਮ) ਤਕਨੀਕੀ ਪ੍ਰੀਖਿਆ, ਅੰਤਰਰਾਸ਼ਟਰੀ ਵਪਾਰ ਕਾਨੂੰਨ ਅਤੇ ਵਿਸ਼ਵ ਵਪਾਰ ਸੰਗਠਨ ( (ITL & WTO) ਅਤੇ ਇੰਟਰਨੈਸ਼ਨਲ ਟੈਕਸੇਸ਼ਨ ਅਸੈਸਮੈਂਟ ਟੈਸਟ ਲਈ ਵੀ ਚਰੀਕਾਂ ਦਾ ਐਲਾਨ ਕਰ ਦਿੱਤੇ ਗਿਆ ਹੈ।

Posted By: Tejinder Thind