ਜੇਐੱਨਐੱਨ, ਨਵੀਂ ਦਿੱਲੀ : ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ, ਬੀਪੀਸੀਐੱਲ ਨੇ ਅਪ੍ਰੇਂਟਿਸ ਦੇ ਅਹੁਦਿਆਂ ’ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਤਹਿਤ ਕੁੱਲ 87 ਅਹੁਦਿਆਂ ’ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਗ੍ਰੈਜੂਏਟ ਅਪ੍ਰੇਂਟਿਸ ਤੇ ਟੈਕਨੀਸ਼ੀਅਨ ਅਪ੍ਰੇਂਟਿਸ ਦੇ ਅਹੁਦਿਆਂ ’ਚ ਭਰਤੀ ਹੋਵੇਗੀ। ਉਮੀਦਵਾਰ ਨੈਸ਼ਨਲ ਅਪ੍ਰੇਂਟਿਸਸ਼ਿਪ ਟ੍ਰੇਨਿੰਗ ਸਕੀਮ, ਐੱਨਏਟੀਐੱਸ ਦੀ ਅਧਿਕਾਰਿਤ ਸਾਈਟ mhrdnats.gov.in ਦੇ ਮਾਧਿਅਮ ਨਾਲ ਆਨਲਾਈਨ ਅਪਲਾਈ ਕਰ ਸਕਦੇ ਹੋ।ਉਮੀਦਵਾਰ ਧਿਆਨ ਰੱਖਣ ਕਿ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਦੀ ਆਖਰੀ ਤਰੀਕ 21 ਸਤੰਬਰ 2021 ਤਕ ਹੈ। ਲਾਸਟ ਡੇਟ ਲੰਘਣ ਤੋਂ ਬਾਅਦ ਕੋਈ ਅਪਲਾਈ ਫਾਰਮ ਸਵੀਕਾਰ ਨਹੀਂ ਕੀਤਾ ਜਾਵੇਗਾ।

ਵੈਕੇਂਸੀ ਡਿਟੇਲਸ

ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਵੱਲੋ ਜਾਰੀ ਨੋਟੀਫਿਕੇਸ਼ਨ ਅਨੁਸਸਾਰ, ਗ੍ਰੇਜੂਏਟ ਅਪ੍ਰੇਂਟਿਸ ਦੇ 42 ਟੈਕਨੀਸ਼ੀਅਨ ਅਪ੍ਰੇਂਟਿਸ ਦੇ 45 ਅਹੁਦਿਆਂ ’ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਬੀਪੀਸੀਐੱਲ ਅਨੁਸਾਰ ਐਕਟ 1973 ਅਨੁਸਾਰ ਅਪ੍ਰੇਂਟਿਸਸ਼ਿਪ ਦੀ ਮਿਆਦ ਇਕ ਸਾਲ ਦੀ ਹੋਵੇਗੀ।

Posted By: Sarabjeet Kaur