ਲੰਡਨ : ਵਿਸ਼ਵ ਕੱਪ ਵਿਚ ਬੇਲਜ਼ ਦੇ ਨਾ ਡਿੱਗਣ ਦੀਆਂ ਸ਼ਿਕਾਇਤਾਂ ਦੇ ਬਾਵਜੂਦ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਜਿੰਗਜ਼ ਬੇਲਜ਼ ਨੂੰ ਨਾ ਬਦਲਣ ਦਾ ਫ਼ੈਸਲਾ ਕੀਤਾ ਹੈ। ਵਿਸ਼ਵ ਕੱਪ ਦੌਰਾਨ ਕਈ ਮੌਕੇ ਅਜਿਹੇ ਆਏ ਜਦ ਗੇਂਦ ਦੇ ਵਿਕਟ ਨਾਲ ਟਕਰਾਉਣ ਤੋਂ ਬਾਅਦ ਬੇਲਜ਼ ਨਹੀਂ ਡਿੱਗੀਆਂ। ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਆਸਟ੍ਰੇਲੀਆ ਦੇ ਕਪਤਾਨ ਆਰੋਨ ਫਿੰਚ ਨੇ ਬੇਲਜ਼ ਨੂੰ ਲੈ ਕੇ ਸ਼ਿਕਾਇਤ ਕੀਤੀ ਸੀ।

ਕੁਝ ਸਮੇਂ ਲਈ ਘਰ ਮੁੜਨਗੇ ਸ੍ਰੀਲੰਕਾ ਦੇ ਲਸਿਥ ਮਲਿੰਗਾ

ਬਿ੍ਸਟਲ : ਸ੍ਰੀਲੰਕਾ ਕ੍ਰਿਕਟ (ਐੱਸਐੱਲਸੀ) ਨੇ ਮੰਗਲਵਾਰ ਨੂੰ ਕਿਹਾ ਹੈ ਕਿ ਟੀਮ ਦੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਬੰਗਲਾਦੇਸ਼ ਖ਼ਿਲਾਫ਼ ਹੋਣ ਵਾਲੇ ਮੈਚ ਦੇ ਤੁਰੰਤ ਬਾਅਦ ਕੁਝ ਸਮੇਂ ਲਈ ਵਾਪਿਸ ਦੇਸ਼ ਮੁੜਨਗੇ ਕਿਉਂਕਿ ਉਨ੍ਹਾਂ ਦੀ ਸੱਸ ਦਾ ਦੇਹਾਂਤ ਹੋ ਗਿਆ ਹੈ। ਉਹ 15 ਜੂਨ ਨੂੰ ਆਸਟ੍ਰੇਲੀਆ ਖ਼ਿਲਾਫ਼ ਹੋਣ ਵਾਲੇ ਮੈਚ ਤੋਂ ਪਹਿਲਾਂ ਵਾਪਿਸ ਟੀਮ ਨਾਲ ਜੁੜ ਜਾਣਗੇ।

ਏਬੀ ਡਿਵਿਲੀਅਰਜ਼ ਨੇ ਬਹੁਤ ਦੇਰ ਕਰ ਦਿੱਤੀ : ਡੁਪਲੇਸਿਸ

ਨਵੀਂ ਦਿੱਲੀ : ਦੱਖਣੀ ਅਫਰੀਕਾ ਦੇ ਏਬੀ ਡਿਵਿਲੀਅਰਜ਼ ਵਿਸ਼ਵ ਕੱਪ ਵਿਚ ਖੇਡਣਾ ਚਾਹੁੰਦੇ ਸੀ ਜਦਕਿ ਟੀਮ ਮੈਨੇਜਮੈਂਟ ਨੇ ਉਨ੍ਹਾਂ ਦੀ ਮੰਗ ਰੱਦ ਕਰ ਦਿੱਤੀ ਸੀ। ਫਾਫ ਨੇ ਕਿਹਾ ਕਿ ਏਬੀ ਨੇ ਆਈਪੀਐੱਲ ਦੌਰਾਨ ਵਿਸ਼ਵ ਕੱਪ 'ਚ ਖੇਡਣ ਦੀ ਇੱਛਾ ਜ਼ਾਹਿਰ ਕੀਤੀ ਸੀ ਤੇ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਮੈਂ ਕੋਚ ਤੇ ਮੈਨੇਜਮੈਂਟ ਨਾਲ ਗੱਲ ਕਰਾਂਗਾ। ਮੈਂ ਉਨ੍ਹਾਂ ਨੂੰ ਇਹ ਵੀ ਕਿਹਾ ਸੀ ਕਿ ਹੁਣ ਬਹੁਤ ਦੇਰ ਹੋ ਚੁੱਕੀ ਹੈ।