ਸ੍ਰਿਸ਼ਟੀ ਵਿਚ ਅੰਧਕਾਰ ਅਤੇ ਪ੍ਰਕਾਸ਼ ਦੋਵੇਂ ਹਨ। ਵਿਖੰਡਨ, ਔਖੇ ਹਾਲਾਤ ਹਨੇਰੀ ਰਾਤ ਦੇ ਸਮਾਨ ਹਨ ਜਦਕਿ ਮਿਹਨਤ, ਸਦਾਚਾਰ, ਸਬਰ ਵਾਲਾ ਗਿਆਨ, ਪ੍ਰੇਮ, ਸਦਭਾਵਨਾ ਆਦਿ ਅਜਿਹੇ ਦੀਵੇ ਹਨ ਕਿ ਇਨ੍ਹਾਂ 'ਚੋਂ ਕੋਈ ਇਕ ਵੀ ਦੀਵਾ ਜਗਾਉਂਦੇ ਹੀ ਆਲੇ-ਦੁਆਲੇ ਚਾਨਣ ਹੋ ਜਾਂਦਾ ਹੈ। ਇਹ ਤਾਂ ਸੱਚ ਹੈ ਕਿ ਰਾਤ ਹੋਵੇਗੀ ਤਾਂ ਸਵੇਰ ਵੀ ਹੋਵੇਗੀ। ਰਾਤ ਦੇ ਸਭ ਨੁਕਸਾਨ ਹੀ ਹਨ, ਅਜਿਹਾ ਨਹੀਂ ਹੈ। ਉਸੇ ਤਰ੍ਹਾਂ ਜੀਵਨ ਵਿਚ ਕਠਿਨਾਈਆਂ ਦਾ ਹਨੇਰਾ ਜੇ ਆ ਹੀ ਜਾਵੇ ਤਾਂ ਉਸ ਦਾ ਸੰਜਮ ਨਾਲ ਸਾਹਮਣਾ ਕਰਨ ਨਾਲ ਹੌਸਲੇ ਦਾ ਭਾਵ ਪੈਦਾ ਹੁੰਦਾ ਹੈ। ਔਖੇ ਹਾਲਾਤ ਵਿਚ ਬਿਨਾਂ ਘਬਰਾਏ ਉਸ ਵਿਚੋਂ ਨਿਕਲਣ ਦੀ ਯੋਜਨਾ ਬਣਾਉਣੀ ਚਾਹੀਦੀ ਹੈ। ਇਸ ਲਈ ਵੱਡੇ ਮਹਾਪੁਰਸ਼ਾਂ ਨੇ ਅਜਿਹਾ ਹੀ ਕੰਮ ਕੀਤਾ ਹੈ। ਜੋ ਵਿਅਕਤੀ ਨਾਂਹ-ਪੱਖੀ ਸੋਚ 'ਚੋਂ ਹਾਂ-ਪੱਖੀ ਸੋਚ ਲੱਭਣਾ ਚਾਹੇਗਾ ਤਾਂ ਉਸ 'ਚੋਂ ਹੀ ਅੱਗੇ ਵਧਣ ਦੇ ਰਸਤੇ ਨਿਕਲ ਆਉਣਗੇ। ਤ੍ਰੇਤਾ ਯੁੱਗ ਵਿਚ ਭਗਵਾਨ ਸ੍ਰੀਰਾਮ ਦੇ ਭਗਤ ਹਨੂੰਮਾਨ ਜੀ ਛਲ-ਕਪਟ ਰੂਪੀ ਅੰਧਕਾਰਮਈ ਲੰਕਾ ਵਿਚ ਮਾਤਾ ਸੀਤਾ ਦੀ ਭਾਲ ਲਈ ਕੁੱਦ ਪੈਂਦੇ ਹਨ। ਲੰਕਾ ਵਿਚ ਚਾਰੇ ਪਾਸੇ ਉਲਟ ਹਾਲਾਤ ਹਨ ਪਰ ਉਹ ਘਬਰਾਏ ਨਹੀਂ। ਇਸੇ ਦ੍ਰਿੜ੍ਹਤਾ ਦੌਰਾਨ ਉਨ੍ਹਾਂ ਦੀ ਮੁਲਾਕਾਤ ਵਿਭੀਸ਼ਣ ਨਾਲ ਹੋ ਗਈ। ਉਸ ਕਾਲ ਦੇ ਸਭ ਤੋਂ ਵੱਧ ਨਾਂਹ-ਪੱਖੀ ਮਹਿਲ ਲੰਕਾ ਦੀ ਤਬਾਹੀ ਦਾ ਇਹ ਕਾਰਨ ਫ਼ੈਸਲਾਕੁੰਨ ਕਦਮ ਸਿੱਧ ਹੋਇਆ। ਸਦਾਚਾਰ ਇਕ ਤਰ੍ਹਾਂ ਸੂਰਜ ਵਾਂਗ ਚਮਕ ਤੇ ਊਰਜਾ ਦਿੰਦਾ ਹੈ। ਜਿਵੇਂ ਸੂਰਜ ਚੜ੍ਹਨ ਦੇ ਨਾਲ ਹੀ ਝੂਠ ਦਾ ਹਨੇਰਾ ਟਿਕ ਨਹੀਂ ਪਾਉਂਦਾ, ਉਵੇਂ ਹੀ ਹਾਂ-ਪੱਖੀ ਆਚਰਨ ਨਾਲ ਖ਼ੁਦ ਵਿਚ ਨਿਮਨਤਾ ਦਾ ਭਾਵ ਦੂਰ ਹੋ ਜਾਂਦਾ ਹੈ। ਭਗਵਾਨ ਰਾਮ, ਸ੍ਰੀਕ੍ਰਿਸ਼ਨ ਦਾ ਪ੍ਰਕਾਸ਼ ਯੁਗਾਂ ਬਾਅਦ ਵੀ ਜੋ ਸਾਨੂੰ ਮਿਲ ਰਿਹਾ ਹੈ, ਉਹ ਉਨ੍ਹਾਂ ਵੱਲੋਂ ਹਨੇਰੇ ਨਾਲ ਲੜਨ ਕਾਰਨ ਮਿਲ ਰਿਹਾ ਹੈ। ਸ੍ਰੀਰਾਮ ਦੇ ਸ਼ਾਸਨ ਨੂੰ ਦੁਨੀਆ ਨਹੀਂ ਜਾਣਦੀ ਜਦਕਿ 14 ਸਾਲ ਤੋਂ ਦੀਵੇ ਜਗਾਉਣ ਦੀ ਗਾਥਾ ਗ੍ਰੰਥਾਂ ਵਿਚ ਪ੍ਰਕਾਸ਼ ਬਣ ਕੇ ਮੌਜੂਦ ਹੈ। ਇਸੇ ਤਰ੍ਹਾਂ ਦੁਆਪਰ ਦੇ ਮਹਾਨਾਇਕ ਸ੍ਰੀਕ੍ਰਿਸ਼ਨ ਬਾਰੇ ਜ਼ਿਕਰ ਕੀਤਾ ਜਾਂਦਾ ਹੈ ਕਿ ਵਰਖਾ ਰੁੱਤ ਵਿਚ ਜਦ ਬੱਦਲਾਂ ਕਾਰਨ ਸੰਘਣਾ ਅੰਧਕਾਰ ਹੁੰਦਾ ਹੈ, ਉਸ ਸਮੇਂ ਉਹ ਕ੍ਰਿਸ਼ਨ ਪੱਖ ਵਿਚ ਧਰਤੀ ਲਈ ਚਾਨਣ-ਮੁਨਾਰਾ ਬਣ ਕੇ ਆਏ। ਜਦ ਕਿਸੇ ਦੇ ਮਨ 'ਚ ਸਦਾਚਾਰ, ਲੋਕ ਹਿੱਤ ਦੀ ਭਾਵਨਾ ਦੀ ਜੋਤੀ ਜਗਦੀ ਹੈ, ਉਹ ਸਮਾਜ ਲਈ ਪ੍ਰਕਾਸ਼ ਸਰੂਪ ਹੋ ਜਾਂਦਾ ਹੈ। ਫਿਰ ਉਹ ਆਪਣੇ ਜੀਵਨ ਨੂੰ ਹੀ ਨਹੀਂ, ਕਈ ਪੀੜ੍ਹੀਆਂ ਨੂੰ ਵੀ ਚਾਨਣ ਕਰਦਾ ਹੈ।

ਸਲਿਲ ਪਾਂਡੇ