ਏਜੰਸੀ, ਡੁਬਈ : ਆਸਟਰੇਲੀਆ ਵਿਚ ਅਗਲੇ ਸਾਲ ਹੋਣ ਵਾਲੇ ਪੁਰਸ਼ ਟੀ 20 ਵਰਲਡ ਕੱਪ ਦਾ ਪ੍ਰੋਗਰਾਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਟੂਰਨਾਮੈਂਟ ਵਿਚ 16 ਟੀਮਾਂ ਭਾਗ ਲੈਣਗੀਆਂ। 2020 ਦੇ ਇਸ ਟੂਰਨਾਮੈਂਟ ਵਿਚ ਇਸ ਵਾਰ ਆਇਰਲੈਂਡ, ਨਾਮੀਬੀਆ, ਨੀਦਰਲੈਂਡਸ, ਓਮਾਨ, ਪਾਪੁਆ ਨਿਊ ਗਿੰਨੀ (ਪੀਐਨਜੀ) ਅਤੇ ਸਕਾਟਲੈਂਡ ਦੀ ਟੀਮ ਵੀ ਨਜ਼ਰ ਆਏਗੀ। ਇਨ੍ਹਾਂ ਸਾਰੀਆਂ ਟੀਮਾਂ ਨੇ ਵਿਸ਼ਵ ਕੁਆਲੀਫਾਇੰਗ ਟੂਰਨਾਮੈਂਟ ਵਿਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰ ਵਰਲਡ ਕੱਪ ਲਈ ਕੁਆਲੀਫਾਈ ਕੀਤਾ।

ਆਈਸੀਸੀ ਟੀ 20 ਵਰਲਡ ਕੱਪ 2020 ਦੀ ਪ੍ਰਬੰਧਕੀ ਕਮੇਟੀ ਦੇ ਸੀਈਓ ਨਿਕ ਹਾਕਲੇ ਨੇ ਅਧਿਕਾਰਿਤ ਬਿਆਨ ਵਿਚ ਕਿਹਾ ਕਿ ਆਈਸੀਸੀ ਪੁਰਸ਼ ਟੀ 20 ਵਰਲਡ ਕੱਪ 2020 ਲਈ ਅਸੀਂ ਆਸਟਰੇਲੀਆ ਵਿਚ ਅਸੀਂ ਨਵੀਂਆਂ ਟੀਮਾਂ ਦੇ ਨਾਲ ਨਾਲ ਪੂਰੀਆਂ 16 ਟੀਮਾਂ ਦਾ ਸਵਾਗਤ ਕਰਦੇ ਹਾਂ। ਸਾਨੂੰ ਉਮੀਦ ਹੈ ਕਿ ਸਾਰੀਆਂ ਟੀਮਾਂ ਆਸਟਰੇਲੀਆ ਵਿਚ ਸ਼ਾਨਦਾਰ ਸਵਾਗਤ ਅਤੇ ਸਮਰਥਨ ਮਿਲੇਗਾ।

ਐਲਾਨੇ ਪ੍ਰੋਗਰਾਮਾਂ ਮੁਤਾਬਕ ਟੂਰਨਾਮੈਂਟ ਦਾ ਉਦਘਾਟਨੀ ਮੈਚ ਸ੍ਰੀਲੰਕਾ ਅਤੇ ਆਇਰਲੈਂਡ ਵਿਚ ਹੋਵੇਗਾ। ਮੇਜ਼ਬਾਨ ਟੀਮ ਆਪਣੇ ਪਹਿਲੇ ਮੈਚ ਵਿਚ ਸਿਡਨੀ ਵਿਚ ਪਾਕਿਸਤਾਨ ਨਾਲ 24 ਅਕਤੂਬਰ ਨੂੰ ਖੇਡੇਗੀ। ਭਾਰਤ, ਇੰਗਲੈਂਡ, ਦੱਖਣੀ ਅਫਰੀਕਾ ਅਤੇ ਅਫ਼ਗਾਨਿਸਤਾਨ ਦੀਆਂ ਟੀਮਾਂ ਸੁਪਰ 12 ਪੜਾਅ ਦੇ ਗਰੁੱਖ 2 ਵਿਚ ਹੈ। ਇਹ ਸਾਰੀਆਂ ਟੀਮਾਂ ਗਰੁੱਪ ਬੀ ਦੇ ਪਹਿਲੀ ਟੀਮ ਅਤੇ ਗਰੁੱਪ ਏ ਵਿਚ ਦੂਸਰੇ ਸਥਾਨ ਦੀ ਟੀਮ ਨਾਲ ਭਿੜਨਗੇ। ਭਾਰਤੀ ਟੀਮ ਦੀ ਮੁਹਿੰਮ 24 ਅਕਤੂਬਰ ਨੂੰ ਸ਼ੁਰੂ ਹੋਵੇਗੀ ਅਤੇ ਉਹ ਆਪਣਾ ਪਹਿਲਾ ਮੈਚ ਦੱਖਣੀ ਅਫਰੀਕਾ ਖ਼ਿਲਾਫ਼ ਪਰਥ ਵਿਚ ਖੇਡੇਗੀ।

ਦੱਸਣਯੋਗ ਹੈ ਕਿ ਸਾਲ 2020 ਵਿਚ ਪੁਰਸ਼ ਅਤੇ ਔਰਤਾਂ ਦੋਵੇਂ ਵਿਸ਼ਵ ਕੱਪ ਆਸਟਰੇਲੀਆ ਵਿਚ ਹੀ ਖੇਡੇ ਜਾਣਗੇ। ਆਈਸੀਸੀ ਮਹਿਲਾ ਟੀ 20 ਵਿਸ਼ਵ ਕੱਪ ਦਾ ਆਯੋਜਨ ਪਹਿਲਾ ਹੋਵੇਗਾ। ਇਹ ਟੂਰਨਾਮੈਂਟ 21 ਫਰਵਰੀ ਤੋਂ 8 ਮਾਰਚ ਤਕ ਹੋਵੇਗਾ। ਔਰਤਾਂ ਟੀ 20 ਵਿਸ਼ਵ ਕੱਪ ਦਾ ਫਾਈਨਲ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਹੋਵੇਗਾ। ਮੌਜੂਦਾ ਚੈਂਪੀਅਨ ਆਸਟਰੇਲੀਆ 21 ਫਰਵਰੀ ਨੂੰ ਆਪਣੇ ਸ਼ੁਰੂਆਤੀ ਮੁਕਾਬਲੇ ਵਿਚ ਭਾਰਤ ਦਾ ਸਾਹਮਣਾ ਕਰੇਗਾ। ਔਰਤਾਂ ਅਤੇ ਪੁਰਸ਼ ਦੋਵਾਂ ਦੇ ਫਾਈਨਲ ਮੁਕਾਬਲੇ ਮੈਲਬਰਨ ਕ੍ਰਿਕਟ ਮੈਦਾਨ ਵਿਚ ਖੇਡੇ ਜਾਣਗੇ।

ਫੈਕਟ ਫਾਈਲ

10 ਟੀਮਾਂ ਆਇਰਲੈਂਡ, ਨਾਮੀਬੀਆ, ਨੀਦਰਲੈਂਡਸ, ਓਮਾਨ, ਪੀਐਨਜੀ ਅਤੇ ਸਕਾਟਲੈਂਡ ਨੇ ਕਵਾਲੀਫਾਇਰ ਜ਼ਰੀਏ ਪਹੁੰਚੀ

7 ਮੈਦਾਨਾਂ 'ਤੇ ਇਸ ਵਰਲਡ ਕੱਪ ਦੇ ਮੈਚ ਖੇਡੇ ਜਾਣਗੇ ਅਤੇ ਫਾਈਨਲ ਮੈਚ ਮੈਲਬਰਨ ਵਿਚ ਹੋਵੇਗਾ।

16 ਟੀਮਾਂ ਦੀ ਹਨ ਇਹ ਗਰੁੱਪ

ਗਰੁੱਪ ਏ-ਸ੍ਰੀਲੰਕਾ, ਪੀਐਨਜੀ, ਆਇਰਲੈਂਡ ਅਤੇ ਓਮਾਨ

ਗਰੁੱਪ ਬੀ-ਬੰਗਲਾਦੇਸ਼, ਨੀਦਰਲੈਂਡ, ਨਾਮੀਬੀਆ ਅਤੇ ਸਕਾਟਲੈਂਡ

ਸੁਪਰ12 ਗਰੁੱਪ 1 -ਪਾਕਿਸਤਾਨ, ਆਸਟਰੇਲੀਆ, ਨਿਊਜ਼ੀਲੈਂਡ, ਵੈਸਟਇੰਡੀਜ਼ ਗਰੁੱਪ ਏ ਦੀ ਉਦਘਾਟਨੀ ਟੀਮ ਏ1 ਗਰੁੱਪ ਬੀ ਦੀ ਦੂਸਰੇ ਸਥਾਨ ਦੀ ਟੀਮ ਬੀ 2

