ਦੇਸ਼ ਭਰ 'ਚ ਹਰ ਰੋਜ਼ ਸੈਂਕੜੇ ਜੰਗਲੀ ਜਾਨਵਰਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ। ਜ਼ਿਆਦਾਤਰ ਜਾਨਵਰਾਂ ਨੂੰ ਉਨ੍ਹਾਂ ਦੇ ਮਾਸ, ਚਮੜੇ, ਮਹਿੰਗੇ ਭਾਅ ਵਿਕਣ ਵਾਲੇ ਦੰਦਾਂ ਲਈ ਮਾਰ ਦਿੱਤਾ ਜਾਂਦਾ ਹੈ। ਡਿਜ਼ਾਈਨਰ ਡਰੈੱਸ ਬਣਾਉਣ, ਦਵਾਈਆਂ ਲਈ ਵਰਤੋਂ 'ਚ ਆਉਣ ਵਾਲੇ ਸਿੰਗਾਂ ਨੂੰ ਪ੍ਰਾਪਤ ਕਰਨ ਵਾਸਤੇ ਵੀ ਪਸ਼ੂਆਂ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ। ਤਾਮਾਮ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਸ਼ਿਕਾਰੀ ਇਨ੍ਹਾਂ ਨੂੰ ਮਾਰ ਦਿੰਦੇ ਹਨ। ਅਜਿਹੇ 'ਚ ਸਮੱਗਲਰਾਂ ਤਕ ਪਹੁੰਚਣ ਤੇ ਉਨ੍ਹਾਂ ਨੂੰ ਫੜਨ ਲਈ ਵਾਈਲਡਲਾਈਫ ਫੋਰੈਂਸਿਕ ਐਕਸਪਰਟ ਦੀ ਅਹਿਮ ਭੂਮਿਕਾ ਹੁੰਦੀ ਹੈ। ਇਹ ਮਾਹਿਰ ਜਾਂਚ-ਪੜਤਾਲ ਕਰ ਕੇ ਦੋਸ਼ੀਆਂ ਨਾਲ ਜੁੜੀ ਜਾਣਕਾਰੀ ਤੇ ਉਨ੍ਹਾਂ ਖ਼ਿਲਾਫ਼ ਸਬੂਤ ਇਕੱਠੇ ਕਰ ਕੇ ਉਨ੍ਹਾਂ ਨੂੰ ਸਜ਼ਾ ਦਿਵਾਉਣ 'ਚ ਮਦਦ ਕਰਦੇ ਹਨ।

ਕ੍ਰਿਮੀਨਲ ਇਨਵੈਸਟੀਗੇਸ਼ਨ ਦੀ ਇਸ ਤੁਲਨਾਤਮਕ ਨਵੀਂ ਸ਼ਾਖ਼ਾ ਤਹਿਤ ਜੰਗਲੀ ਜਾਨਵਰਾਂ ਦੀ ਸਮੱਗਲਿੰਗ, ਸ਼ਿਕਾਰ, ਉਨ੍ਹਾਂ ਦੀ ਖ਼ਰੀਦੋ-ਫਰੋਖਤ ਆਦਿ ਦੀ ਪੜਤਾਲ ਕੀਤੀ ਜਾਂਦੀ ਹੈ, ਨਾਲ ਹੀ ਜੀਵਾਂ ਦੇ ਸ਼ਿਕਾਰ ਤੋਂ ਬਾਅਦ ਉਨ੍ਹਾਂ ਤੋਂ ਤਿਆਰ ਕੀਤੇ ਪ੍ਰੋਡਕਟਸ ਨੂੰ ਖ਼ਰੀਦਣ-ਵੇਚਣ ਸਬੰਧੀ ਸਾਰੇ ਦੋਸ਼ਾਂ ਦੀ ਜਾਂਚ ਕੀਤੀ ਜਾਂਦੀ ਹੈ।

ਵੱਧ ਰਹੀ ਹੈ ਮੰਗ

ਪਸ਼ੂ-ਪੰਛੀਆਂ ਸਬੰਧੀ ਵੱਧ ਰਹੇ ਅਪਰਾਧਕ ਮਾਮਲਿਆਂ ਦੇ ਮੱਦੇਨਜ਼ਰ ਵਾਈਲਡਲਾਈਫ ਫੋਰੈਂਸਿਕ ਐਕਸਪਰਟ ਦੀ ਮੰਗ ਵੀ ਤੇਜ਼ੀ ਨਾਲ ਵੱਧ ਰਹੀ ਹੈ।

