ਦੁਬਈ, ਆਈਏਐੱਨਐੱਸ : ਇੰਟਰਨੈਸ਼ਨਲ ਕ੍ਰਿਕਟ ਕਾਉਂਸਿਲ (9nternational 3ricket 3ouncil) ਨੇ ਟੈਸਟ ਚੈਂਪੀਅਨਸ਼ਿਪ ਦੇ ਨਿਯਮਾਂ 'ਚ ਬਦਲਾਅ ਕੀਤਾ ਹੈ। ਇਸ ਤੋਂ ਬਾਅਦ ਹੁਣ ਅੰਕ ਸਾਰਣੀ 'ਚ ਜ਼ੋਰਦਾਰ ਬਦਲਾਅ ਹੋਇਆ ਹੈ। ਬੁੱਧਵਾਰ ਤਕ ਜੋ ਆਸਟਰੇਲੀਆ ਦੀ ਟੀਮ ਦੂਜੇ ਨੰਬਰ 'ਤੇ ਸੀ ਉਹ ਪਹਿਲੇ ਜਦਕਿ ਟਾਪ 'ਤੇ ਚੱਲ ਰਹੀ ਹੈ ਭਾਰਤੀ ਟੀਮ ਦੂਜੇ ਸਥਾਨ 'ਤੇ ਖਿਸਕ ਗਈ ਹੈ। ਵੀਰਵਾਰ ਨੂੰ ਵਰਲਡ ਟੈਸਟ ਚੈਂਪੀਅਨਸ਼ਿਪ 'ਚ ਕੋਰੋਨਾ ਵਾਇਰਸ ਸੰਕ੍ਰਮਣ ਦੀ ਵਜ੍ਹਾ ਨਾਲ ਨਿਯਮ ਦੇ ਤਹਿਤ ਬਦਲਾਅ ਕੀਤੇ ਗਏ।


ਵੈਸੇ ਤਾਂ ਇਸ ਸਮੇਂ ਅੰਕ ਸਾਰਣੀ 'ਚ ਭਾਰਤੀ ਟੀਮ ਕੋਲ 360 ਅੰਕ ਹਨ ਤੇ ਉਹ ਪਹਿਲੇ ਸਥਾਨ 'ਤੇ ਹੈ। ਆਸਟਰੇਲੀਆ ਕੋਲ 296 ਅੰਕ ਹਨ ਤੇ ਉਹ ਭਾਰਤ ਤੋਂ 64 ਅੰਕ ਪਿੱਛੇ ਹੈ ਪਰ ਆਈਸੀਸੀ ਦੁਆਰਾ ਟੈਸਟ ਚੈਂਪੀਅਨਸ਼ਿਪ ਦੇ ਅੰਕਾਂ ਨੂੰ ਤੈਅ ਕਰਨ ਲਈ ਨਵੇਂ ਨਿਯਮ ਦਾ ਐਲਾਨ ਕੀਤਾ ਗਿਆ ਹੈ। ਇਸ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਭਾਰਤੀ ਟੀਮ ਦੂਜੇ ਜਦ ਕਿ ਆਸਟਰੇਲੀਆ ਪਹਿਲੇ ਸਥਾਨ 'ਤੇ ਪਹੁੰਚ ਜਾਵੇਗੀ।


ਆਸਟਰੇਲੀਆ ਦੀ ਜਿੱਤ ਦਾ ਪ੍ਰਤੀਸ਼ਤ ਭਾਰਤ ਤੋਂ ਬਿਹਤਰ


ਟੈਸਟ ਚੈਂਪੀਅਨਸ਼ਿਪ ਦੇ ਤਹਿਤ ਭਾਰਤੀ ਟੀਮ ਨੇ ਹੁਣ ਤਕ ਕੁੱਲ 4 ਟੈਸਟ ਸੀਰੀਜ਼ ਖੇਡੀ ਹੈ ਤੇ ਟੀਮ ਜਿੱਤ ਦਾ ਪ੍ਰਤੀਸ਼ਤ 75 ਫ਼ੀਸਦੀ ਹੈ। ਗੱਲ ਆਸਟਰੇਲੀਆ ਟੀਮ ਦੀ ਕਰੀਏ ਤਾਂ 3 ਸੀਰੀਜ਼ ਖੇਡਣ ਤੋਂ ਬਾਅਦ ਉਸ ਦੇ ਜਿੱਤ ਦਾ ਪ੍ਰਤੀਸ਼ਤ 82.22 ਫ਼ੀਸਦੀ ਹੈ ਇਸ ਹਿਸਾਬ ਨਾਲ ਭਾਰਤ ਦੂਜੇ ਤੇ ਆਸਟਰੇਲੀਆ ਪਹਿਲੇ ਨੰਬਰ 'ਤੇ ਹੈ। ਬੁੱਧਵਾਰ ਤਕ ਭਾਰਤੀ ਟੀਮ ਪਹਿਲੇ ਸਥਾਨ 'ਤੇ ਸੀ ਤੇ ਆਸਟਰੇਲੀਆ ਦੂਜੇ ਨੰਬਰ 'ਤੇ ਸੀ। ਹੇਠਾਂ ਅੰਕ ਤਾਲਿਕਾ 'ਚ ਹੋਇਆ ਬਦਲਾਅ ਤੋਂ ਪਹਿਲਾ ਦੀ ਤਸਵੀਰ ਹੈ।


(ਫੋਟੋ ਸਾਭਾਰ ਅੰਗਰੇਜ਼ੀ ਵੈੱਬਸਾਈਟ)
ਨਿਯਮ ਦੇ ਬਦਲਾਅ ਦਾ ਅਸਰ ਸਿਰਫ਼ ਪਹਿਲੇ ਤੇ ਦੂਜੇ ਸਥਾਨ 'ਤੇ ਹੋਇਆ ਹੈ। ਇੰਗਲੈਂਡ ਦੀ ਟੀਮ ਪਹਿਲਾ ਵੀ ਤੀਜੇ ਨੰਬਰ 'ਤੇ ਸੀ ਤੇ ਉਦੋਂ ਤੋਂ ਉਸੇ ਸਥਾਨ 'ਤੇ ਬਣੀ ਹੋਈ ਹੈ। ਪੰਜਵੇਂ ਨੰਬਰ 'ਤੇ ਪਾਕਿਸਤਾਨ ਹੈ ਜਿਸ ਦੇ ਜਿੱਤ ਦਾ ਪ੍ਰਤੀਸ਼ਤ 39.52 ਦਾ ਹੈ। ਇਸ ਤੋਂ ਬਾਅਦ ਸ਼੍ਰੀਲੰਕਾ, ਵੈਸਟਇੰਡੀਜ਼ , ਸਾਊਥ ਅਫਰੀਕਾ ਤੇ ਬੰਗਲਾਦੇਸ਼ ਦੀ ਟੀਮ ਹੈ।

Posted By: Rajnish Kaur