ਸੁਪਰ 12 ਗਰੁੱਪ 2 ਭਾਰਤ, ਇੰਗਲੈਂਡ, ਦੱਖਣੀ ਅਫਰੀਕਾ, ਅਫਗਾਨਿਸਤਾਨ, ਗਰੁੱਪ ਬੀ ਦੀ ਉਦਘਾਟਨੀ ਟੀਮ ਬੀ 1, ਗਰੁੱਪ ਏ ਦੀ ਦੂਸਰੇ ਸਥਾਨ ਦੀ ਟੀਮ ਏ 2

2020 ਟੀ 20 ਵਰਲਡ ਕੱਪ ਦੇ ਪ੍ਰੋਗਰਾਮ

18 ਅਕਤੂਬਰ : ਸ੍ਰੀ ਲੰਕਾ ਬਨਾਮ ਆਇਰਲੈਂਡ, ਗੀਲੋਂਗ

18 ਅਕਤੂਬਰ : ਪੀਐਨਜੀ ਬਨਾਮ ਓਮਾਨ, ਗੀਲੋਂਗ

19 ਅਕਤੂਬਰ : ਬੰਗਲਾ ਦੇਸ਼ ਬਨਾਮ ਨਾਮੀਬੀਆ, ਹੋਬਾਰਟ

19 ਅਕਤੂਬਰ : ਨੀਦਰਲੈਂਡਸ ਬਨਾਮ ਸਕਾਟਲੈਂਡ,ਹੋਬਾਰਟ

20 ਅਕਤੂਬਰ : ਆਇਰਲੈਂਡ ਬਨਾਮ ਓਮਾਨ, ਗੀਲੋਂਗ

20 ਅਕਤੂਬਰ : ਸ੍ਰੀਲੰਕਾ ਬਨਾਮ ਪੀਐਨਜੀ, ਗੀਲੋਂਗ

21 ਅਕਤੂਬਰ : ਨਾਮੀਬੀਆ ਬਨਾਮ ਸਕਾਟਲੈਂਡ, ਹੋਬਾਰਟ

21 ਅਕਤੂਬਰ : ਬੰਗਲਾਦੇਸ਼ ਬਨਾਮ ਨੀਦਰਲੈਂਡਸ, ਹੋਬਾਰਟ

22 ਅਕਤੂਬਰ ਪੀਐਨਜੀ ਬਨਾਮ ਆਇਰਲੈਂਡ, ਗੀਲੋਂਗ

22 ਅਕਤੂਬਰ : ਸ੍ਰੀਲੰਕਾ ਬਨਾਮ ਓਮਾਨ, ਗੀਲੋਂਗ

23 ਅਕਤੂਬਰ : ਨੀਦਰਲੈਂਡਸ ਬਨਾਮ ਨਾਮੀਬੀਆ, ਹੋਬਾਰਟ

23 ਅਕਤੂਬਰ : ਬੰਗਲਾਦੇਸ਼ ਬਨਾਮ ਸਕਾਟਲੈਂਡ, ਹੋਬਾਰਟ

24 ਅਕਤੂਬਰ : ਆਸਟਰੇਲੀਆ ਬਨਾਮ ਪਾਕਿਸਤਾਨ, ਸਿਡਨੀ

24 ਅਕਤੂਬਰ : ਭਾਰਤ ਬਨਾਮ ਦੱਖਣੀ ਅਫਰੀਕਾ, ਪਰਥ

25 ਅਕਤੂਬਰ : ਏ 1 ਬਨਾਮ ਬੀ 2, ਹੋਬਾਰਟ

25 ਅਕਤੂਬਰ : ਨਿਊਜ਼ੀਲੈਂਡ ਬਨਾਮ ਵੈਸਇੰਡੀਜ਼, ਮੈਲਬਰਨ

26 ਅਕਤੂਬਰ : ਅਫਗਾਨਿਸਤਾਨ ਬਨਾਮ ਏ2, ਪਰਥ

26 ਅਕਤੂਬਰ : ਇੰਗਲੈਂਡ ਬਨਾਮ ਬੀ 1, ਪਰਥ

27 ਅਕਤੂਬਰ : ਨਿਊਜ਼ੀਲੈਂਡ ਬਨਾਮ ਬੀ2, ਹੋਬਾਰਟ

28 ਅਕਤੂਬਰ : ਅਫਗਾਨਿਸਤਾਨ ਬਨਾਮ ਬੀ 1 ਪਰਥ

