.jpg)
-ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
ਫਿਰ ਕੁਝ ਸਮੇਂ ਬਾਅਦ ਹੀ ਠੱਗੇ ਗਏ ਮਹਿਸੂਸ ਕਰਦੇ ਹਨ। ਇਹ ਸਿਲਸਿਲਾ ਚੱਲਦਾ ਰਿਹਾ ਹੈ, ਚੱਲ ਰਿਹਾ ਹੈ ਅਤੇ ਅੱਗੇ ਵੀ ਇਸੇ ਤਰ੍ਹਾਂ ਚੱਲਦਾ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਇਸ ਦਿਸ਼ਾ ਵਿਚ ਸੁਧਾਰ ਦੀ ਆਸ ਦੀ ਕਿਰਨ ਅਜੇ ਦੂਰ ਤਕ ਕਿਧਰੇ ਨਜ਼ਰ ਨਹੀਂ ਆ ਰਹੀ। ਪੰਜਾਬ ਵਿਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਆ ਰਹੀਆਂ ਹਨ ਜਿਨ੍ਹਾਂ ਨੂੰ ਮੱਦੇਨਜ਼ਰ ਰੱਖ ਕੇ ਪੰਜਾਬ ਵਿਚ ਰਾਜਨੀਤਕ ਸਰਗਰਮੀਆਂ ਕਾਫ਼ੀ ਤੇਜ਼ ਹੋ ਗਈਆਂ ਹਨ। ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਨੇ ਰਾਜ ਦੇ ਲੋਕਾਂ ਨੂੰ ਭਰਮਾਉਣ ਲਈ ਹੁਣ ਤੋਂ ਹੀ ਵੱਡੇ-ਵੱਡੇ ਝੂਠ ਬੋਲਣੇ ਸ਼ੁਰੂ ਕਰ ਦਿੱਤੇ ਹਨ। ਉਮੀਦਵਾਰਾਂ ਦਾ ਐਲਾਨ ਕਰਨ ਦੇ ਨਾਲ-ਨਾਲ ਸੂਬੇ ਦੇ ਅਹਿਮ ਮੁੱਦਿਆਂ ’ਤੇ ਵੀ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਹੈ।
ਦੂਜੇ ਪਾਸੇ ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਸ਼ੁਰੂ ਹੁੰਦੀ ਹੈ। ਪਾਰਟੀ ਦੇ ਅੰਦਰ ਜੋ ਰੁੱਸੇ ਹੋਏ ਹਨ ਅਤੇ ਜਿਨ੍ਹਾਂ ਦੀ ਪਿਛਲੇ ਚਾਰ ਸਾਲ ਕਦੇ ਕਿਸੇ ਨੇ ਬਾਤ ਤਕ ਨਹੀਂ ਪੁੱਛੀ, ਹੁਣ ਉਨ੍ਹਾਂ ਨੂੰ ਦੁਪਹਿਰ ਦੇ ਖਾਣੇ ’ਤੇ, ਕਦੇ ਚਾਹ ਦੇ ਛਾਹਵੇਲੇ ’ਤੇ ਬੁਲਾ ਕੇ ਸੁਲ੍ਹਾ-ਸਫ਼ਾਈ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸੱਤਾਧਾਰੀ ਪਾਰਟੀ ਆਪਣਾ ਪਿਛਲੇ ਚਾਰ ਸਾਲ ਦਾ ਰਿਪੋਰਟ ਕਾਰਡ ਪੇਸ਼ ਕਰ ਕੇ ਕੀਤੇ ਵਿਕਾਸ ਦਾ ਢੰਡੋਰਾ ਪਿੱਟ ਰਹੀ ਹੈ ਜਦਕਿ ਸੂਬੇ ਦਾ ਵਿਕਾਸ ਅਜੇ ਪਿੰਡਾਂ ਤੇ ਸ਼ਹਿਰਾਂ ਦੀਆਂ ਗਲੀਆਂ-ਨਾਲੀਆਂ ’ਚ ਹੀ ਫਸਿਆ ਹੋਇਆ ਹੈ। ਟੁੱਟੇ ਰਾਹ-ਰਸਤੇ ਤੇ ਸੜਕਾਂ, ਪਗ-ਡੰਡੀਆਂ ਵਿਕਾਸ ਦੇ ਫਟੇਹਾਲ ਹੋਣ ਦੀ ਚੀਕ-ਚੀਕ ਕੇ ਦੁਹਾਈ ਪਾ ਰਹੇ ਹਨ। ਤਰ੍ਹਾਂ-ਤਰ੍ਹਾਂ ਦੇ ਮਾਫੀਆ ਗੈਂਗ ਚਿੱਟੇ ਦਿਨ ਕੁਦਰਤੀ ਸੋਮਿਆਂ ਦੀ ਲੁੱਟ ਮਚਾ ਰਹੇ ਹਨ। ਔਰਤ ਕਿਧਰੇ ਵੀ ਸੁਰੱਖਿਅਤ ਨਹੀਂ ਹੈ।
ਟਕਿਆਂ ਦਾ ਮੀਰੀ-ਪੀਰੀ ਹੈ। ਜਿੱਥੇ ਕਰਜ਼ੇ ਹੇਠ ਪੰਜੀਰੀ ਹੈ।’’ ਮਹਿੰਗਾਈ ਬੇਲਗਾਮ ਹੈ, ਬੇਰੁਜ਼ਗਾਰੀ ਦਾ ਤਾਂਡਵ ਚੱਲ ਰਿਹਾ ਹੈ। ਨੌਜਵਾਨੀ ਭੁੱਖਮਰੀ ਤੋਂ ਬਚਣ ਵਾਸਤੇ ਵਿਦੇਸ਼ਾਂ ਵੱਲ ਪਲਾਇਨ ਕਰ ਰਹੀ ਹੈ। ਲੁੱਟ-ਪਾਟ, ਗੋਲ਼ੀਬਾਰੀ ਅਤੇ ਖੋਹ ਦੀਆਂ ਵਾਰਦਾਤਾਂ ਆਮ ਹੋ ਗਈਆਂ ਹਨ। ਸਰਕਾਰੀਤੰਤਰ ਦੀ ਲਾਲਫੀਤਾਸ਼ਾਹੀ ਲੱਕ-ਲੱਕ ਤਕ ਭ੍ਰਿਸ਼ਟਾਚਾਰ ਦੀ ਦਲਦਲ ਵਿਚ ਫਸੀ ਹੋਈ ਹੈ। ਇੰਨਾ ਕੁਝ ਹੋ ਜਾਣ ਦੇ ਬਾਵਜੂਦ ਸੂਬੇ ਦੀਆਂ ਸਿਆਸੀ ਪਾਰਟੀਆਂ ਇਕ-ਦੂਜੀ ਤੋਂ ਵੱਧ ਕੇ ਵੱਡੇ-ਵੱਡੇ ਦਾਅਵੇ ਕਰ ਕੇ ਅਸਮਾਨ ਦੀ ਧੁੰਨੀ ਨੂੰ ਹੱਥ ਲਾ ਰਹੀਆਂ ਹਨ। ਧੰਨ ਹਨ ਪੰਜਾਬ ਦੇ ਲੋਕ ਜੋ ਪਿਛਲੇ 74 ਸਾਲ ਤੋਂ ਲਗਾਤਾਰ ਹਰ ਵਾਰ ਧੋਖਾ ਖਾਂਦੇ ਆ ਰਹੇ ਹਨ ਅਤੇ ਨੀਲੇ-ਚਿੱਟਿਆਂ ਦੀ ‘ਉੱਤਰ ਕਾਟੋ, ਹੁਣ ਮੇਰੀ ਵਾਰੀ’ ਵਾਲੀ ਨੂਰਾਂ ਕੁਸ਼ਤੀ ਨੂੰ ਕਾਮਯਾਬ ਕਰਦੇ ਆ ਰਹੇ ਹਨ। ਬੇਸ਼ੱਕ ਪੰਜਾਬ ’ਚ ਇਕ ਆਮ ਆਦਮੀ ਨਾਮ ਦੀ ਪਾਰਟੀ ਦਾ ਵੀ ਪਿਛਲੀਆਂ ਚੋਣਾਂ ਦੌਰਾਨ ਉਦੈ ਹੋਇਆ ਹੈ ਪਰ ਕੁੱਕੜ ਕਲੇਸ਼ ਉਸ ਪਾਰਟੀ ਦੇ ਅੰਦਰ ਵੀ ਬਹੁਤ ਵੱਡੇ ਪੱਧਰ ’ਤੇ ਚੱਲ ਰਿਹਾ ਹੈ।
