ਨਵੀਂ ਦਿੱਲੀ, ਜੇਐੱਨਐੱਨ : ਆਲ ਇੰਡੀਆ ਕੋਟੇ ਦੀਆਂਂਸੀਟਾਂ ਲਈ ਨੀਟ ਪੀਜੀ ਕੌਂਸਲਿੰਗ ਪ੍ਰਕਿਰਿਆ ਕੱਲ੍ਹ ਯਾਨੀ 12 ਜਨਵਰੀ 2022 ਤੋਂਂ ਸ਼ੁਰੂ ਹੋਣ ਜਾ ਰਹੀ ਹੈ। ਮੈਡੀਕਲ ਕਾਉਂਸਲਿੰਗ ਕਮੇਟੀ (Medical Counselling Committee, M33), ਜਿਸ ਨੇ ਹਾਲ ਹੀ ਵਿੱਚ ਸੁਪਰੀਮ ਕੋਰਟ ਦੀ ਇਜਾਜ਼ਤ ਤੋਂ ਬਾਅਦ ਪ੍ਰਕਿਰਿਆ ਦਾ ਆਯੋਜਨ ਕੀਤਾ ਸੀ, ਨੇ ਅਕਾਦਮਿਕ ਸੈਸ਼ਨ 2021-2022 ਲਈ ਨੀਟ-ਪੀਜੀ ਕੌਂਸਲਿੰਗ ਪ੍ਰਕਿਰਿਆ 2022 ਲਈ ਸ਼ਡਿਊਲ ਜਾਰੀ ਕੀਤਾ ਹੈ। ਇਸ ਅਨੁਸਾਰ ਕੌਂਸਲਿੰਗ ਚਾਰ ਗੇੜਾਂ ਵਿੱਚ ਹੋਵੇਗੀ। ਰਜਿਸਟਰੇਸ਼ਨ ਪ੍ਰਕਿਰਿਆ ਕੱਲ੍ਹ ਤੋਂ ਹੀ ਸ਼ੁਰੂ ਹੋ ਜਾਵੇਗੀ।

ਜਾਰੀ ਸ਼ਡਿਊਲ ਅਨੁਸਾਰ, ਪੋਸਟ ਗ੍ਰੈਜੂਏਟ ਕੌਂਸਲਿੰਗ ਪ੍ਰਕਿਰਿਆ ਲਈ ਪਹਿਲਾ ਦੌਰ 12 ਜਨਵਰੀ ਤੋਂ 17 ਜਨਵਰੀ, 2022 ਤਕ ਆਯੋਜਿਤ ਕੀਤਾ ਜਾਵੇਗਾ। ਇਸ ਦੇ ਲਈ ਉਮੀਦਵਾਰਾਂ ਨੂੰ ਪਹਿਲਾਂ ਰਜਿਸਟਰ ਕਰਨਾ ਹੋਵੇਗਾ। ਰਜਿਸਟਰੇਸ਼ਨ ਤੋਂਂ ਬਾਅਦ, ਉਨ੍ਹਾਂ ਨੂੰ 17 ਜਨਵਰੀ ਤੱਕ ਉਪਲਬਧ ਆਪਸ਼ਨਾਂ ਵਿੱਚੋਂਂਆਪਣਾ ਕਾਲਜ ਚੁਣਨਾ ਅਤੇ ਲਾਕ ਕਰਨਾ ਹੋਵੇਗਾ।