ਜ਼ਰੂਰੀ ਹਨੁਰ : ਜੇ ਤੁਸੀਂ ਜਾਨਵਰਾਂ ਨੂੰ ਪਿਆਰ ਕਰਦੇ ਹੋ ਤੇ ਇਨ੍ਹਾਂ ਦੀ ਸੰਭਾਲ ਕਰਨੀ ਚਾਹੁੰਦੇ ਹੋ ਤਾਂ ਇਸ ਖੇਤਰ 'ਚ ਬਿਹਤਰ ਮੁਕਾਮ ਹਾਸਿਲ ਕਰ ਸਕਦੇ ਹੋ। ਇਸ ਲਈ ਤੁਹਾਡੇ 'ਚ ਵਿਸ਼ਲੇਸ਼ਣ ਦਾ ਹੁਨਰ ਹੋਣਾ ਚਾਹੀਦਾ ਹੈ। ਇਸ ਖੇਤਰ 'ਚ ਕਰੀਅਰ ਬਣਾਉਣ ਲਈ ਬਾਇਓਲੋਜੀ ਤੇ ਜੰਗਲੀ ਜਾਨਵਰਾਂ ਦੀ ਜਾਣਕਾਰੀ ਦੇ ਨਾਲ-ਨਾਲ ਕੈਮਿਸਟਰੀ ਤੇ ਟਾਕਿਸਕੋਲੋਜੀ ਦਾ ਗਿਆਨ ਵੀ ਜ਼ਰੂਰੀ ਹੈ। ਘੰਟਿਆਂਬੱਧੀ ਕੰਮ ਕਰਨ ਦੀ ਸਮਰੱਥਾ ਇਸ ਖੇਤਰ 'ਚ ਖ਼ਾਸ ਤੌਰ 'ਤੇ ਜ਼ਰੂਰੀ ਹੁਨਰ ਹੈ।

ਜ਼ਿੰਮੇਵਾਰੀ

ਵਾਈਲਡਲਾਈਫ ਫੋਰੈਂਸਿਕ ਐਕਸਪਰਟ ਦਾ ਕੰਮ ਦੂਸਰੇ ਫੋਰੈਂਸਿਕ ਵਿਗਿਆਨੀਆਂ ਵਰਗਾ ਹੀ ਹੈ। ਇਸ 'ਚ ਪੀੜਤ ਕਿਸੇ ਮਨੁੱਖ ਦੀ ਬਜਾਏ ਜਾਨਵਰ ਹੁੰਦੇ ਹਨ। ਵਾਈਲਡਲਾਈਫ ਫੋਰੈਂਸਿਕ ਐਕਸਪਰਟ ਸ਼ਿਕਾਰ, ਸਮੱਗਲਿੰਗ, ਬਾਇਓਟੈਰੋਰਿਜ਼ਮ, ਇਕੋਲੋਜੀਕਲ ਡਿਜ਼ਾਸਟਰ ਆਦਿ ਦੀ ਪੜਤਾਲ ਕਰਦੇ ਹਨ। ਦੇਸ਼ ਦੀਆਂ ਕਾਨੂੰਨੀ ਸੰਸਥਾਵਾਂ, ਜੰਗਲਾਤ ਅਧਿਕਾਰੀ ਤੇ ਜੰਗਲੀ ਜਾਨਵਰਾਂ ਨਾਲ ਸਬੰਧਤ ਸਥਾਨਾਂ ਦੇ ਅਧਿਕਾਰੀਆਂ ਨਾਲ ਮਿਲ ਕੇ ਜੰਗਲੀ ਜਾਨਵਰਾਂ ਦੀ ਸੁਰੱਖਿਆ ਤੇ ਉਨ੍ਹਾਂ ਪ੍ਰਤੀ ਅਪਰਾਧ ਨੂੰ ਅੰਜਾਮ ਦੇਣ ਵਾਲਿਆਂ ਨੂੰ ਫੜਨ ਦਾ ਕੰਮ ਕਰਦੇ ਹਨ। ਕਈ ਵਾਰ ਪਹਿਲਾਂ ਮਰੇ ਹੋਏ ਜਾਨਵਰ ਜਾਂ ਪ੍ਰਾਪਤ ਪ੍ਰੋਡਕਟ ਆਦਿ ਦੇ ਆਧਾਰ 'ਤੇ ਜਾਣਨਾ ਹੁੰਦਾ ਹੈ ਕਿ ਜਾਨਵਰ ਨੂੰ ਕਦੋਂ ਮਾਰਿਆ ਗਿਆ ਹੋਵੇਗਾ। ਰਿਪੋਰਟ ਤਿਆਰ ਕਰਨ ਤੋਂ ਬਾਅਦ ਫੋਰੈਂਸਿਕ ਐਕਸਪਰਟ ਨੂੰ ਗਵਾਹ ਦੇ ਤੌਰ 'ਤੇ ਕੋਰਟ 'ਚ ਪੇਸ਼ ਹੋ ਕੇ ਆਪਣਾ ਪੱਖ ਰੱਖਣਾ ਪੈਂਦਾ ਹੈ।