ਪਾਰਟੀ ਦੀ ਪ੍ਰਧਾਨਗੀ, ਮੁੱਖ ਮੰਤਰੀ ਦਾ ਅਹੁਦਾ ਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਦੀ ਚੋਣ ਦੇ ਮੁੱਦੇ ਨੂੰ ਲੈ ਕੇ ਇਸ ਪਾਰਟੀ ਦੇ ਅੰਦਰੂਨੀ ਕਾਟੋ-ਕਲੇਸ਼ ਨੇ ਇਸ ਦੇ ਢੋਲ ਦਾ ਪੋਲ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਹੈ। ਇਸ ਪਾਰਟੀ ’ਚ ਅੱਜ ਵੀ ਕਿਸੇ ਦਾ ਮੂੰਹ ਕਿਸੇ ਪਾਸੇ ਅਤੇ ਕਿਸੇ ਦਾ ਕਿਸੇ ਹੋਰ ਪਾਸੇ ਹੈ। ਸਭ ਆਪੋ-ਆਪਣੀ ਤੂਤੀ ਵਜਾ ਰਹੇ ਹਨ। ਇਹ ਇਕ ਕੌੜਾ ਸੱਚ ਹੈ ਕਿ ਪੰਜਾਬ ਦੇ ਲੋਕਾਂ ਨਾਲ ਸਿਆਸਤਦਾਨਾਂ ਨੇ ਅੱਜ ਤਕ ਸਿਆਸਤ ਦੇ ਨਾਮ ’ਤੇ ਧੋਖਾ ਤੇ ਸਿਰਫ਼ ਧੋਖਾ ਹੀ ਕੀਤਾ ਹੈ। ਚੋਣਾਂ ਸਮੇਂ ਵੋਟਾਂ ਲੈਣ ਵਾਸਤੇ ਵੱਡੇ-ਵੱਡੇ ਲਾਰੇ ਲਾਏ, ਐਲਾਨ ਤੇ ਵਾਅਦੇ ਕੀਤੇ ਜੋ ਕਦੇ ਵੀ ਵਫ਼ਾ ਨਾ ਹੋਏ।
ਪੰਜਾਬ ਦੇ ਲੋਕਾਂ ਨੂੰ ਆਪਣੀ ਸੋਚ ਬਦਲਣੀ ਪਵੇਗੀ, ਜਾਗਰੂਕ ਹੋਣਾ ਪਵੇਗਾ। ਭੇਡਾਂ ਬਣ ਕੇ ਹਰ ਵਾਰ ਉੱਨ ਲੁਹਾਉਣ ਦਾ ਰੁਝਾਨ ਬਦਲਣਾ ਪਵੇਗਾ। ਇਹ ਤਦ ਹੀ ਸੰਭਵ ਹੋ ਸਕਦਾ ਹੈ ਜੇ ਚੋਣਾਂ ਵੇਲੇ ਉਮੀਦਵਾਰ ਠੋਕ ਵਜਾ ਕੇ ਚੁਣੇ ਜਾਣ ਅਤੇ ਸਿਰਫ਼ ਚੰਗੇ ਅਤੇ ਇਮਾਨਦਾਰ ਨੇਤਾ ਚੁਣ ਕੇ ਹੀ ਵਿਧਾਨ ਸਭਾ ’ਚ ਭੇਜੇ ਜਾਣ। ਆਸ ਕਰਦਾ ਹਾਂ ਕਿ ਪੰਜਾਬ ਦੇ ਲੋਕ ਆਗਾਮੀ ਚੋਣਾਂ ’ਚ ਪਰੰਪਰਾਗਤ ਰੁਝਾਨਾਂ ਨੂੰ ਬਦਲ ਕੇ ਨਵੇਂ ਟਰੈਂਡ ਸੈੱਟ ਕਰਨਗੇ ਤਾਂ ਕਿ ਪੰਜਾਬ ਦਾ ਸਿਤਾਰਾ ਗਰਦਿਸ਼ ਤੋਂ ਬਾਹਰ ਆ ਕੇ ਇਕ ਵਾਰ ਫਿਰ ਟਿਮਟਿਮਾਏ।
Posted By: Jagjit Singh