ਨਵੀਂ ਦਿੱਲੀ : ਲਾਕਡਾਊਨ ਕਾਰਨ ਜਿਹੜੇ ਵਿਦਿਆਰਥੀ ਜੇਐੱਨਯੂ-2020 ਤੇ ਯੂਜੀਸੀ ਨੈੱਟ ਵਰਗੀਆਂ ਪ੍ਰਰੀਖਿਆਵਾਂ ਲਈ ਅਰਜ਼ੀਆਂ ਨਹੀਂ ਕਰ ਸਕੇ, ਉਨ੍ਹਾਂ ਨੂੰ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਇਕ ਹੋਰ ਮੌਕਾ ਦਿੱਤਾ ਹੈ। ਹੁਣ ਵਿਦਿਆਰਥੀ ਇਸ ਲਈ 15 ਜੂਨ ਤਕ ਅਰਜ਼ੀ ਦੇ ਸਕਣਗੇ। ਇਹ ਜਾਣਕਾਰੀ ਮਨੁੱਖੀ ਵਸੀਲਾ ਵਿਕਾਸ ਮੰਤਰੀ ਰਮੇਸ਼ ਪੋਖਰੀਆਲ ਨਿਸ਼ੰਕ ਨੇ ਦਿੱਤੀ ਹੈ।