ਨਵੀਂ ਦਿੱਲੀ, ਆਨਲਾਈਨ ਡੈਸਕ : Bank of Baroda Recruitment 2021 : ਬੈਂਕ 'ਚ ਨੌਕਰੀ ਹਾਸਲ ਕਰਨ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਵੱਡੀ ਖੁਸ਼ਖਬਰੀ ਹੈ। ਇਸ ਦੇ ਅਨੁਸਾਰ, ਬੈਂਕ ਆਫ ਬੜੌਦਾ (Bank of Baroda) 'ਚ ਸੀਨੀਅਰ ਰਿਲੇਸ਼ਨਸ਼ਿਪ ਮੈਨੇਜਰ (Senior Relationship Manager) ਈ ਵੈਲਥ ਰਿਲੇਸ਼ਨਸ਼ਿਪ ਮੈਨੇਜਰ (e-Wealth Relationship Manager) ਦੀਆਂ ਪੋਸਟਾਂ ਨਿਕਲੀਆਂ ਹਨ। 379 ਪੋਸਟਾਂ 'ਤੇ ਭਰਤੀ ਕੀਤੀ ਜਾਵੇਗੀ। ਅਜਿਹੇ ਵਿਚ ਜਿਹੜੇ ਵੀ ਉਮੀਦਵਾਰ ਇਸ ਪੋਸਟ ਲਈ ਆਨਲਾਈਨ ਅਪਲਾਈ ਕਰਨਾ ਚਾਹੁੰਦੇ ਹਨ, ਉਹ ਅਧਿਕਾਰਤ ਵੈੱਬਸਾਈਟ bankofbaroda.in 'ਤੇ ਜਾ ਕੇ ਨੋਟੀਫਿਕੇਸ਼ਨ ਚੈੱਕ ਕਰ ਸਕਦੇ ਹਨ। ਬੈਂਕ ਆਫ ਬੜੌਦਾ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸੀਨੀਅਰ ਰਿਲੇਸ਼ਨਸ਼ਿਪ ਮੈਨੇਜਰ ਅਤੇ ਈ-ਵੈਲਥ ਰਿਲੇਸ਼ਨਸ਼ਿਪ ਮੈਨੇਜਰ ਦੀਆਂ ਪੋਸਟਾਂ 'ਤੇ ਫਿਲਹਾਲ ਭਰਤੀ ਪ੍ਰਕਿਰਿਆ ਚੱਲ ਰਹੀ ਹੈ। ਇਸ ਦੇ ਅਨੁਸਾਰ ਈ-ਵੈਲਥ ਰਿਲੇਸ਼ਨਸ਼ਿਪ ਮੈਨੇਜਰ ਦੀਆਂ 50 ਪੋਸਟਾਂ ਤੇ ਸੀਨੀਅਰ ਰਿਲੇਸ਼ਨਸ਼ਿਪ ਮੈਨੇਜਰ ਲਈ 326 ਪੋਸਟਾਂ 'ਤੇ ਨਿਯੁਕਤੀ ਕੀਤੀ ਜਾਵੇਗੀ।

ਵੈਕੇਂਸੀ ਡਿਟੇਲ

ਸੀਨੀਅਰ ਰਿਲੇਸ਼ਨਸ਼ਿਪ ਮੈਨੇਜਰ

ਐੱਸਸੀ-44

ਐੱਸਟੀ-42

ਓਬੀਸੀ-101

ਈਡਬਲਯੂਐੱਸ-47

ਯੂਆਰ92

ਕੁੱਲ-326 ਪੋਸਟਾਂ

ਈ-ਵੈਲਥ ਰਿਲੇਸ਼ਨਸ਼ਿਪ ਮੈਨੇਜਰ

ਐੱਸਸੀ-08

ਐੱਸਟੀ-04

ਓਬੀਸੀ-14

ਈਡਬਲਯੂਐੱਸ-05

ਯੂਆਰ-19

ਕੁੱਲ-50

ਸੀਨੀਅਰ ਰਿਲੇਸ਼ਨਸ਼ਿਪ ਮੈਨੇਜਰ ਦੀ ਪੋਸਟ 'ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਭਾਰਤ ਸਰਕਾਰ ਜਾਂ ਸਰਕਾਰੀ ਬਾਡੀ ਜਾਂ ਏਆਈਸੀਟੀਈ ਵੱਲੋਂ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਕਿਸੇ ਵੀ ਵਿਸ਼ੇ 'ਚ ਗ੍ਰੈਜੂਏਟ ਹੋਣਾ ਚਾਹੀਦਾ। ਇਸ ਤੋਂ ਇਲਾਵਾ ਈ-ਵੈਲਥ ਰਿਲੇਸ਼ਨਸ਼ਿਪ ਮੈਨੇਜਰ ਦੀ ਪੋਸਟ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਹੋਣੀ ਚਾਹੀਦੀ ਹੈ। ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਨੋਟੀਫਿਕੇਸ਼ਨ ਨੂੰ ਚੰਗੀ ਤਰ੍ਹਾਂ ਪੜ੍ਹਨ ਤੋਂ ਬਾਅਦ ਹੀ ਅਪਲਾਈ ਕਰੋ ਕਿਉਂਕਿ ਜੇਕਰ ਫਾਰਮ 'ਚ ਕੋਈ ਵੀ ਜਾਣਕਾਰੀ ਗ਼ਲਤ ਪਾਈ ਗਈ ਤਾਂ ਅਪਲਾਈ ਫਾਰਮ ਰਿਜੈਕਟ ਕਰ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਸੀਨੀਅਰ ਰਿਲੇਸ਼ਨਸ਼ਿਪ ਪੋਸਟ ਲਈ ਉਮੀਦਵਾਰਾਂ ਨੂੰ ਮੁੰਬਈ, ਜੈਪੁਰ, ਨਵੀਂ ਦਿੱਲੀ, ਅਹਿਮਦਾਬਾਦ, ਬੈਂਗਲੁਰੂ, ਪੁਣੇ, ਹੈਦਰਾਬਾਦ, ਵਡੋਦਰਾ, ਕੋਇੰਬਟੂਰ, ਗਾਜ਼ੀਆਬਾਦ, ਨਾਗਪੁਰ ਤੇ ਹੋਰਨਾਂ 'ਚ ਅਸਥਾਈ ਰੂਪ 'ਚ ਤਾਇਨਾਤ ਕੀਤੀ ਜਾਵੇਗਾ। ਉੱਥੇ ਹੀ ਇਸ ਭਰਤੀ ਪ੍ਰਕਿਰਿਆ ਨਾਲ ਜੁੜੀ ਜ਼ਿਆਦਾ ਜਾਣਕਾਰੀ ਲਈ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਵਿਜ਼ਿਟ ਕਰ ਸਕਦੇ ਹਨ।

Posted By: Seema Anand