ਆਨਲਾਈਨ ਡੈਸਕ, ਨਵੀਂ ਦਿੱਲੀ : Bank of India Recruitment 2021 : ਆਫਿਸ ਅਸਿਸਟੈਂਟ, ਅਟੈਂਡੈਂਟ, ਵਾਚਮੈਨ ਅਤੇ ਫੈਕਲਟੀ ਦੇ ਤੌਰ ’ਤੇ ਬੈਂਕ ’ਚ ਨੌਕਰੀ ਦੀ ਇੱਛਾ ਰੱਖਣ ਵਾਲੇ ਲਈ ਕੰਮ ਦੀ ਖ਼ਬਰ। ਬੈਂਕ ਆਫ ਇੰਡੀਆ ਨੇ ਕੋਲਕਾਤਾ ਜ਼ੋਨਲ ਆਫਿਸ ਦੇ ਅੰਤਰਗਤ ਐਗਰੀਕਲਚਰ ਫਾਇਨਾਂਸ ਤੇ ਫਾਇਨਾਂਸ਼ੀਅਲ ਇੰਕਲੂਜ਼ਨ ਡਿਪਾਰਟਮੈਂਟ ’ਚ ਰੂਰਲ ਸੈਲਫ-ਇੰਪਲਾਈਮੈਂਟ ਟਰੇਨਿੰਗ ਇੰਸਟੀਚਿਊਟਸ (ਆਰਐੱਸਆਈਟੀਆਈ), ਬਾਰਾਸਾਤ ਲਈ ਵਿਭਿੰਨ ਸਪੋਰਟ ਸਟਾਫ ਦੀ ਭਰਤੀ ਲਈ ਵਿਗਿਆਪਨ ਜਾਰੀ ਕੀਤਾ ਹੈ। ਬੈਂਕ ਦੁਆਰਾ ਜਾਰੀ ਵਿਗਿਆਪਨ ਅਨੁਸਾਰ ਆਰਐੱਸਆਈਟੀਆਈਸ, ਬਾਰਾਸਾਤ ਲਈ ਸੰਵਿਦਾ ਦੇ ਆਧਾਰ ’ਤੇ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਸੰਵਿਦਾ ਦੀ ਮਿਆਦ ਸ਼ੁਰੂਆਤ ’ਚ ਦੋ ਸਾਲ ਹੋਵੇਗੀ, ਹਾਲਾਂਕਿ ਇਸ ਨੂੰ ਬੈਂਕ ਦੀ ਜ਼ਰੂਰਤ ਅਨੁਸਾਰ ਅੱਗੇ ਵਧਾਇਆ ਜਾ ਸਕਦਾ ਹੈ।

ਇਸ ਤਰ੍ਹਾਂ ਕਰੋ ਅਪਲਾਈ

ਐਪਲੀਕੇਸ਼ਨ ਭਰਨ ਦੇ ਇਛੁੱਕ ਉਮੀਦਵਾਰ ਬੈਂਕ ਦੁਆਰਾ ਉਪਲੱਬਧ ਕਰਵਾਏ ਗਏ ਐਪਲੀਕੇਸ਼ਨ ਫਾਰਮ ਦੇ ਮਾਧਿਅਮ ਨਾਲ ਆਪਣੀ ਐਪਲੀਕੇਸ਼ਨ ਜਮ੍ਹਾਂ ਕਰਵਾ ਸਕਦੇ ਹਨ। ਐਪਲੀਕੇਸ਼ਨ ਫਾਰਮ ਨੂੰ ਉਮੀਦਵਾਰ ਬੈਂਕ ਦੀ ਆਫੀਸ਼ੀਅਲ ਵੈਬਸਾਈਟ bankofindia.co.in ’ਤੇ ਕਰੀਅਰ ਸੈਕਸ਼ਨ ’ਚ ਦਿੱਤੇ ਗਏ ਲਿੰਕ ਤੋਂ ਜਾਂ ਹੇਠਾਂ ਦਿੱਤੇ ਗਏ ਡਾਇਰੈਕਟ ਲਿੰਕ ਤੋਂ ਡਾਊਨਲੋਡ ਕਰ ਸਕਦੇ ਹਨ।