28 ਅਕਤੂਬਰ : ਆਸਟਰੇਲੀਆ ਬਨਾਮ ਵੈਸਟਇੰਡੀਜ਼, ਪਰਥ

29 ਅਕਤੂਬਰ : ਪਾਕਿਸਤਾਨ ਬਨਾਮ ਏ1, ਸਿਡਨੀ

29 ਅਕਤੂਬਰ : ਭਾਰਤ ਬਨਾਮ ਏ 2, ਮੈਲਬਰਨ

30 ਅਕਤੂਬਰ : ਇੰਗਲੈਂਡ ਬਨਾਮ ਦੱਖਣੀ ਅਫਰੀਕਾ, ਸਿਡਨੀ

30 ਅਕਤੂਬਰ : ਵੈਸਟਇੰਡੀਜ਼ ਬਨਾਮ ਬੀ 2, ਪਰਥ

31 ਅਕਤੂਬਰ : ਪਾਕਿਸਤਾਨ ਬਨਾਮ ਨਿਊਜ਼ੀਲੈਂਡ, ਬ੍ਰਿਸਬੇਨ

31 ਅਕਤੂਬਰ : ਆਸਟਰੇਲੀਆ ਬਨਾਮ ਏ 1, ਬ੍ਰਿਸਬੇਨ

1 ਨਵੰਬਰ : ਦੱਖਣੀ ਅਫਰੀਕਾ ਬਨਾਮ ਅਫਗਾਨਿਸਤਾਨ, ਐਡੀਲੇਡ

1 ਨਵਬੰਰ : ਭਾਰਤ ਬਨਾਮ ਇੰਗਲੈਂਡ, ਮੈਲਬਰਨ

2 ਨਵੰਬਰ : ਏ 2 ਬਨਾਮ ਬੀ 1, ਸਿਡਨੀ

2 ਨਵੰਬਰ ਨਿਊਜ਼ੀਲੈਂਡ ਬਨਾਮ ਏ 1, ਬ੍ਰਿਸਬੇਨ

3 ਨਵੰਬਰ : ਪਾਕਿਸਤਾਨ ਬਨਾਮ ਵੈਸਟਇੰਡੀਜ਼, ਐੇਡੀਲੇਡ

3 ਨਵੰਬਰ : ਆਸਟਰੇਲੀਆ ਬਨਾਮ ਬੀ 2, ਐਡੀਲੇਡ

4 ਨਵਬੰਰ : ਇੰਗਲੈਂਡ ਬਨਾਮ ਅਫਵਗਾਨਿਸਤਾਨ, ਬ੍ਰਿਸਬੇਲ

5 ਨਵੰਬਰ : ਦੱਖਣੀ ਅਫਰੀਕਾ ਬਨਾਮ ਏ 2, ਐਡੀਲੇਡ

5 ਨਵੰਬਰ : ਭਾਰਤ ਬਨਾਮ ਬੀ 1, ਐਡੀਲੇਡ

6 ਨਵੰਬਰ : ਪਾਕਿਸਤਾਨ ਬਨਾਮ ਬੀ 2, ਮੈਲਬਰਨ

6 ਨਵਬੰਰ : ਆਸਟਰੇਲੀਆ ਬਨਾਮ ਨਿਊਜ਼ੀਲੈਂਡ, ਮੈਲਬਰਨ

7 ਨਵਬੰਰ : ਇੰਗਲੈਂਡ ਬਨਾਮ ਏ 2, ਐਡੀਲੇਡ

7 ਨਵੰਬਰ : ਵੈਸਟਇੰਡੀਜ਼ ਬਨਾਮ ਏ 1, ਮੈਲਬਰਨ

8 ਨਵੰਬਰ : ਦੱਖਣੀ ਅਫਰੀਕਾ ਬਨਾਮ ਬੀ 1 ਸਿਡਨੀ

8 ਨਵੰਬਰ : ਭਾਰਤ ਬਨਾਮ ਅਫਗਾਨਿਸਤਾਨ ਸਿਡਨੀ

11 ਨਵੰਬਰ : ਪਹਿਲਾ ਸੇਮੀਫਾਈਨਲ, ਸਿਡਨੀ

12 ਨਵੰਬਰ : ਦੂਸਰਾ ਸੇਮੀਫਾਈਨਲ, ਐਡੀਲੇਡ

15 ਨਵੰਬਰ : ਫਾਈਨਲ, ਮੈਲਬਰਨ

Posted By: Susheel Khanna