ਉਮੀਦਵਾਰਾਂ ਦੀ ਵੈਰੀਫਿਕੇਸ਼ਨ 18 ਜਨਵਰੀ ਤੋਂ 19 ਜਨਵਰੀ, 2022 ਤਕ ਸਬੰਧਤ ਸੰਸਥਾਵਾਂ ਦੁਆਰਾ ਕੀਤੀ ਜਾਵੇਗੀ। ਇਸ ਤੋਂ ਬਾਅਦ 20 ਤੇ 21 ਜਨਵਰੀ ਨੂੰ ਸੀਟ ਅਲਾਟਮੈਂਟ ਪ੍ਰਕਿਰਿਆ ਹੋਵੇਗੀ। ਨਤੀਜਾ 22 ਜਨਵਰੀ, 2022 ਨੂੰ ਘੋਸ਼ਿਤ ਕੀਤਾ ਜਾਵੇਗਾ। ਰਜਿਸਟਰੇਂਸ਼ਨ ਦਾ ਦੂਜਾ ਦੌਰ 3 ਤੋਂਂ 7 ਫਰਵਰੀ ਤਕ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਨਤੀਜਾ 12 ਫਰਵਰੀ 2022 ਨੂੰ ਘੋਸ਼ਿਤ ਕੀਤਾ ਜਾਵੇਗਾ। ਇਸ ਤੋਂਂ ਬਾਅਦ ਤੀਜਾ ਦੌਰ 24 ਤੋਂ 28 ਫਰਵਰੀ 2022 ਤਕ ਹੋਵੇਗਾ। ਇਸ ਤੋਂ ਬਾਅਦ ਚੌਥਾ ਗੇੜ ਕਰਵਾਇਆ ਜਾਵੇਗਾ।

ਇਨ੍ਹਾਂ ਦਸਤਾਵੇਜ਼ਾਂ ਨੂੰ ਰੱਖੋ ਤਿਆਰ

ਨੀਟ ਐਡਮਿਟ ਕਾਰਡ 2021, ਨੀਟ ਨਤੀਜਾ, ਰੈਂਕ ਲੈਟਰ 2021, 10ਵੀਂ ਪਾਸ ਸਰਟੀਫਿਕੇਟ, 12ਵੀਂ ਪਾਸ ਸਰਟੀਫਿਕੇਟ, ਸਹੀ ਫੋਟੋ ਆਈਡੀ, ਪਾਸਪੋਰਟ ਸਾਈਜ਼ ਫੋਟੋ, ਜਾਤੀ ਸਰਟੀਫਿਕੇਟ (ਜੇ ਲਾਗੂ ਹੋਵੇ), ਇੰਟਰਨਸ਼ਿਪ ਪੱਤਰ ਸਮੇਤ ਹੋਰ ਦਸਤਾਵੇਜ਼ ਉਮੀਦਵਾਰਾਂ ਕੋਲ ਹੋਣੇ ਜ਼ਰੂਰੀ ਹਨ।

ਦੱਸ ਦੇਈਏ ਕਿ ਕੇਂਦਰ ਸਰਕਾਰ ਤੇ ਪੀਸੀਸੀ ਦੁਆਰਾ ਘੋਸ਼ਿਤ ਨਵੀਂ ਓਬੀਸੀ ਅਤੇ ਈਡਬਲਿਊਐੱਸ ਰਿਜ਼ਰਵੇਸ਼ਨ ਨੀਤੀ ਦੇ ਕਾਰਨ, ਕੌਂਸਲਿੰਗ ਪ੍ਰਕਿਰਿਆ ਵਿੱਚ ਦੇਰੀ ਹੋਈ ਸੀ। ਦਰਅਸਲ,ਉਮੀਦਵਾਰਾਂ ਨੇ ਓਬੀਸੀ ਤੇ ਈਡਬਲਿਊਐੱਸ ਨੂੰ ਰਾਖਵਾਂਕਰਨ ਦੇਣ ਦੇ ਫ਼ੈਸਲੇ ਫ਼ਿਲਾਫ਼ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ। ਉਦੋਂਂਤੋਂਂ ਅਕਤੂਬਰ 2021 ਲਈ ਨਿਰਧਾਰਤ ਪੀਜੀ ਪ੍ਰੋਗਰਾਮ ਵਿੱਚ ਦਾਖ਼ਲੇ ਲਈ ਰੱਖੀ ਗਈ ਕੌਂਸਲਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।

Posted By: Tejinder Thind