ਸਰਕਾਰੀ ਨੌਕਰੀ ਲਈ ਅਪਲਾਈ ਕਰਨਾ ਚਾਹੁੰਦੇ ਹੋ? ਵਿਗਿਆਨੀਆਂ (Scientists) , ਬੈਂਕ ਮੁਲਾਜ਼ਮਾਂ (Bank Employees) ਤੋਂ ਲੈ ਕੇ ਭਾਰਤੀ ਫ਼ੌਜ (Indian Army) ਤਕ, ਹਾਲ ਹੀ 'ਚ ਕਈ ਸਰਕਾਰੀ ਨੌਕਰੀਆਂ ਲਈ ਇਸ਼ਤਿਹਾਰ ਜਾਰੀ ਕੀਤੇ ਗਏ ਹਨ। ਤੁਹਾਡੇ ਲਈ ਨਵੀਆਂ ਨਿਕਲੀਆਂ ਸਰਕਾਰੀ ਨੌਕਰੀਆਂ ਦੀ ਸੂਚੀ ਤਿਆਰ ਕੀਤੀ ਗਈ ਹੈ ਜਿੱਥੇ ਤੁਸੀਂ ਅਪਲਾਈ ਕਰ ਸਕਦੇ ਹੋ।

BIS Scientists B Recruitments 2021

ਬਿਊਰੋ ਆਫ ਇੰਡੀਅਨ ਸਟੈਂਡਰਡਜ਼ (BIS) ਨੇ ਸਾਇੰਸਟਿਸਟ-ਬੀ ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਸ ਤਹਿਤ ਕੁੱਲ 28 ਪੋਸਟਾਂ 'ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਅਜਿਹੇ 'ਚ ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ www.bis.gov.in 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹੋ। ਅਪਲਾਈ ਦੀ ਪ੍ਰਕਿਰਿਆ 25 ਜੂਨ 2021 ਤਕ ਚੱਲੇਗੀ। ਅਪਲਾਈ ਕਰਨ ਦੇ ਚਾਹਵਾਨ BIS Scientist B ਦੀ ਆਸਾਮੀ ਲਈ ਅਧਿਕਾਰਤ ਵੈੱਬਸਾਈਟ 'ਤੇ ਅਪਲਾਈ ਕਰ ਸਕਦੇ ਹਨ।

UPSC NDA II

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਵੀ ਨੈਸ਼ਨਲ ਡਿਫੈਂਸ ਅਕੈਡਮੀ (National Defence Academy) ਤੇ Naval Academy Examination ਲਈ ਅਰਜ਼ੀਆਂ ਮੰਗੀਆਂ ਹਨ। ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ ਬਿਨੈਕਾਰ 29 ਜੂਨ ਤਕ ਅਪਲਾਈ ਕਰ ਸਕਦੇ ਹਨ। ਇਸ ਦੀ ਪ੍ਰੀਖਿਆ 5 ਸਤੰਬਰ ਨੂੰ ਲਈ ਜਾਵੇਗੀ।

DRDO Apprentice Recruitment 2021

DRDO ਦੇ ਜੋਧਪੁਰ ਆਫਿਸ ਵੱਲੋਂ ਵੀ ਅਪ੍ਰੇਂਟਿਸ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਕੁੱਲ 47 ਅਸਾਮੀਆਂ ਭਰੀਆਂ ਜਾਣਗੀਆਂ। ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਤਰੀਕ 20 ਜੂਨ ਹੈ। ਚਾਹਵਾਨ ਆਰਗੇਨਾਈਜ਼ੇਸ਼ਨ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

Indian Army SSC-Tech Recruitment 2021

ਭਾਰਤੀ ਫ਼ੌਜ ਨੇ ਵੀ ਸ਼ਾਰਟ ਸਰਵਿਸ ਕਮਿਸ਼ਨ ਤਹਿਤ ਬੀ.ਟੈੱਕ ਕਰ ਚੁੱਕੇ ਕੁਆਰੇ ਮੁੰਡੇ-ਕੁੜੀਆਂ ਲਈ 189 ਆਸਾਮੀਆਂ ਕੱਢੀਆਂ ਹਨ। ਯੋਗ ਉਮੀਦਵਾਰ ਭਾਰਤੀ ਫ਼ੌਜ ਦੇ ਅਧਿਕਾਰਤ ਪੋਰਟਲ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। 23 ਜੂਨ ਆਖਰੀ ਤਰੀਕ ਹੈ। ਕੁੱਲ ਆਸਾਮੀਆਂ 'ਚੋਂ 175 ਮੁੰਡਿਆਂ ਲਈ ਤੇ 14 ਔਰਤਾਂ ਲਈ ਹਨ।

Railway Recruitment 2021

ਰੇਲਵੇ ਰਿਕਰੂਟਮੈਂਟ ਸੈੱਲ, ਵੈਸਟਰਨ ਰੇਲਵੇ, ਨੇ 3591 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਭਾਰਤੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਤੇ ਉਮੀਦਵਾਰ ਰੇਲਵੇ ਰਿਕਰੂਟਮੈਂਟ ਸੈੱਲ ਦੀ ਅਧਿਕਾਰਤ ਵੈੱਬਸਾਈਟ 24 ਜੂਨ ਤਕ ਅਪਲਾਈ ਕਰ ਸਕਦੇ ਹਨ। ਇਨ੍ਹਾਂ ਪੋਸਟਾਂ 'ਤੇ ਸਿੱਧੀ ਭਰਤੀ ਕੀਤੀ ਜਾਣੀ ਹੈ ਕੋਈ ਵੀ ਪ੍ਰੀਖਿਆ ਨਹੀਂ ਲਈ ਜਾਵੇਗੀ।

Posted By: Seema Anand