ਜੇਐੱਨਐੱਨ, ਨਵੀਂ ਦਿੱਲੀ : ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ, ਨਵੀਂ ਦਿੱਲੀ ਨੇ MSc Nursing ਕੋਰਸਾਂ 'ਚ ਦਾਖਲੇ ਲਈ ਆਪਣੀ ਓਪਨ ਰਾਊਂਡ ਕਾਊਂਸਲਿੰਗ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਓਪਨ ਰਾਊਂਡ ਕਾਊਂਸਲਿੰਗ 'ਚ ਭਾਗ ਲੈਣ ਦੇ ਇਛੁਕ ਜਾਂ ਪਾਤਰ ਉਮੀਦਵਾਰ, ਏਮਸ ਦੀ ਆਫੀਸ਼ੀਅਲ ਵੈੱਬਸਾਈਟ aiimsexams.org 'ਤੇ ਵਿਜ਼ਟ ਕਰਕੇ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹੋ। ਆਨਲਾਈਨ ਰਜਿਸਟ੍ਰੇਸ਼ਨ ਕਰਨ ਦੀ ਆਖਰੀ ਤਰੀਕ 28 ਸਤੰਬਰ 2020 ਹੈ। ਦੱਸ ਦਈਏ ਕਿ ਓਪਨ ਰਾਊਂਡ ਕਾਊਂਸਲਿੰਗ 30 ਸਤੰਬਰ 2020 ਨੂੰ ਸਵੇਰੇ 9 ਵਜੇ ਕੀਤਾ ਜਾਣਾ ਹੈ। ਓਪਨ ਰਾਊਂਡ ਕਾਊਂਸਲਿੰਗ ਆਫਲਾਈਨ ਮੋਡ 'ਚ ਐੱਲਟੀ -2, ਟੀਚਿੰਗ ਬਲਾਕ, ਏਮਸ, ਨਵੀਂ ਦਿੱਲੀ 'ਚ ਹੋਵੇਗੀ। ਇਸ ਲਈ ਰਜਿਸਟ੍ਰੇਸ਼ਨ 24 ਸਤੰਬਰ ਤੋਂ ਸ਼ੁਰੂ ਹੋ ਚੁੱਕੀ ਹੈ।


ਇਨ੍ਹਾਂ ਸਟੈਪਸ ਨਾਲ ਕਰੋ ਆਨਲਾਈਨ ਰਜਿਸਟ੍ਰੇਸ਼ਨ

ਆਨਲਾਈਨ ਰਜਿਸਟ੍ਰੇਸ਼ਨ ਲਈ ਉਮੀਦਵਾਰ ਏਮਸ ਦੀ ਆਫੀਸ਼ੀਅਲ ਵੈੱਬਸਾਈਟ aiimsexams.org 'ਚੇ ਲਾਗਇਨ ਕਰੋ। ਹੋਮ ਪੇਜ 'ਤੇ ਉਪਲਬਧ ਅਕੈਡਮਿਕ ਕੋਰਸਾਂ 'ਤੇ ਜਾਓ। ਹੁਣ MSc Nursing ਕੋਰਸ 'ਤੇ ਕਲਿੱਕ ਕਰੋ। ਹੁਣ ਇਕ ਨਵਾਂ ਪੇਜ ਓਪਨ ਹੋਵੇਗਾ। ਇੱਥੇ ਉਮੀਦਵਾਰ ਆਪਣੀ ਰਜਿਸਟ੍ਰੇਸ਼ਨ ਆਈਡੀ ਤੇ ਪਾਸਵਰਡ ਦਰਜ ਕਰਕੇ ਲਾਗਇਨ ਕਰੋ। ਹੁਣ MY Page 'ਤੇ ਜਾਓ। ਇਸ ਦੇ ਬਾਅਦ ਉਮੀਦਵਾਰ ਰਜਿਸਟਰ ਫਾਰ ਓਪਨ ਆਫ਼ ਸੀਟ ਕਾਊਂਸਲਿੰਗ ਲਿੰਕ 'ਤੇ ਕਲਿੱਕ ਕਰੋ। ਰਜਿਸਟ੍ਰੇਸ਼ਨ ਫਾਰਮ ਭਰ ਕੇ ਸਬਮਿਟ ਕਰੋ। ਅੱਗੇ ਇਸਤੇਮਾਲ ਲਈ ਰਜਿਸਟ੍ਰੇਸ਼ਨ ਸਲਿਪ ਨੂੰ ਡਾਊਨਲੋਡ ਕਰ ਲਓ ਤੇ ਇਸ ਦੀ ਹਾਰਡ ਕਾਪੀ ਕੱਢਵਾਓ ਤੇ ਉਸ ਨੂੰ ਸੰਭਾਲ ਕੇ ਰੱਖੋ।

Posted By: Sarabjeet Kaur