AIIMS Delhi Recruitment 2020: ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (All 9ndia Institute of Medical Sciences) ਨਵੀਂ ਦਿੱਲੀ ਨੇ ਜੂਨੀਅਰ ਰੈਜ਼ੀਡੈਂਟ ਦੇ ਅਹੁਦਿਆਂ 'ਤੇ ਨੌਕਰੀਆਂ ਕੱਢੀਆਂ ਹਨ। ਏਮਜ਼ ਦਿੱਲੀ ਇਸ ਭਰਤੀ ਪ੍ਰਕਿਰਿਆ ਜ਼ਰੀਏ ਕੁੱਲ 194 ਅਸਾਮੀਆਂ 'ਤੇ ਨਿਯੁਕਤੀ ਕਰੇਗਾ। ਇਨ੍ਹਾਂ ਅਹੁਦਿਆਂ 'ਤੇ ਚਾਹਵਾਨ ਤੇ ਯੋਗ ਉਮੀਦਵਾਰ aiimsexams.org 'ਤੇ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖ਼ਰੀ ਤਰੀਕ ਅੱਜ ਯਾਨੀ 13 ਅਗਸਤ ਹੈ।

ਵਿੱਦਿਅਕ ਯੋਗਤਾ

ਜੂਨੀਅਰ ਰੈਜ਼ੀਡੈਂਟ ਦੇ ਅਹੁਦੇ 'ਤੇ ਆਪਲਾਈ ਕਰਨ ਵਾਲੇ ਉਮੀਦਵਾਰ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਐੱਮਬੀਬੀਐੱਸ, ਬੀਡੀਐੱਸ ਦੀ ਡਿਗਰੀ ਹੋਵੇ। ਇਸ ਤੋਂ ਇਲਾਵਾ ਡੀਐੱਮਸੀ ਜਾਂ ਡੀਡੀਸੀ ਦਾ ਰਜਿਸਟ੍ਰੇਸ਼ਨ ਹੋਣਾ ਜ਼ਰੂਰੀ ਹੈ। ਉਥੇ ਸਿਰਫ਼ ਉਹੀ ਬਿਨੈਕਾਰ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਨੇ 01.07.2017 ਤੋਂ 30.06.2017 ਦਰਮਿਆਨ ਐੱਮਬੀਬੀਐੱਸ, ਬੀਡੀਐੱਸ ਜਾਂ ਇਸ ਦੇ ਬਰਾਬਰ ਦਾ ਕੋਈ ਕੋਰਸ ਹੋਵੇ।

ਕਿਵੇਂ ਹੋਵੇਗੀ ਚੋਣ

ਉਮੀਦਵਾਰਾਂ ਦੀ ਚੋਣ ਮੈਰਿਟ ਦੇ ਆਧਾਰ 'ਤੇ ਹੋਵੇਗੀ। ਉਮੀਦਵਾਰ ਧਿਆਨ ਦੇਵੇ ਕਿ ਚੋਣ ਐੱਮਬੀਬੀਐੱਸ ਦੇ ਪਹਿਲੇ, ਦੂਜੇ ਤੇ ਪ੍ਰੋਫੈਸ਼ਨਲ ਡਿਗਰੀ 'ਚ ਮਿਲਣ ਵਾਲੇ ਨੰਬਰਾਂ ਦੇ ਆਧਾਰ 'ਤੇ ਕੀਤੀ ਜਾਵੇਗੀ।

ਏਮਜ਼ ਦਿੱਲੀ ਨੇ ਇਸ ਤੋਂ ਇਲਾਵਾ ਹਾਲ ਹੀ 'ਚ ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ 'ਤੇ ਵੀ ਨੌਕਰੀਆਂ ਕੱਢੀਆਂ ਹਨ। ਇਸ ਤਹਿਤ ਏਮਜ਼ ਕੁੱਲ 28 ਅਸਾਮੀਆਂ 'ਤੇ ਚੋਣ ਕਰੇਗਾ। ਇਨ੍ਹਾਂ ਅਹੁਦਿਆਂ 'ਤੇ ਚਾਹਵਾਨ ਤੇ ਯੋਗ ਉਮੀਦਵਾਰ 25 ਤੋਂ 27 ਅਗਸਤ 2020 ਤਕ ਅਪਲਾਈ ਕਰ ਸਕਦੇ ਹਨ। ਉਮੀਦਵਾਰ ਧਿਆਨ ਦੇਵੇ ਕਿ ਇਸ ਅਹੁਦੇ ਲਈ ਬਿਨੈਕਾਰਾਂ ਦੀ ਚੋਣ ਇੰਟਰਵਿਊ ਜ਼ਰੀਏ ਕੀਤੀ ਜਾਵੇਗੀ।

Posted By: Harjinder Sodhi