-ਸੰਜੇ ਗੁਪਤ

ਰਾਸ਼ਟਰਪਤੀ ਚੋਣ ਨਤੀਜਿਆਂ ’ਤੇ ਮੋਹਰ ਲਾਉਣ ਸਮੇਂ ਅਮਰੀਕੀ ਸੰਸਦ ਦੀ ਕਾਰਵਾਈ ਜਿਸ ਤਰ੍ਹਾਂ ਟਰੰਪ ਸਮਰਥਕਾਂ ਦੀ ਅਰਾਜਕਤਾ ਦਾ ਸ਼ਿਕਾਰ ਹੋਈ, ਉਸ ਕਾਰਨ ਅਮਰੀਕਾ ਦੀ ਸਾਰੀ ਦੁਨੀਆ ਵਿਚ ਕਿਰਕਿਰੀ ਤਾਂ ਹੋਈ ਹੀ, ਉਸ ਦਾ ਇਹ ਦਾਅਵਾ ਵੀ ਕਮਜ਼ੋਰ ਹੋਇਆ ਕਿ ਉਹ ਸਭ ਤੋਂ ਮਜ਼ਬੂਤ ਲੋਕਤੰਤਰ ਹੈ। ਅਮਰੀਕੀ ਸੰਸਦ ਦੇ ਬਾਹਰ ਅਤੇ ਅੰਦਰ ਜੋ ਅਣਕਿਆਸੀ ਹਿੰਸਾ ਹੋਈ ਅਤੇ ਜਿਸ ਵਿਚ ਇਕ ਸੁਰੱਖਿਆ ਕਰਮੀ ਸਮੇਤ ਪੰਜ ਲੋਕ ਮਾਰੇ ਗਏ ਅਤੇ ਕਈ ਜ਼ਖ਼ਮੀ ਹੋਏ, ਉਸ ਦੇ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਹੀ ਜ਼ਿੰਮੇਵਾਰ ਹਨ ਕਿਉਂਕਿ ਇਹ ਮੰਨਣ ਦੇ ਚੰਗੇ-ਭਲੇ ਕਾਰਨ ਹਨ ਕਿ ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਚੋਣ ਨਤੀਜੇ ਸਵੀਕਾਰ ਨਾ ਕਰਨ ਅਤੇ ਉਨ੍ਹਾਂ ਦਾ ਵਿਰੋਧ ਕਰਨ

ਲਈ ਉਕਸਾਇਆ।

ਉਨ੍ਹਾਂ ਦੇ ਇਸ ਵਤੀਰੇ ਕਾਰਨ ਫੇਸਬੁੱਕ, ਟਵਿੱਟਰ ਆਦਿ ਨੇ ਉਨ੍ਹਾਂ ਦੇ ਖਾਤਿਆਂ ’ਤੇ ਅਸਥਾਈ ਰੋਕ ਲਾ ਦਿੱਤੀ। ਉਨ੍ਹਾਂ ਦਾ ਆਚਰਣ ਕਿਸ ਤਰ੍ਹਾਂ ਰਾਸ਼ਟਰਪਤੀ ਦੀ ਮਾਣ-ਮਰਿਆਦਾ ਦੇ ਉਲਟ ਰਿਹਾ, ਇਹ ਉਨ੍ਹਾਂ ਦੇ ਸਹਿਯੋਗੀਆਂ ਦੇ ਅਸਤੀਫ਼ਾ ਦੇਣ ਅਤੇ ਕਈ ਰਿਪਬਲਿਕਨ ਨੇਤਾਵਾਂ ਵੱਲੋਂ ਉਨ੍ਹਾਂ ਦੀ ਖੁੱਲ੍ਹੀ ਨੁਕਤਾਚੀਨੀ ਕਰਨ ਤੋਂ ਸਪਸ਼ਟ ਹੋ ਜਾਂਦਾ ਹੈ। ਹਾਲਾਂਕਿ ਬੀਤੇ ਸਾਲ ਨਵੰਬਰ ਵਿਚ ਚੋਣ ਨਤੀਜੇ ਆਉਣ ਤੋਂ ਬਾਅਦ ਤੋਂ ਹੀ ਟਰੰਪ ਚੋਣ ਪ੍ਰਕਿਰਿਆ ਵਿਚ ਧਾਂਦਲੀ ਦਾ ਦੋਸ਼ ਲਾ ਕੇ ਨਤੀਜਿਆਂ ਨੂੰ ਅਸਵੀਕਾਰ ਕਰ ਰਹੇ ਸਨ ਪਰ ਇਸ ਦੀ ਉਮੀਦ ਕਿਸੇ ਨੂੰ ਨਹÄ ਸੀ ਕਿ ਉਹ ਸੱਤਾ ਦੇ ਸ਼ਾਂਤੀਪੂਰਨ ਤਬਾਦਲੇ ਵਿਚ ਇਸ ਤਰ੍ਹਾਂ ਅੜਿੱਕਾ ਖੜ੍ਹਾ ਕਰਨਗੇ ਅਤੇ ਉਪ ਰਾਸ਼ਟਰਪਤੀ ’ਤੇ ਦਬਾਅ ਪਾਉਣ ਦੇ ਨਾਲ-ਨਾਲ ਆਪਣੇ ਸਮਰਥਕਾਂ ਨੂੰ ਇੰਨੇ ਖੁੱਲ੍ਹੇ ਤਰੀਕੇ ਨਾਲ ਉਕਸਾਉਣਗੇ। ਅਮਰੀਕੀ ਸੰਸਦ ਵਿਚ ਹਿੰਸਾ ਤੋਂ ਬਾਅਦ ਟਰੰਪ ਭਾਵੇਂ ਹੀ ਸ਼ਾਂਤੀਪੂਰਨ ਤਰੀਕੇ ਨਾਲ ਸੱਤਾ ਦੀ ਤਬਦੀਲੀ ਲਈ ਤਿਆਰ ਹੋ ਗਏ ਹੋਣ ਪਰ ਉਨ੍ਹਾਂ ਦੀ ਜਿਸ ਤਰ੍ਹਾਂ ਨਿੰਦਾ ਹੋਈ, ਉਸ ਦੀ ਮਿਸਾਲ ਮਿਲਣੀ ਮੁਸ਼ਕਲ ਹੈ। ਆਪਣੀ ਇਸ ਨਿੰਦਾ ਲਈ ਉਹੀ ਜ਼ਿੰਮੇਵਾਰ ਹਨ। ਇਹ ਸਾਫ਼ ਹੈ ਕਿ ਟਰੰਪ ਹਾਲੀਆ ਇਤਿਹਾਸ ਦੇ ਸਭ ਤੋਂ ਕੁਲੱਛਣੇ ਅਤੇ ਨਾਲ ਹੀ ਬੇਲੋੜੇ ਰਾਸ਼ਟਰਪਤੀ ਵਜੋਂ ਜਾਣੇ ਜਾਣਗੇ। ਉਹ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਹੀ ਵਿਵਾਦਾਂ ਵਿਚ ਘਿਰ ਗਏ ਸਨ। ਮੰਨਿਆ ਇਹ ਜਾ ਰਿਹਾ ਸੀ ਕਿ ਉਹ ਆਪਣੀ ਅਣਕਿਆਸੀ ਜਿੱਤ ਤੋਂ ਬਾਅਦ ਆਪਣੇ ਵਤੀਰੇ ਵਿਚ ਸੁਧਾਰ ਕਰਨਗੇ ਅਤੇ ਰਾਸ਼ਟਰਪਤੀ ਦੀ ਮਾਣ-ਮਰਿਆਦਾ ਦੇ ਮੁਤਾਬਕ ਉੱਠਣ-ਬੈਠਣਗੇ ਪਰ ਉਨ੍ਹਾਂ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ। ਉਹ ਆਪਣੇ ਪੂਰੇ ਕਾਰਜਕਾਲ ਵਿਚ ਇਕ ਤੋਂ ਬਾਅਦ ਇਕ ਵਿਵਾਦਤ ਫ਼ੈਸਲੇ ਕਰਦੇ ਰਹੇ। ਉਨ੍ਹਾਂ ਦੇ ਤਮਾਮ ਫ਼ੈਸਲੇ ਅਜਿਹੇ ਰਹੇ ਜਿਨ੍ਹਾਂ ਕਾਰਨ ਰਾਸ਼ਟਰਪਤੀ ਦੇ ਤੌਰ ’ਤੇ ਉਨ੍ਹਾਂ ਦਾ ਵੱਕਾਰ ਤਾਂ ਡਿੱਗਾ ਹੀ, ਵਿਸ਼ਵ ਪੱਧਰ ’ਤੇ ਅਮਰੀਕਾ ਦੇ ਅਕਸ ’ਤੇ ਵੀ ਉਲਟਾ ਅਸਰ ਪਿਆ।

ਉਨ੍ਹਾਂ ਨੇ ਪੈਰਿਸ ਜਲਵਾਯੂ ਸੰਧੀ ਨੂੰ ਠੁਕਰਾਉਣ ਦੇ ਨਾਲ ਹੀ ਇਹ ਕਹਿਣਾ ਵੀ ਸ਼ੁਰੂ ਕਰ ਦਿੱਤਾ ਕਿ ਆਲਮੀ ਤਪਸ਼ ਵਰਗੀ ਕੋਈ ਸਮੱਸਿਆ ਹੀ ਨਹÄ। ਸੱਚ ਦੀ ਅਣਦੇਖੀ ਕਰਨ ਦਾ ਉਨ੍ਹਾਂ ਦਾ ਇਹ ਵਤੀਰਾ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਸਮੇਂ ਵੀ ਦਿਖਾਈ ਦਿੱਤਾ। ਸ਼ੁਰੂ ਵਿਚ ਉਨ੍ਹਾਂ ਨੇ ਕੋਰੋਨਾ ਵਾਇਰਸ ਤੋਂ ਉਪਜੀ ਕੋਵਿਡ-19 ਨੂੰ ਕੋਈ ਗੰਭੀਰ ਬਿਮਾਰੀ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ। ਇਸ ਕਾਰਨ ਅਮਰੀਕਾ ਨੂੰ ਕਿਤੇ ਵੱਧ ਨੁਕਸਾਨ ਸਹਿਣਾ ਪਿਆ। ਟਰੰਪ ਨੇ ਕਈ ਕੌਮਾਂਤਰੀ ਸਮਝੌਤਿਆਂ ਤੋਂ ਕਿਨਾਰਾ ਕਰਨ ਦੇ ਨਾਲ ਹੀ, ਸੰਯੁਕਤ ਰਾਸ਼ਟਰ ਦੀਆਂ ਮਹੱਤਵਪੂਰਨ ਸੰਸਥਾਵਾਂ ਜਿਵੇਂ ਕਿ ਯੂਨੈਸਕੋ ਅਤੇ ਵਿਸ਼ਵ ਸਿਹਤ ਸੰਗਠਨ ਤੋਂ ਵੀ ਅਮਰੀਕਾ ਨੂੰ ਬਾਹਰ ਕੱਢਣ ਦਾ ਕੰਮ ਕੀਤਾ। ਇਸ ਕਾਰਨ ਇਹ ਸੰਸਥਾਵਾਂ ਕਮਜ਼ੋਰ ਤਾਂ ਹੋਈਆਂ ਹੀ, ਉਨ੍ਹਾਂ ’ਤੇ ਉਸ ਚੀਨ ਦਾ ਦਬਾਅ ਵਧਿਆ ਜਿਸ ਨਾਲ ਉਹ ਮੁਕਾਬਲਾ ਕਰਨ ਦੇ ਦਮਗਜੇ ਮਾਰਦੇ ਸਨ। ਅੱਜ ਹਾਲਾਤ ਇਹ ਹਨ ਕਿ ਤਾਨਾਸ਼ਾਹ ਚੀਨ ਅਮਰੀਕਾ ਨੂੰ ਟਿੱਚਰਾਂ ਕਰਨ ਲੱਗਾ ਹੈ। ਟਰੰਪ ਦੀਆਂ ਹੋਰ ਵੀ ਅਨੇਕਾਂ ਬੇਹੂਦਗੀਆਂ ਸਮੇਂ-ਸਮੇਂ ਲੋਕਾਂ ਦਾ ਧਿਆਨ ਖਿੱਚਦੀਆਂ ਰਹੀਆਂ। ਉਹ ਕਈ ਵਿਦੇਸ਼ੀ ਨੇਤਾਵਾਂ ਨਾਲ ਅਕਸਰ ਖਹਿਬੜਦੇ ਰਹੇ। ਟਰੰਪ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕੈਨੇਡਾ ਵਿਚ ਇਕ ਵਿਸ਼ਵ ਪੱਧਰੀ ਸੰਮੇਲਨ ਵਿਚ ਕਾਫ਼ੀ ਖਰੀਆਂ-ਖੋਟੀਆਂ ਸੁਣਾਈਆਂ ਸਨ। ਉਹ ਕਿਮ ਜੋਂਗ ਉਨ ਨਾਲ ਵੀ ਮਿਹਣੋ-ਮਿਹਣੀ ਹੁੰਦੇ ਰਹੇ। ਚੌਗਿਰਦਾ ਕਾਰਕੁੰਨ ਬਾਲੜੀ ਗ੍ਰੇਟਾ ਥਨਬਰਗ ਨਾਲ ਵੀ ਉਹ ਪੰਗੇ ਲੈਂਦੇ ਰਹੇ।

ਡੋਨਾਲਡ ਟਰੰਪ ਦਾ ਰਾਜਨੀਤਕ ਪਿਛੋਕੜ ਨਹÄ ਸੀ। ਉਹ ਸਨਅਤਕਾਰ ਦੇ ਤੌਰ ’ਤੇ ਜਾਣੇ ਜਾਂਦੇ ਸਨ। ਇਹ ਗੱਲ ਹੋਰ ਹੈ ਕਿ ਸਨਅਤਕਾਰ ਵਜੋਂ ਵੀ ਉਨ੍ਹਾਂ ਦਾ ਅਕਸ ਵਿਵਾਦਾਂ ਵਿਚ ਘਿਰਿਆ ਰਿਹਾ। ਇਹ ਇਕ ਬੁਝਾਰਤ ਹੀ ਹੈ ਕਿ ਰਿਪਬਲਿਕਨ ਪਾਰਟੀ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਦਾ ਉਮੀਦਵਾਰ ਹੀ ਕਿਉਂ ਬਣਾਇਆ? ਜੇਕਰ ਟਰੰਪ ਕਾਰਨ ਅਮਰੀਕਾ ਦੇ ਅਕਸ ਨੂੰ ਨੁਕਸਾਨ ਪੁੱਜਾ ਤਾਂ ਇਸ ਦੇ ਲਈ ਇਕ ਹੱਦ ਤਕ ਰਿਪਬਲਿਕਨ ਪਾਰਟੀ ਵੀ ਜ਼ਿੰਮੇਵਾਰ ਹੈ ਜਿਸ ਨੇ ਕੋਈ ਰਾਜਨੀਤਕ ਤਜਰਬਾ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਉਮੀਦਵਾਰ

ਬਣਾ ਦਿੱਤਾ। ਰਿਪਬਲਿਕਨ ਪਾਰਟੀ ਨੇ ਟਰੰਪ ’ਤੇ ਲਗਾਏ ਗਏ ਤਮਾਮ ਇਲਜ਼ਾਮਾਂ ਦੀ ਅਣਦੇਖੀ ਕੀਤੀ। ਉਨ੍ਹਾਂ ਦੇ ਰਾਸ਼ਟਰਪਤੀ ਬਣਨ ’ਤੇ ਇਹ ਤਾਂ ਉਮੀਦ ਸੀ ਕਿ ਉਹ ਕੁਝ ਅਲੱਗ ਤਰੀਕੇ ਨਾਲ ਕੰਮ ਕਰਨਗੇ ਪਰ ਇਸ ਦੀ ਉਮੀਦ ਸ਼ਾਇਦ ਹੀ ਕਿਸੇ ਨੂੰ ਰਹੀ ਹੋਵੇ ਕਿ ਉਹ ਮਨਮਾਨੀ ਦਾ ਸਬੂਤ ਦੇਣਗੇ ਅਤੇ ਆਮ ਰਾਜਨੀਤਕ ਸ਼ਿਸ਼ਟਾਚਾਰ ਨੂੰ ਵੀ ਛਿੱਕੇ ਟੰਗ ਦੇਣਗੇ। ਕਈ ਵਾਰ ਤਾਂ ਉਹ ਸਨਕ ਵਿਚ ਆ ਕੇ ਫ਼ੈਸਲੇ ਕਰਦੇ ਅਤੇ ਫਿਰ ਉਨ੍ਹਾਂ ਨੂੰ ਪਲਟਦੇ ਵੀ ਦੇਖੇ ਗਏ। ਉਨ੍ਹਾਂ ਨੇ ਕਈ ਅਜਿਹੇ ਕੰਮ ਕੀਤੇ ਜਿਨ੍ਹਾਂ ਕਾਰਨ ਉਨ੍ਹਾਂ ਦੀ ਜਗ ਹਸਾਈ ਹੋਈ। ਰਾਸ਼ਟਰਪਤੀ ਦੇ ਤੌਰ ’ਤੇ ਉਨ੍ਹਾਂ ਨੇ ਉੱਚ ਅਹੁਦਿਆਂ ’ਤੇ ਨਿਯੁਕਤ ਆਪਣੇ ਕਈ ਸਹਿਯੋਗੀਆਂ ਨੂੰ ਜਿਸ ਤਰੀਕੇ ਨਾਲ ਹਟਾਇਆ, ਉਸ ਦੀ ਵੀ ਮਿਸਾਲ ਮਿਲਣੀ ਔਖੀ ਹੈ। ਅਕਸਰ ਉਹ ਉਨ੍ਹਾਂ ਨੂੰ ਹਟਾਉਣ ਦੀ ਜਾਣਕਾਰੀ ਟਵੀਟ ਕਰ ਕੇ ਦਿੰਦੇ ਸਨ।

ਵਿਦੇਸ਼ ਮੰਤਰੀ, ਰੱਖਿਆ ਮੰਤਰੀ, ਸੁਰੱਖਿਆ ਸਲਾਹਕਾਰ ਨੂੰ ਉਹ ਇੰਜ ਚਲਦਾ ਕਰਦੇ, ਮੰਨੋ ਕਿ ਉਹ ਮਾਮੂਲੀ ਅਹੁਦਿਆਂ ’ਤੇ ਬਿਰਾਜਮਾਨ ਆਮ ਲੋਕ ਹੋਣ। ਚਾਰ ਸਾਲ ਦੇ ਕਾਰਜਕਾਲ ਵਿਚ ਉਨ੍ਹਾਂ ਨੇ ਮਹੱਤਵਪੂਰਨ ਅਹੁਦਿਆਂ ’ਤੇ ਖ਼ੁਦ ਨਿਯੁਕਤ ਕੀਤੇ ਗਏ ਕਈ ਲੋਕਾਂ ਨੂੰ ਵਾਰ-ਵਾਰ ਬਦਲਿਆ। ਉਹ ਮੀਡੀਆ ਨਾਲ ਨਾ ਸਿਰਫ਼ ਝਗੜਦੇ ਰਹੇ ਬਲਕਿ ਉਸ ’ਤੇ ਇਲਜ਼ਾਮ ਵੀ ਲਗਾਉਂਦੇ ਰਹੇ। ਇਹ ਸਹੀ ਹੈ ਕਿ ਡੈਮੋ¬ਕ੍ਰੈਟਾਂ ਦੇ ਮੁਕਾਬਲੇ ਰਿਪਬਲਿਕਨ ‘ਅਮਰੀਕਾ ਫਸਟ’ ਦੀ ਨੀਤੀ ’ਤੇ ਵੱਧ ਜ਼ੋਰ ਦਿੰਦੇ ਹਨ ਪਰ ਟਰੰਪ ਇਸ ਨੀਤੀ ਨੂੰ ਇਕ ਅਲੱਗ ਪੱਧਰ ’ਤੇ ਲੈ ਗਏ। ਇਸ ਨੀਤੀ ’ਤੇ ਜ਼ਰੂਰਤ ਤੋਂ ਵੱਧ ਜ਼ੋਰ ਦੇਣ ਦੇ ਚੱਕਰ ਵਿਚ ਉਨ੍ਹਾਂ ਨੇ ਅਮਰੀਕਾ ਦੇ ਨਾਲ-ਨਾਲ ਦੁਨੀਆ ਨੂੰ ਵੀ ਮੁਸ਼ਕਲਾਂ ਵਿਚ ਪਾ ਦਿੱਤਾ। ਉਨ੍ਹਾਂ ਨੇ ਅਫ਼ਗਾਨਿਸਤਾਨ ਲਈ ਖ਼ਤਰਾ ਬਣੇ ਤਾਲਿਬਾਨ ਨਾਲ ਸਮਝੌਤਾ ਕੀਤਾ ਅਤੇ ਉਹ ਵੀ ਉਦੋਂ ਜਦ ਉਹ ਹਿੰਸਾ ਬੰਦ ਕਰਨ ਲਈ ਤਿਆਰ ਨਹÄ ਸਨ। ਸਾਫ਼ ਹੈ ਕਿ ਜੋਅ ਬਾਇਡਨ ਲਈ ਟਰੰਪ ਦੇ ਗ਼ਲਤ ਫ਼ੈਸਲਿਆਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਕਰਨੀ ਆਸਾਨ ਨਹÄ ਹੋਵੇਗੀ। ਉਨ੍ਹਾਂ ਨੂੰ ਸਭ ਤੋਂ ਵੱਧ ਮਿਹਨਤ ਡੋਨਾਲਡ ਟਰੰਪ ਕਾਰਨ ਅਮਰੀਕੀ ਸਮਾਜ ਵਿਚ ਪਾਟੋਧਾੜ ਦੇ ਪਏ ਖੱਪੇ ਨੂੰ ਪੂਰਨ ਲਈ ਕਰਨੀ ਹੋਵੇਗੀ।

ਟਰੰਪ ਨੇ ਗੋਰੇ ਗਰਮ-ਖ਼ਿਆਲੀਆਂ ਨੂੰ ਜਿਸ ਤਰੀਕੇ ਨਾਲ ਹੱਲਾਸ਼ੇਰੀ ਦਿੱਤੀ, ਉਸ ਨਾਲ ਅਮਰੀਕਾ ਨੂੰ ਸਮਾਜਿਕ ਤੌਰ ’ਤੇ ਬਹੁਤ ਨੁਕਸਾਨ ਹੋਇਆ ਹੈ। ਤ੍ਰਾਸਦੀ ਇਹ ਰਹੀ ਕਿ ਜਦ ਸਿਆਹਫਾਮ ਲੋਕ ਪੁਲਿਸ ਦੇ ਹਿੰਸਕ ਵਤੀਰੇ ਵਿਰੁੱਧ ਸੜਕਾਂ ’ਤੇ ਉੱਤਰੇ ਤਾਂ ਟਰੰਪ ਨੇ ਉਨ੍ਹਾਂ ਨੂੰ ਭਰੋਸਾ ਦਿਵਾਉਣ ਦੀ ਕੋਈ ਪਹਿਲ ਨਹÄ ਕੀਤੀ। ਕਿਉਂਕਿ ਹੁਣ ਬਾਇਡਨ ਦੇ ਰਾਸ਼ਟਰਪਤੀ ਬਣਨ ਵਿਚ ਕੋਈ ਅੜਿੱਕਾ ਨਹÄ, ਇਸ ਲਈ ਟਰੰਪ 20 ਜਨਵਰੀ ਨੂੰ ਵ੍ਹਾਈਟ ਹਾਊਸ ਤੋਂ ਵਿਦਾ ਤਾਂ ਹੋ ਜਾਣਗੇ ਪਰ ਉਹ ਆਪਣੇ ਪਿੱਛੇ ਇਕ ਅਜਿਹਾ ਅਤੀਤ ਛੱਡ ਜਾਣਗੇ ਜਿਸ ਨੂੰ ਅਮਰੀਕੀ ਭੁੱਲਣਾ ਹੀ ਪਸੰਦ ਕਰਨਗੇ। ਬੇਸ਼ੱਕ ਇਹ ਆਸਾਨ ਨਹÄ ਹੋਵੇਗਾ ਕਿਉਂਕਿ ਟਰੰਪ ਨੇ ਆਪਣੇ ਫ਼ੈਸਲਿਆਂ ਨਾਲ ਅਮਰੀਕਾ ਨੂੰ ਕਿਤੇ ਜ਼ਿਆਦਾ ਨੁਕਸਾਨ ਪਹੁੰਚਾਉਣ ਦਾ ਕੰਮ ਕੀਤਾ ਹੈ। ਇਹ ਬਿਹਤਰ ਹੋਵੇਗਾ ਕਿ ਰਿਪਬਲਿਕਨ ਨੇਤਾ ਇਹ ਸੰਕਲਪ ਲੈਣ ਕਿ ਉਹ ਉਨ੍ਹਾਂ ਵਰਗੇ ਨੇਤਾ ਨੂੰ ਅੱਗੇ ਵਧਾਉਣ ਦੀ ਗ਼ਲਤੀ ਫਿਰ ਨਹÄ ਕਰਨਗੇ। ਇਹ ਠੀਕ ਨਹÄ ਕਿ ਅਜੇ ਵੀ ਕਈ ਰਿਪਬਲਿਕਨ ਨੇਤਾ ਨਾ ਸਿਰਫ਼ ਟਰੰਪ ਦੇ ਨਾਲ ਖੜ੍ਹੇ ਹਨ ਬਲਕਿ ਉਨ੍ਹਾਂ ਦੀ ਇਸ ਗੱਲ ’ਤੇ ਯਕੀਨ ਵੀ ਕਰ ਰਹੇ ਹਨ ਕਿ ਚੋਣਾਂ ਵਿਚ ਵਾਕਈ ਧਾਂਦਲੀ ਹੋਈ। ਇਸ ਦੀ ਵੀ ਅਣਦੇਖੀ ਨਹÄ ਕੀਤੀ ਜਾ ਸਕਦੀ ਕਿ ਆਪਣੇ ਤੇਵਰ ਨਰਮ ਕਰਨ ਤੋਂ ਬਾਅਦ ਵੀ ਟਰੰਪ ਬਾਇਡਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਰਹੇ ਹਨ।

-(ਲੇਖਕ ‘ਦੈਨਿਕ ਜਾਗਰਣ’ ਅਖ਼ਬਾਰ ਦੇ ਮੁੱਖ ਸੰਪਾਦਕ ਹਨ)।

Posted By: Sunil Thapa