ਜਾਣੋ ਅਹੁਦੇ ਅਨੁਸਾਰ ਯੋਗਤਾ ਮਾਪਦੰਡ

ਆਫਿਸ ਅਸਿਸਟੈਂਟ : ਉਮੀਦਵਾਰਾਂ ਨੂੰ ਕਿਸੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਜਾਂ ਹੋਰ ਉੱਚ ਸਿੱਖਿਆ ਸੰਸਥਾਨ ਤੋਂ ਕਿਸੀ ਵੀ ਵਿਸ਼ੇ ’ਚ ਡਿਗਰੀ ਪ੍ਰਾਪਤ ਹੋਣੀ ਚਾਹੀਦੀ ਹੈ। ਨਾਲ ਹੀ, ਸਥਾਨਕ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਹੈ। ਹਿੰਦੀ, ਅੰਗਰੇਜ਼ੀ ’ਚ ਕੁਸ਼ਲ ਜਾਣਕਾਰੀ ਹੋਣੀ ਚਾਹੀਦੀ ਹੈ। ਐੱਮਐੱਸ ਆਫਿਸ ਦਾ ਗਿਆਨ ਹੋਣਾ ਚਾਹੀਦਾ ਹੈ। ਉਮੀਦਵਾਰ ਦੀ ਉਮਰ 1 ਜਨਵਰੀ 2021 ਨੂੰ 18 ਸਾਲ ਤੋਂ ਘੱਟ ਅਤੇ 45 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਅਟੈਂਡੈਂਟ : ਉਮੀਦਵਾਰਾਂ ਨੂੰ ਕਿਸੀ ਮਾਨਤਾ ਪ੍ਰਾਪਤ ਬੋਰਡ ਤੋਂ ਮੈਟਿ੍ਰਕ ਪ੍ਰੀਖਿਆ ਪਾਸ ਹੋਣੀ ਚਾਹੀਦੀ ਹੈ। ਨਾਲ ਹੀ, ਸਥਾਨਕ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਹੈ। ਉਮੀਦਵਾਰ ਦੀ ਉਮਰ 1 ਜਨਵਰੀ 2021 ਨੂੰ 18 ਸਾਲ ਤੋਂ ਘੱਟ ਅਤੇ 65 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਵਾਚਮੈਨ : ਉਮੀਦਵਾਰਾਂ ਨੂੰ ਕਿਸੀ ਮਾਨਤਾ ਪ੍ਰਾਪਤ ਸਕੂਲ ਤੋਂ 8ਵੀਂ ਕਲਾਸ ਪਾਸ ਹੋਣੀ ਚਾਹੀਦੀ ਹੈ। ਨਾਲ ਹੀ ਸਥਾਨਕ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਹੈ। ਉਮੀਦਵਾਰ ਦੀ ਉਮਰ 1 ਜਨਵਰੀ 2021 ਨੂੰ 18 ਸਾਲ ਤੋਂ ਘੱਟ ਅਤੇ 65 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਫੈਕਲਟੀ : ਉਮੀਦਵਾਰਾਂ ਨੂੰ ਕਿਸੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਹੋਰ ਉੱਚ ਸਿੱਖਿਆ ਸੰਸਥਾਨ ਤੋਂ ਕਿਸੀ ਵੀ ਵਿਸ਼ੇ ’ਚ ਡਿਗਰੀ ਪਾਸ ਹੋਣੀ ਚਾਹੀਦੀ ਹੈ। ਵੋਕੇਸ਼ਨਲ ਕੋਰਸ ਡਿਪਲੋਮਾ ਕਾਫੀ ਯੋਗਤਾ ਹੈ। ਐੱਮਐੱਸ ਆਫਿਸ ਦਾ ਗਿਆਨ ਹੋਣਾ ਚਾਹੀਦਾ ਹੈ। ਉਮੀਦਵਾਰ ਦੀ ਉਮਰ 1 ਜਨਵਰੀ 2021 ਨੂੰ 25 ਸਾਲ ਤੋਂ ਘੱਟ ਅਤੇ 65 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।

Posted By: Ramanjit Kaur