ਜੇਐੱਨਐੱਨ, ਨਵੀਂ ਦਿੱਲੀ : Banking Job vacancy 2020 : ਜੇਕਰ ਤੁਸੀਂ ਬੈਂਕ 'ਚ ਨੌਕਰੀ ਲੱਭ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਜੰਮੂ ਐਂਡ ਕਸ਼ਮੀਰ ਬੈਂਕ ਲਿਮਟਿਡ (Jammu and Kashmir Bank Limited) ਨੇ ਬੈਂਕਿੰਗ ਐਸੋਸੀਏਟ (Banking Associate) ਅਤੇ Probationary Officer, PO ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਸ ਤਹਿਤ ਪੀਓ ਦੇ ਕੁੱਲ 350 ਪਦਾਂ ਅਤੇ 1500 ਬੈਂਕਿੰਗ ਐਸੋਸੀਏਟ ਦੇ ਅਹੁਦਿਆਂ 'ਤੇ ਨਿਯੁਕਤੀਆਂ ਕਰੇਗਾ। ਇਨ੍ਹਾਂ ਪਦਾਂ 'ਤੇ ਅਰਜ਼ੀਆਂ ਭਰਨ ਦੀ ਤਾਰੀਕ 20 ਜੂਨ ਤੋਂ ਸ਼ੁਰੂ ਹੋ ਰਹੀ ਹੈ। ਅਰਜ਼ੀਆਂ ਭੇਜਣ ਲਈ ਉਮੀਦਵਾਰਾਂ ਨੂੰ ਬੈਂਕ ਦੀ ਆਫੀਸ਼ੀਅਲ ਵੈਬਸਾਈਟ https://www.jkbank.com 'ਤੇ ਜਾ ਕੇ ਆਨਲਾਈਨ ਬੇਨਤੀ ਕਰਨੀ ਹੋਵੇਗੀ। ਉਥੇ ਹੀ ਇਸ ਪੋਸਟ 'ਤੇ ਐਪਲੀਕੇਸ਼ਨ ਭਰਨ ਦੀ ਤਾਰੀਕ 20 ਜੂਨ ਤੋਂ ਸ਼ੁਰੂ ਹੋ ਰਹੀ ਹੈ। ਉਥੇ ਹੀ ਇਨ੍ਹਾਂ ਅਹੁਦਿਆਂ 'ਤੇ ਅਰਜ਼ੀ ਭੇਜਣ ਵਾਲੇ ਉਮੀਦਵਾਰਾਂ ਦੀ ਉਮਰ 20 ਤੋਂ 32 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਉਮੀਦਵਾਰ ਧਿਆਨ ਰੱਖਣ ਕਿ ਐਪਲੀਕੇਸ਼ਨ ਫਾਰਮ ਭਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਪੜ੍ਹ ਲਓ, ਕਿਉਂਕਿ ਜੇਕਰ ਫਾਰਮ 'ਚ ਕੋਈ ਗਲਤੀ ਹੋ ਜਾਂਦੀ ਹੈ ਤਾਂ ਫਾਰਮ ਰਿਜੈਕਟ ਕਰ ਦਿੱਤਾ ਜਾਵੇਗਾ। ਇਸ ਲਈ ਉਮੀਦਵਾਰ ਇਸ ਗੱਲ ਦਾ ਧਿਆਨ ਰੱਖਣ।

ਉਥੇ ਹੀ ਇਸਤੋਂ ਇਲਾਵਾ ਹੋਰ ਕਈ ਵਿਭਾਗਾਂ 'ਚ ਭਰਤੀਆਂ ਨਿਕਲੀਆਂ ਹਨ। ਇਸ ਤਹਿਤ ਰਾਜਸਥਾਨ ਲੋਕ ਸੇਵਾ ਆਯੋਗ (ਆਰਪੀਐੱਸਸੀ) ਵਲੋਂ ਸੰਸਕ੍ਰਿਤ ਸਿੱਖਿਆ ਵਿਭਾਗ 'ਚ School Lecturer ਦੇ ਅਹੁਦਿਆਂ 'ਤੇ ਭਰਤੀ ਲਈ 2020 ਲਈ ਆਨਲਾਈਨ ਅਰਜ਼ੀ ਭੇਜਣ ਦੀ ਪ੍ਰਕਿਰਿਆ 8 ਜੂਨ ਤੋਂ ਸ਼ੁਰੂ ਹੋਵੇਗੀ ਅਤੇ 7 ਜੁਲਾਈ 2020 ਤਕ ਚੱਲੇਗੀ। ਕੁੱਲ 22 ਪਦਾਂ 'ਤੇ 9 ਵਿਭਿੰਨ ਵਿਸ਼ਿਆਂ 'ਚ ਭਰਤੀ ਕੀਤੀ ਜਾਣੀ ਹੈ। ਇਨ੍ਹਾਂ ਵਿਸ਼ਿਆਂ 'ਚ ਰਾਜਨੀਤੀ ਵਿਗਿਆਨ, ਗਣਿਤ, ਅਰਥ-ਸ਼ਾਸਤਰ, ਧਰਮ-ਸ਼ਸਤਰ, ਜਿਓਤਿਸ਼, ਯਜੁਰਵੇਦ, ਜੈਨ ਦਰਸ਼ਨ ਅਤੇ ਨਿਆਂ ਦਰਸ਼ਨ ਵਿਸ਼ਿਆਂ 'ਚ ਨਿਯੁਕਤੀਆਂ ਕੀਤੀਆਂ ਜਾਣਗੀਆਂ।

Posted By: Susheel Khanna