ਜੇਐੱਨਐੱਨ, ਨਵੀਂ ਦਿੱਲੀ : ਕੋਵਿਡ-19 ਮਹਾਮਾਰੀ 'ਤੇ ਰੋਕਥਾਮ ਲਈ ਲਗਾਏ ਗਏ ਲਾਕਡਾਊਨ ਨਾਲ ਪੂਰੇ ਦੇਸ਼ 'ਚ ਅਕਾਦਮਿਕ ਗਤੀਵਿਧੀਆਂ ਵੀ ਪ੍ਰਭਾਵਿਤ ਹੋਈਆਂ ਹਨ। ਇਨ੍ਹਾਂ 'ਚ ਕੇਂਦਰੀ ਬੋਰਡ ਜਾਂ ਪਰੀਸ਼ਦਾਂ 'ਤੇ ਵੱਖ-ਵੱਖ ਸੂਬਿਆਂ ਦੀ ਬੋਰਡ ਪ੍ਰੀਖਿਆਵਾਂ 'ਤੇ ਉਨ੍ਹਾਂ ਦੇ ਨਤੀਜੇ ਵੀ ਸ਼ਾਮਲ ਹਨ। ਇੱਕ ਪਾਸੇ ਜਿੱਥੇ ਕਈ ਬੋਰਡ 'ਚ ਬਚੀ ਰਹਿ ਗਈ ਪ੍ਰੀਖਿਆਵਾਂ ਦੇ ਆਯੋਜਨ ਫਿਰ ਤੋਂ ਸ਼ੁਰੂ ਕੀਤੇ ਜਾ ਰਹੇ ਹਨ ਤਾਂ ਕਿਤੇ-ਕਿਤੇ ਬੋਰਡ ਨਤੀਜੇ 2020 ਐਲਾਨ ਕੀਤੇ ਜਾ ਚੁੱਕੇ ਹਨ ਜਾਂ ਐਲਾਨ ਕੀਤੇ ਜਾਣ ਦੇ ਅੰਤਿਮ ਪੜਾਅ 'ਚ ਹੈ।

CBSE ਬੋਰਡ ਨਤੀਜੇ 2020

ਦੇਸ਼ ਦੇ CBSE ਵੱਲੋਂ ਅਜੇ ਹਾਲ ਹੀ 'ਚ ਪੂਰੇ ਦੇਸ਼ ਦੇ ਪ੍ਰੀਖਿਆ ਕੇਂਦਰਾਂ 'ਤੇ ਸੀਨੀਅਰ ਸੈਂਕਡਰੀ ਦੀਆਂ ਬਚੀਆ ਪ੍ਰੀਖਿਆਵਾਂ ਦੇ ਪੇਪਰਾਂ ਨੂੰ ਤੇ ਨਾਰਥ-ਈਸਟ ਦਿੱਲੀ 'ਚ ਸੈਂਕਡਰੀ ਦੇ ਬਚੇ ਹੋਏ ਪੇਪਰਾਂ ਨੂੰ ਫਿਰ ਤੋਂ ਕਰਾਏ ਜਾਣ ਲਈ ਤਾਰੀਕਾਂ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਪ੍ਰੀਖਿਆ ਦੇ ਆਯੋਜਨ ਤੋਂ ਬਾਅਦ ਸੀਬੀਐੱਸਈ ਬੋਰਡ 12ਵੀਂ ਰਿਜਲਟ 2020 ਤੇ ਸੀਬੀਐੱਸਈ ਬੋਰਡ 10ਵੀਂ ਰਿਜ਼ਲਟ 2020 ਜੁਲਾਈ ਮਹੀਨੇ 'ਚ ਕੀਤਾ ਜਾ ਸਕਦਾ ਹੈ।

ਪੰਜਾਬ ਬੋਰਡ ਨਤੀਜੇ 2020

ਪੰਜਾਬ ਬੋਰਡ ਨੇ ਹਾਲ ਹੀ 'ਚ ਜਮਾਤ 5ਵੀਂ, ਜਮਾਤ 8ਵੀਂ ਤੇ 10ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜ਼ੇ ਐਲਾਨ ਕੀਤੇ ਹਨ। ਬੋਰਡ ਵੱਲੋਂ ਪੀਐੱਸਈਬੀ 12ਵੀਂ ਦੇ ਨਤੀਜੇ 2020 ਦਾ ਐਲਾਨ ਜੂਨ ਦੇ ਪਹਿਲੇ ਜਾਂ ਦੂਜੇ ਹਫ਼ਤੇ 'ਚ ਜਾਰੀ ਕੀਤੇ ਜਾਣ ਦੀ ਸੰਭਾਵਨਾ ਵੱਖ-ਵੱਖ ਮੀਡੀਆ ਰਿਪੋਰਟ 'ਚ ਜਤਾਈ ਜਾ ਰਹੀ ਹੈ। ਵਿਦਿਆਰਥੀ ਆਪਣਾ ਨਤੀਜਾ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਦੇਖ ਸਕਣਗੇ।

Posted By: Amita Verma