ਨੌਕਰੀ ਦੇ ਮੌਕੇ

ਵਾਈਲਡਲਾਈਫ ਫੋਰੈਂਸਿਕ ਐਕਸਪਰਟ ਲਈ ਨੌਕਰੀਆਂ ਦੇ ਕਈ ਮੌਕੇ ਹਨ। ਮਨਿਸਟਰੀ ਆਫ ਇਨਵਾਇਰਮੈਂਟ, ਫੋਰੈਸਟਿਡ ਆਫ ਕਲਾਈਮੇਟ ਚੇਂਜ ਤਹਿਤ ਜਿਓਲੋਜੀਕਲ ਸਰਵੇ ਆਫ ਇੰਡੀਆ ਨੇ ਪੰਜ ਥਾਵਾਂ 'ਤੇ ਵਾਈਲਡਲਾਈਫ ਫੋਰੈਂਸਿਕ ਲੈਬਜ਼ ਸਥਾਪਿਤ ਕੀਤੀਆਂ ਹਨ। ਇਹ ਪ੍ਰਯੋਗਸ਼ਾਲਾਵਾਂ ਜੰਗਲੀ ਜ਼ਿੰਦਗੀ ਨਾਲ ਜੁੜੇ ਅਪਰਾਧਕ ਮਾਮਲਿਆਂ ਦੀ ਪੜਤਾਲ ਕਰਦੀਆਂ ਹਨ। ਇਸ ਤੋਂ ਇਲਾਵਾ ਦੇਹਰਾਦੂਨ ਦੀ ਵਾਈਲਡਲਾਈਫ ਇੰਸਟੀਚਿਊਟ ਆਫ ਇੰਡੀਆ ਤੇ ਹੈਦਰਾਬਦ ਸਥਿਤ ਸੈਂਟਰ ਫਾਰ ਸੈਲੂਲਰ ਐਂਡ ਮਾਲੀਕਿਊਲਰ ਬਾਇਓਲੋਜੀ 'ਚ ਵੀ ਨੌਕਰੀ ਦੇ ਮੌਕੇ ਹਨ।

ਮੁੱਖ ਸੰਸਥਾਵਾਂ

- ਵਾਈਲਡਲਾਈਫ ਇੰਸਟੀਚਿਊਟ ਆਫ ਇੰਡੀਆ, ਦੇਹਰਾਦੂਨ।

- ਸਕੂਲ ਆਫ ਵਾਈਲਡਲਾਈਫ ਫੋਰੈਂਸਿਕ ਐਂਡ ਹੈਲਥ, ਜੱਬਲਪੁਰ।

- ਇੰਡੀਅਨ ਵੈਟਰਨਰੀ ਰਿਸਰਚ ਇੰਸਟੀਚਿਊਟ, ਬਰੇਲੀ।

- ਇੰਟਰਨੈਸ਼ਨਲ ਫੋਰੈਂਸਿਕ ਸਾਇੰਸ ਐਜੂਕੇਸ਼ਨ ਡਿਪਾਰਟਮੈਂਟ ਆਫ ਇੰਡੀਆ, ਪੁਣੇ।

- ਲੇਡੀ ਹਾਰਡਿੰਗ ਮੈਡੀਕਲ ਕਾਲਜ, ਨਵੀਂ ਦਿੱਲੀ।

Posted By: Harjinder Sodhi