ਹਾਲ ਹੀ ਵਿਚ ਪਤਾ ਲੱਗਾ ਕਿ ਇਤਰ ਸਿਰਫ਼ ਸੁੰਘਣ ਦੇ ਕੰਮ ਹੀ ਨਹੀਂ ਆਉਂਦਾ। ਨੇਤਾ ਜੇਕਰ ਸਮਰੱਥ ਅਤੇ ਸੰਘਰਸ਼ਸ਼ੀਲ ਹੋਵੇ ਤਾਂ ਇਸ ਜ਼ਰੀਏ ਸੱਤਾ ਵੀ ਸੁੰਘੀ ਜਾ ਸਕਦੀ ਹੈ। ਸੱਤਾ ਦੀ ਮਹਿਕ ਆਮ ਨਹੀਂ ਹੁੰਦੀ। ਸੁੰਘਣ ਵਾਲੇ ਦੂਰ ਤੋਂ ਹੀ ਇਸ ਦੀ ਮਹਿਕ ਮਹਿਸੂਸ ਕਰ ਲੈਂਦੇ ਹਨ। ਇਕ ਨੇਤਾ ਨੂੰ ਇਹ ਮਹਿਕ ਇੰਨੀ ਚੰਗੀ ਲੱਗੀ ਕਿ ਉਸ ਨੇ ਸੱਤਾ ਪ੍ਰਾਪਤੀ ਲਈ ਸਮਾਜਵਾਦੀ ਬ੍ਰਾਂਡ ਦਾ ਇਤਰ ਹੀ ਲਾਂਚ ਕਰ ਦਿੱਤਾ। ਉਹ ਦਿਨ ਹਵਾ ਹੋ ਗਏ ਹਨ ਜਦੋਂ ਚੋਣਾਂ ਤੋਂ ਪਹਿਲਾਂ ਮੈਨੀਫੈਸਟੋ ਅਤੇ ਸੰਕਲਪ ਪੱਤਰ ਪੇਸ਼ ਹੁੰਦੇ ਸਨ। ਨੇਤਾ ਕੰਮ ਬਾਰੇ ਗੱਲਾਂ ਕਰਦੇ ਸਨ, ਪਰ ਹੁਣ ਰਣਨੀਤੀਆਂ ਬਦਲ ਰਹੀਆਂ ਹਨ। ਨੇਤਾਜੀ ਸਮਝ ਗਏ ਹਨ ਕਿ ਜਨਤਾ ਵੀ ਉਨ੍ਹਾਂ ਦੀ ਤਰ੍ਹਾਂ ਸਮਝਦਾਰ ਹੋ ਗਈ ਹੈ। ਇਸ ਲਈ ਉਸ ਨੂੰ ਹੁਣ ਬਹਿਕਾਉਣ ਦੀ ਜਗ੍ਹਾ ਮਹਿਕਾਉਣ ਦੀ ਯੋਜਨਾ ’ਤੇ ਕੰਮ ਸ਼ੁਰੂ ਹੋ ਚੁੱਕਾ ਹੈ। ਸੁਣਨ ਵਿਚ ਇਹ ਵੀ ਆਇਆ ਹੈ ਕਿ ਜੋ ਕੰਮ ਨੇਤਾਜੀ ਲਈ ਉਨ੍ਹਾਂ ਦੇ ਬਿਆਨ ਨਹੀਂ ਕਰ ਰਹੇ ਸਨ, ਹੁਣ ਇਤਰ ਕਰੇਗਾ। ਇਹ ਇਤਰ ਵੀ ਕੋਈ ਆਮ ਨਹੀਂ ਹੈ। ਸਮਾਜਵਾਦੀ-ਪਰੰਪਰਾ ਵਿਚ ਜਿਸ ਤਰ੍ਹਾਂ ਸੱਤਾ ਆਪਣੇ ਪਰਿਵਾਰ ਵਿਚ ਬਿਨਾਂ ਕਿਸੇ ਸੰਕੋਚ ਦੇ ਹੁਣ ਤਕ ਵੰਡੀ ਜਾਂਦੀ ਰਹੀ ਹੈ, ਉਸੇ ਤਰ੍ਹਾਂ ਇਸ ਸਮਾਜਵਾਦੀ ਮਹਿਕ ਨੂੰ ਵੀ ਉਹ ਜਨਤਾ ਵਿਚ ਵੰਡਣ ਲਈ ਵਚਨਬੱਧ ਹਨ। ਸੱਚ ਤਾਂ ਇਹ ਹੈ ਕਿ ਆਧੁਨਿਕ ਕਾਲ ਵਿਚ ਸਭ ਤੋਂ ਜ਼ਿਆਦਾ ਮਹਿਕ ਸੱਤਾ ਵਿਚ ਹੀ ਹੁੰਦੀ ਹੈ। ਸੱਤਾ ਦੀ ਮਹਿਕ ਵਿਚ ਵੱਡੇ-ਵੱਡੇ ਬਹਿਕ ਜਾਂਦੇ ਹਨ। ਇਹ ਤਾਂ ਫਿਰ ਵੀ ਨੌਜਵਾਨ ਨੇਤਾ ਹਨ। ਸਾਹਮਣੇ ਅਥਾਹ ਸੰਭਾਵਨਾਵਾਂ ਮਹਿਕ ਰਹੀਆਂ ਹਨ। ਇਸ ਕਰਾਮਾਤੀ ਇਤਰ ਦਾ ਅਸਰ ਜਾਣਨ ਲਈ ਅਸੀਂ ਇਸ ਨੂੰ ਸੁੰਘਦੇ ਹੋਏ ਸਿੱਧੇ ਮਹਿਕ ਸੈਂਟਰ ਪੁੱਜ ਗਏ। ਨੇਤਾਜੀ ਨੂੰ ਮੇਰੇ ਆਉਣ ਦੀ ਭਿਣਕ ਲੱਗ ਚੁੱਕੀ ਸੀ, ਸੋ ਉਨ੍ਹਾਂ ਨੇ ਪੂਰੇ ਸੈਂਟਰ ਵਿਚ ਇਤਰ ਛਿੜਕਵਾ ਦਿੱਤਾ ਸੀ। ਇਸ ਦਾ ਫੌਰੀ ਫ਼ਾਇਦਾ ਤਾਂ ਇਹ ਹੋਇਆ ਕਿ ਉਨ੍ਹਾਂ ਦੇ ਸ਼ਾਸਨ ਕਾਲ ਦੀ ਜਿੰਨੀ ਦੁਰਗੰਧ ਸੀ, ਪਲਕ ਝਪਕਦੇ ਹੀ ਖ਼ੁਸ਼ਬੂ ਵਿਚ ਬਦਲ ਗਈ। ਖ਼ੁਸ਼ਬੂ ਮੇਰੇ ਵੀ ਦਿਮਾਗ ’ਤੇ ਛਾ ਗਈ। ਮਦਹੋਸ਼ ਹੋਣ ਤੋਂ ਬਿਲਕੁਲ ਪਹਿਲਾਂ ਮੈਂ ਨੌਜਵਾਨ ਨੇਤਾ ਨੂੰ ਕੁਝ ਸਵਾਲ ਸੁੰਘਾਏ ਜਿਨ੍ਹਾਂ ਨੂੰ ਉਸ ਨੇ ਆਪਣੇ ਇਤਰ ਨਾਲ ਹੀ ‘ਛੂ-ਮੰਤਰ’ ਕਰ ਦਿੱਤਾ। ਇਸ ਇਤਰ ਬਾਰੇ ਜਨਤਾ ਜਾਣਨਾ ਚਾਹੁੰਦੀ ਹੈ ਕਿ ਇਸ ਨਾਲ ਉਸ ਨੂੰ ਕੀ ਫ਼ਾਇਦਾ ਹੋਣ ਵਾਲਾ ਹੈ ਅਤੇ ਤੁਹਾਡੇ ਦਿਮਾਗ ਵਿਚ ਇਹ ਨਾਯਾਬ ਜੁਗਤ ਕਿਵੇਂ ਆਈ? ਨੇਤਾਜੀ ਨੇ ਕਿਹਾ, ‘ਦੇਖੋ, ਬੜੇ ਦਿਨਾਂ ਬਾਅਦ ਸਾਡੇ ਹੱਥ ਦੂਰ ਦੀ ਕੌਡੀ ਲੱਗੀ ਹੈ। ਇੱਧਰ ਚੰਗੇ ਦਿਨਾਂ ਨਾਲ ਘਿਰੀ ਜਨਤਾ ਨੂੰ ਨਾ ਮਹਿੰਗਾਈ ਕਾਰਨ ਫ਼ਰਕ ਪੈ ਰਿਹਾ ਸੀ ਨਾ ਕਾਨੂੰਨ-ਵਿਵਸਥਾ ਨਾਲ। ਇਸ ਲਈ ਅਸੀਂ ਇਨ੍ਹਾਂ ਨੂੰ ਮੁੱਦਾ ਹੀ ਨਾ ਬਣਾਇਆ। ਗੱਲਬਾਤ ਹੋ ਹੀ ਰਹੀ ਸੀ ਕਿ ਅਚਾਨਕ ਮਹਿਕ-ਸੈਂਟਰ ਵਿਚ ਹਫੜਾ-ਦਫੜੀ ਮਚ ਗਈ। ਪਤਾ ਲੱਗਾ ਕਿ ਸਥਾਨਕ ਫੁੱਲਾਂ ਵਾਲਿਆਂ ਨੇ ਇਤਰ ਦੀ ਮਹਿਕ ’ਤੇ ਆਪਣਾ ਦਾਅਵਾ ਠੋਕ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਹਿਕ ’ਤੇ ਫੁੱਲ ਦਾ ਸਹਿਜ ਤੇ ਸੁਭਾਵਿਕ ਅਧਿਕਾਰ ਹੈ।

-ਸੰਤੋਸ਼ ਤ੍ਰਿਵੇਦੀ

Posted By: Jatinder Singh