ਜੇਐੱਨਐੱਨ, ਨਵੀਂ ਦਿੱਲੀ : AIIMS Nursing Officer Recruitment 2020 ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ, ਨਵੀਂ ਦਿੱਲੀ ਨੇ ਦੇਸ਼ ਭਰ ਦੇ ਕੁੱਲ 15 ਏਮਜ਼ ਸੰਸਥਾਵਾਂ 'ਚ ਕੁੱਲ 3803 ਨਰਸਿੰਗ ਅਫ਼ਸਰ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਬੁੱਧਵਾਰ, 5 ਅਗਸਤ 2020 ਨੂੰ ਜਾਰੀ ਕੀਤਾ ਹੈ। ਸਾਰੇ ਏਮਜ਼ ਵਿਚ ਇਨ੍ਹਾਂ ਆਸਾਮੀਆਂ ਲਈ ਸੱਤਵੇਂ ਪੇ ਕਮਿਸ਼ਨ ਦੇ ਪੇ-ਮੈਟ੍ਰਿਕਸ ਲੇਵਲ 07 'ਤੇ ਗਰੁੱਪ ਬੀ ਤਹਿਤ ਨਰਸਿੰਗ ਅਫ਼ਸਰ ਦੀਆਂ ਅਸਾਮੀਆਂ Common Eligibility Test 2020 ਜ਼ਰੀਏ ਭਰਤੀ ਕੀਤੀ ਜਾਣੀ ਹੈ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੇ ਚਾਹਵਾਨ ਉਮੀਦਵਾਰ ਏਮਜ਼ ਪ੍ਰੀਖਿਆ ਪੋਰਟਲ, aiimsexams.org 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਨਾਲ ਹੀ ਉਮੀਦਵਾਰ ਦਿੱਤੇ ਲਿੰਕ ਤੋਂ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹਨ। ਤੇ ਆਨਲਾਈਨ ਐਪਲੀਕੇਸ਼ਨ ਪੇਜ਼ 'ਤੇ ਜਾ ਸਕਦੇ ਹਨ। ਏਮਜ਼ ਨਰਸਿੰਗ ਅਫਸਰ ਭਰਤੀ 2020 ਰਜਿਸਟ੍ਰੇਸ਼ਨ ਦੀ ਪ੍ਰਕਿਰਿਆ 5 ਅਗਸਤ ਤੋਂ ਸ਼ੁਰੂ ਹੋ ਚੁੱਕੀ ਹੈ ਤੇ ਆਨਲਾਈਨ ਆਖਰੀ ਤਰੀਕ 18 ਅਗਸਤ 2020 ਨਿਰਧਾਰਿਤ ਕੀਤੀ ਗਈ ਹੈ।

ਕੌਣ-ਕੌਣ ਕਰ ਸਕਦਾ ਹੈ ਅਪਲਾਈ

AIIMS ਨਰਸਿੰਗ ਅਫ਼ਸਰ ਭਰਤੀ 2020 ਲਈ ਉਹ ਉਮੀਦਵਾਰ ਅਪਲਾਈ ਕਰ ਸਕਦੇ ਹਨ ਜਿਨ੍ਹਾਂ ਨੇ ਇੰਡੀਅਨ ਨਰਸਿੰਗ ਕੌਂਸਲ ਜਾਂ ਟੈਸਟ ਨਰਸਿੰਗ ਕੌਂਸਲ ਤੋਂ ਮਾਨਤਾ ਪ੍ਰਾਪਤ ਕਿਸੇ ਯੂਨੀਵਰਸਿਟੀ ਜਾਂ ਸੰਸਥਾ ਤੋਂ ਨਰਸਿੰਗ 'ਚ ਬੀਐੱਸਸੀ ਜਾਂ ਬੀਐੱਮਸੀ ਡਿਗਰੀ ਪ੍ਰਾਪਤ ਕੀਤੀ ਹੋਵੇ। ਉਨ੍ਹਾਂ ਦੇ ਘੱਟ ਤੋਂ ਘੱਟ 50 ਬੈਡ ਵਾਲੇ ਹਸਪਤਾਲ 'ਚ ਘੱਟ ਤੋਂ ਘੱਟ ਦੋ ਸਾਲ ਦਾ ਤਜ਼ਰਬਾ ਹੋਵੇ ਤੇ ਉਹ ਸਟੇਟ ਇੰਡੀਅਨ ਨਰਸਿੰਗ ਕੌਂਸਲ ਨਾਲ ਨਰਸ ਤੇ ਦਾਈ ਦੇ ਰੂਪ 'ਚ ਰਜਿਸਟਡ ਹੋਵੇ।

Posted By: Sarabjeet Kaur