AFCAT Admit Card 2020 : ਨਵੀਂ ਦਿੱਲੀ, ਆਨਲਾਈਨ ਡੈਸਕ : ਭਾਰਤੀ ਹਵਾਈ ਫ਼ੌਜ ਵੱਲੋਂ ਏਅਰ ਫੋਰਸ ਕਾਮਨ ਐਡਮਿਸ਼ਨ ਟੈਸਟ (ਏਐੱਫਕੈਟ 02/2020) ਲਈ ਐਡਮਿਟ ਕਾਰਡ ਜਾਰੀ ਕਰ ਦਿੱਤਾ ਗਿਆ ਹੈ। ਆਈਏਐੱਫ ਵੱਲੋਂ ਏਐੱਫਕੈਟ 2020 ਲਈ ਦਾਖ਼ਲਾ ਪੱਤਰ ਨਾਲ ਸਬੰਧਤ ਅਪਡੇਟ ਪ੍ਰੀਖਿਆ ਪੋਰਟਲ, afcat.cdac.in 'ਤੇ ਜਾਰੀ ਕੀਤਾ ਗਿਆ ਜਿਸ ਦੇ ਅਨੁਸਾਰ ਪ੍ਰੀਖਿਆ ਲਈ ਅਪਲਾਈ ਕਰ ਚੁੱਕੇ ਉਮੀਦਵਾਰ ਪ੍ਰੀਖਿਆ ਪੋਰਟਲ ਦੇ ਰਜਿਸਟ੍ਰੇਸ਼ਨ ਪੇਜ 'ਤੇ ਜਾ ਕੇ ਆਪਣੇ ਈਮੇਲ ਤੇ ਪਾਸਵਰਡ ਰਾਹੀਂ ਲੌਗਇਨ ਕਰ ਕੇ ਆਪਣਾ ਏਐੱਫਕੈਟ ਐਡਮਿਟ ਕਾਰਡ 2020 ਡਾਊਨਲੋਡ ਕਰ ਸਕਦੇ ਹੋ। ਹਵਾਈ ਫ਼ੌਜ ਨੇ ਐਡਮਿਟ ਕਾਰਡ ਦੇ ਨਾਲ-ਨਾਲ ਏਐੱਫਕੈਟ 2020 ਐਗਜ਼ਾਮ ਟੈਸਟ 3, 4 ਤੇ 5 ਅਕਤੂਬਰ 2020 ਨੂੰ ਦੇਸ਼ ਭਰ ਵਿਚ ਨਿਰਧਾਰਤ ਪ੍ਰੀਖਿਆ ਕੇਂਦਰਾਂ 'ਤੇ ਕੀਤਾ ਜਾਣਾ ਹੈ।

ਏਐੱਫਕੈਟ (02/2020) ਐਡਮਿਟ ਕਾਰਡ ਡਾਊਨਲੋਡ ਲਈ ਡਾਇਰੈਕਟ ਲਿੰਕ

ਏਐੱਫਕੈਟ ਪ੍ਰੀਖਿਆ ਯੋਜਨਾ

ਏਐੱਫਕੈਟ ਪ੍ਰੀਖਿਆ ਦੇਸ਼ ਭਰ ਵਿਚ ਨਿਰਧਾਰਤ ਪ੍ਰੀਖਿਆ ਕੇਂਦਰਾਂ 'ਤੇ ਆਨਲਾਈਨ ਮੋਡ ਵਿਚ ਕੀਤੀ ਜਾਵੇਗੀ। ਏਐੱਫਕੈਟ ਪ੍ਰੀਖਿਆ 'ਚ ਪੁੱਛੇ ਜਾਣ ਵਾਲੇ ਸਵਾਲਾਂ ਦੀ ਨੇਚਰ ਸਮਝਣ ਲਈ ਏਅਰ ਫੋਰਸ ਵੱਲੋਂ ਮੁਹੱਈਆ ਕਵਰਾਏ ਗਏ ਚਾਰ ਮਾਡਲ ਕਵੈਸ਼ਚਰ ਪੇਪਰਾਂ ਨੂੰ ਹੱਲ ਕਰ ਸਕਦੇ ਹਾਂ। ਇਨ੍ਹਾਂ ਕਵੈਸ਼ਚਨ ਪੇਪਰ ਤੇ 'ਆਂਸਰ ਕੀ' ਦੇ ਲਿੰਕ ਹੇਠਾਂ ਦਿੱਤੇ ਗਏ ਹਨ।

ਏਐੱਫਕੈਟ ਮਾਡਲ ਕਵੈਸ਼ਚਨ ਪੇਪਰ-1

ਏਐੱਫਕੈਟ ਮਾਡਲ ਕਵੈਸ਼ਨ ਪੇਪਰ-2

ਏਐੱਫਕੈਟ ਮਾਡਲ ਕਵੈਸ਼ਨ ਪੇਪਰ-3

ਏਐੱਫਕੈਟ 02/2020

ਦੱਸ ਦੇਈਏ ਕਿ ਏਐੱਫਕੈਟ ਪ੍ਰੀਖਿਆ ਜ਼ਰੀਏ ਭਾਰਤੀ ਹਵਾਈ ਫ਼ੌਜ 'ਚ ਫਲਾਇੰਗ ਬ੍ਰਾਂਚ ਤੇ ਗਰਾਊਂਡ ਡਿਊਟੀ (ਟੈਕਨੀਕਲ ਤੇ ਨਾਨ-ਟੈਕਨੀਕਲ) ਬ੍ਰਾਂਚ 'ਚ ਕਮੀਸ਼ਨ ਅਧਿਕਾਰੀ ਦੇ ਰੂਪ 'ਚ ਕਰੀਅਰ ਬਣਾਉਣ ਦਾ ਮੌਕਾ ਮਿਲਦਾ ਹੈ। ਪ੍ਰੀਖਿਆ ਸਾਲ ਵਿਚ ਦੋ ਵਾਰ ਜੂਨ ਤੇ ਦਸੰਬਰ 'ਚ ਕੀਤੀ ਜਾਂਦੀ ਹੈ। ਇਸ ਸਾਲ ਲਈ ਭਾਰਤੀ ਹਵਾਈ ਫ਼ੌਜ ਵੱਲੋਂ ਏਅਰ ਫੋਰਸ ਕਾਮਨ ਐਡਮਿਸ਼ਨ ਟੈਸਟ (ਏਐੱਫਕੈਟ 02/2020) ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 15 ਜੂਨ 2020 ਨੂੰ ਸ਼ੁਰੂ ਕੀਤੀ ਗਈ ਸੀ ਤੇ ਪੰਜੀਕਰਨ 15 ਜੁਲਾਈ ਤਕ ਕੀਤੇ ਗਏ ਸਨ।

Posted By: Seema Anand