ਜੇਐਨਐਨ, ਨਵੀਂ ਦਿੱਲੀ : BSF-CISF Recruitment 2019: ਬੀਐੱਸਐੱਫ ਅਤੇ ਸੀਆਈਐੱਸਐਫ ਨੇ ਕਾਂਸਟੇਬਲ ਅਹੁਦਿਆਂ ਲਈ ਬੰਪਰ ਭਰਤੀ ਕੱਢੀ ਹੈ। 1365 ਆਸਾਮੀਆਂ ਲਈ ਜਾਰੀ ਨੋਟੀਫਿਕੇਸ਼ਨ ਮੁਤਾਬਕ ਇਨ੍ਹਾਂ ਅਹੁਦਿਆਂ 'ਤੇ ਔਰਤਾਂ ਅਤੇ ਪੁਰਸ਼ ਉਮੀਦਵਾਰ ਅਪਲਾਈ ਕਰ ਸਕਦੇ ਹਨ। ਜਿਹੜੇ ਉਮੀਦਵਾਰ ਇਸ ਭਰਤੀ ਲਈ ਚਾਹਵਾਨ ਹਨ ਉਹ ਅਧਿਕਾਰਿਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਉਮੀਦਵਾਰ ਵੈੱਬਸਾਈਟ 'ਤੇ ਜਾ ਕੇ ਇਕ ਵਾਰ ਨੋਟੀਫਿਕੇਸ਼ਨ ਜ਼ਰੂਰ ਪੜ੍ਹ ਲੈਣ ਅਤੇ ਮੰਗੀ ਗਈ ਸਾਰੀ ਯੋਗਤਾਵਾਂ ਜੇ ਤੁਹਾਡੇ ਕੋਲ ਹਨ ਤਾਂ ਜਲਦ ਤੋਂ ਜਲਦ ਅਪਲਾਈ ਕਰ ਦਿਓ ਕਿਉਂਕਿ ਹੁਣ ਤੁਹਾਡੇ ਕੋਲ ਨੌਕਰੀ ਲੈਣ ਦਾ ਹੈ ਸੁਨਹਿਰੀ ਮੌਕਾ। ਦੱਸ ਦੇਈਏ ਕਿ ਇਹ ਭਰਤੀ ਜੰਮੂ ਕਸ਼ਮੀਰ ਅਤੇ ਲੱਦਾਖ ਲਈ ਕੀਤੀ ਜਾ ਰਹੀ ਹੈ।

ਜਿਨ੍ਹਾਂ ਉਮੀਦਵਾਰਾਂ ਕੋਲ ਸਾਰੀਆਂ ਯੋਗਤਾਵਾਂ ਹਨ ਉਹ ਫਿਜੀਕਲ ਸਟੈਂਡਰਡ ਟੈਸਟ ਅਤੇ ਫਿਜ਼ੀਕਲ ਐਂਟਰੈਂਸ ਟੈਸਟ ਵਿਚ ਸ਼ਾਮਲ ਹੋ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ 10ਵੀਂ ਪਾਸ ਹੋਣਾ ਲਾਜ਼ਮੀ ਹੈ ਅਤੇ ਉਮਰ 18 ਸਾਲ ਤੋਂ 23 ਸਾਲ ਹੋਣੀ ਚਾਹੀਦੀ ਹੈ। ਆਸਾਮੀਆਂ ਦਾ ਵੇਰਵਾ :

ਬੀਐਸਐਫ

ਪੁਰਸ਼ : 494 ਆਸਾਮੀਆਂ

ਔਰਤਾਂ : 87 ਆਸਾਮੀਆਂ

ਜੰਮੂ ਕਸ਼ਮੀਰ ਅਤੇ ਲੱਦਾਖ ਦੇ ਬਾਰਡਰ 'ਤੇ ਸਥਿਤ ਜ਼ਿਲ੍ਹਿਆਂ ਲਈ :

ਪੁਰਸ਼ : 124 ਆਸਾਮੀਆਂ

ਮਹਿਲਾ : 22 ਆਸਾਮੀਆਂ

ਸੀਆਈਐਸਐਫ

ਪੁਰਸ਼ : 566 ਆਸਾਮੀਆਂ

ਮਹਿਲਾ : 63 ਆਸਾਮੀਆਂ

ਐਲੀਜੀਬਿਲਟੀ ਟੈਸਟ

ਵਿਦਿਅਕ ਯੋਗਤ 10ਵੀਂ

ਕੱਦ

ਪੁਰਸ਼ : 165 ਸੈਂਟੀ.

ਮਹਿਲਾ : 155 ਸੈਂਟੀ.

ਇੰਜ ਕਰੋ ਅਪਲਾਈ :

ਚਾਹਵਾਨ ਅਤੇ ਯੋਗ ਉਮੀਦਵਾਰ ਸਭ ਤੋ ਪਹਿਲਾ ਵੈਬਸਾਈਟ www.bsf.nic.in ਅਤੇ www.bsf.gov.in ਜਾ ਕੇ ਜਾਣਕਾਰੀ ਹਾਸਲ ਕਰਕੇ ਅਪਲਾਈ ਕਰ ਸਕਦੇ ਹਨ। ਦੱਸਣਯੋਗ ਹੈ ਕਿ ਇਨ੍ਹਾਂ ਚੁਣੇ ਗਏ ਉਮੀਦਵਾਰਾਂ ਦੀ ਬਦਲੀ ਦੇਸ਼ ਵਿਚ ਕਿਸੇ ਵੀ ਸਟੇਸ਼ਨ 'ਤੇ ਹੋ ਸਕਦੀ ਹੈ। ਅਤੇ ਚੁਣੇ ਹੋਏ ਉਮੀਦਵਾਰਾਂ ਨੂੰ ਪੈਨਸ਼ਨ ਦਾ ਲਾਭ ਵੀ ਮਿਲੇਗਾ।

Posted By: Susheel Khanna