ਜੇਐੱਨਐੱਨ, ਨਵੀਂ ਦਿੱਲੀ : ਬੈਂਕ ਆਫ ਬੜੌਦਾ ਨੇ ਹੈੱਡ ਅਹੁਦਿਆਂ ਲਈ ਬਿਨੈ-ਪੱਤਰ ਮੰਗੇ ਹਨ। ਜਿਹੜੇ ਉਮੀਦਵਾਰ ਸਰਕਾਰੀ ਬੈਂਕ 'ਚ ਨੌਕਰੀ ਲੱਭ ਰਹੇ ਹਨ ਉਨ੍ਹਾਂ ਲਈ ਨੌਕਰੀ ਕਰਨ ਦਾ ਇਹ ਸੁਨਹਿਰੀ ਮੌਕਾ ਹੈ। ਬੀਓਬੀ ਆਪਣੇ ਸੀਨੀਅਰ ਅਹੁਦਿਆਂ 'ਤੇ ਇਹ ਭਰਤੀ ਕਰਵਾਉਣ ਜਾ ਰਿਹਾ ਹੈ। ਯੋਗ ਤੇ ਇਛੁੱਕ ਉਮੀਦਵਾਰ ਬਿਨਾਂ ਦੇਰੀ ਕੀਤੇ ਜਲਦੀ ਤੋਂ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਦੇਣ। ਉਮੀਦਵਾਰ ਇਨ੍ਹਾਂ ਅਹੁਦਿਆਂ ਲਈ 30 ਸਤੰਬਰ, 2019 ਤਕ ਜਾਂ ਉਸ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ।

ਮਹੱਤਵਪੂਰਨ ਤਰੀਕ

ਅਪਲਾਈ ਕਰਨ ਦੀ ਅੰਤਿਮ ਤਰੀਕ- 30 ਸਤੰਬਰ,2019

ਅਹੁਦਿਆਂ ਦਾ ਵੇਰਵਾ

ਹੈੱਡ- New MSME Business: 01 ਅਹੁਦਾ

ਯੋਗਤਾ

ਵਿੱਦਿਅਕ ਯੋਗਤਾ

ਹੈੱਡ- New MSME Business:

-ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੁਏਸ਼ਨ।

- A/ICWA/MBA ਜਾਂ ਕੋਰਸ।

- 20 ਸਾਲ ਦਾ ਬੈਕਿੰਗ ਤੇ ਵਿੱਤ ਦਾ ਤਜਰਬਾ ਜਿਸ 'ਚ 10 ਤੋਂ 15 ਸਾਲ ਦਾ MSME ਵਿੱਤ 'ਚ ਅਨੁਭਵ ਤੇ ਕਿਸੇ ਬੈਂਕ 'ਚ mSME ਦੇ ਹੈੱਡ ਦੇ ਤੌਰ 'ਤੇ ਤਜਰਬਾ।

ਕਿੱਵੇਂ ਕਰੀਏ ਅਪਲਾਈ

ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਬੈਂਕ ਦੀ ਅਧਿਕਾਰਕ ਵੈੱਬਸਾਈਟ www.bankofbaroda.com.in 'ਤੇ ਜਾ ਕੇ ਆਸਾਨੀ ਨਾਲ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਅੰਤਿਮ ਤਰੀਕ 30 ਸਤੰਬਰ 2019 ਹੈ।

Posted By: Amita Verma