ਜੇ ਤੁਸੀਂ ਆਈਟੀ ਸੈਕਟਰ ਵਿੱਚ ਨੌਕਰੀ ਲੱਭ ਰਹੇ ਹੋ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ ਹੈ। ਦੇਸ਼ ਭਰ ਦੀਆਂ ਕੰਪਨੀਆਂ ਤਕਨਾਲੋਜੀ ਪਰਿਵਰਤਨ ਨੂੰ ਤਰਜੀਹ ਦੇ ਰਹੀਆਂ ਹਨ। ਅਜਿਹੀ ਸਥਿਤੀ ਵਿੱਚ, ਆਈਟੀ ਪੇਸ਼ੇਵਰਾਂ ਲਈ ਨੌਕਰੀਆਂ ਦੇ ਮੌਕਿਆਂ ਵਿੱਚ ਲਗਭਗ 400 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

ਇੱਕ ਰਿਪੋਰਟ ਦੇ ਅਨੁਸਾਰ ਬੀਐਫਐਸਆਈ ਉਦਯੋਗ ਦੀ ਵੱਡੀ ਮੰਗ ਦੇ ਕਾਰਨ ਆਈਟੀ ਵਿੱਚ ਹੁਨਰਮੰਦ ਪੇਸ਼ੇਵਰਾਂ ਦੀ ਮੰਗ ਵਿੱਚ ਭਾਰੀ ਵਾਧਾ ਹੋਇਆ ਹੈ। (business solutions provider Quess ਦੇ ਡਾਟਾ ਮੁਤਾਬਕ ਕਲਾਉਡ ਇਨਫਰਾਸਟਰੱਕਚਰ ਟੈਕ ਡਿਵੈਲਪਰ(Cloud Infrastructure Tech developer), ਫੁੱਲ ਸਟੈਕ ਡਿਵੈਲਪਰ(Full Stack developer),, ਰੀਐਕਟ ਜੇਐਸ ਡਿਵੈਲਪਰ(React JS developer), ਐਂਡਰਾਇਡ ਡਿਵੈਲਪਰ (Android Developer) ਅਤੇ ਐਂਗੂਲਰ ਜੇਐਸ ਡਿਵੈਲਪਰਾਂ (Angular JS developer) ਵਰਗੇ ਵਿਸ਼ੇਸ਼ ਆਈਟੀ ਹੁਨਰਾਂ ਵਾਲੇ ਪੇਸ਼ੇਵਰਾਂ ਦੀ ਮੰਗ ਵਿੱਚ ਪਿਛਲੀ ਤਿਮਾਹੀ ਤੋਂ ਵਾਧਾ ਹੋਇਆ ਹੈ।

ਇਸ ਤੋਂ ਇਲਾਵਾGaming (Unity Developers), DevOps (Bamboo, Jira) ਅਤੇ Platforms (Salesforce, SAP HANA) ਵਿੱਚ ਵੀ ਆਈਟੀ ਹੁਨਰਾਂ ਦੀ ਮੰਗ ਵਧੀ ਹੈ। ਇਸ ਵਿੱਚ ਵੀ ਸਭ ਤੋਂ ਵੱਧ ਭਰਤੀ ਆਈਟੀ ਹੱਬ ਸ਼ਹਿਰਾਂ ਜਿਵੇਂ ਬੈਂਗਲੁਰੂ,ਹੈਦਰਾਬਾਦ ਅਤੇ ਪੁਣੇ ਵਿੱਚ ਹੋਈ ਹੈ। ਇਸ ਤੋਂ ਬਾਅਦ ਚੇਨਈ, ਮੁੰਬਈ, ਐਨਸੀਆਰ ਅਤੇ ਹੋਰ ਵੱਡੇ ਸ਼ਹਿਰਾਂ ਦੇ ਨਾਮ ਹਨ। ਬੈਂਗਲੁਰੂ ਵਿੱਚ ਸਭ ਤੋਂ ਵੱਧ 40 ਫੀਸਦੀ ਇਸ ਤੋਂ ਬਾਅਦ ਹੈਦਰਾਬਾਦ 18 ਫੀਸਦੀ ਅਤੇ ਪੁਣੇ ਵਿੱਚ 18 ਫੀਸਦੀ ਹਨ। ਜੇ ਅਸੀਂ ਹੁਨਰ-ਅਧਾਰਤ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਕਲਾਉਡ ਟੈਕ ਡਿਵੈਲਪਰਾਂ ਦੀ ਮੰਗ ਵਿੱਚ 41 ਪ੍ਰਤੀਸ਼ਤ, ਰੀਐਕਟ ਜੇਸ ਡਿਵੈਲਪਰਾਂ ਦੀ 44 ਪ੍ਰਤੀਸ਼ਤ ਅਤੇ ਬੰਗਲੌਰ ਵਿੱਚ ਸਭ ਤੋਂ ਜ਼ਿਆਦਾ ਐਂਡਰਾਇਡ ਡਿਵੈਲਪਰਾਂ ਦੀ ਮੰਗ 81 ਪ੍ਰਤੀਸ਼ਤ ਵਧੀ ਹੈ।

Full Stack Developers ਲਈ ਬੈਂਗਲੁਰੂ ਵਿੱਚ 42 ਪ੍ਰਤੀਸ਼ਤ ਅਤੇ ਹੈਦਰਾਬਾਦ ਵਿੱਚ 37 ਪ੍ਰਤੀਸ਼ਤ ਦੀ ਮੰਗ ਵੇਖੀ ਗਈ ਹੈ ਜਦਕਿ Angular JS Developers ਦੀ ਮੰਗ ਹੈਦਰਾਬਾਦ ਵਿੱਚ 25 ਪ੍ਰਤੀਸ਼ਤ, ਬੇਂਗਲੁਰੂ ਵਿੱਚ 21 ਪ੍ਰਤੀਸ਼ਤ, ਗੁਰੂਗ੍ਰਾਮ ਵਿੱਚ 21 ਪ੍ਰਤੀਸ਼ਤ, ਚੇਨਈ ਵਿੱਚ 16 ਪ੍ਰਤੀਸ਼ਤ ਅਤੇ ਪੁਣੇ ਵਿੱਚ 13 ਪ੍ਰਤੀਸ਼ਤ ਦੀ ਮੰਗ ਵੇਖੀ ਗਈ ਹੈ।

Posted By: Tejinder Thind