ਨਵੀਂ ਦਿੱਲੀ: ICC Cricket World Cup 2019: ਸ੍ਰੀਲੰਕਾਈ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਇੰਗਲੈਂਡ ਅਤੇ ਵੇਲਸ 'ਚ ਖੇਡੇ ਜਾ ਰਹੇ ਵਿਸ਼ਵ ਕੱਪ 2019 'ਚ ਕੁਝ ਦਿਨ ਟੀਮ ਤੋਂ ਬਾਹਰ ਰਹਿਣਗੇ। ਲਸਿਥ ਮਲਿੰਗਾ ਕੁਝ ਦਿਨਾਂ ਲਈ ਟੀਮ ਨੂੰ ਛੱਡ ਕੇ ਵਤਨ ਵਾਪਸ ਆ ਰਹੇ ਹਨ। ਮੰਗਲਵਾਰ ਨੂੰ ਖੇਡੇ ਜਾਣ ਵਾਲੇ ਮੈਚ ਤੋਂ ਬਾਅਦ ਲਸਿਥ ਮਲਿੰਗਾ ਸ੍ਰੀਲੰਕਾ ਵਾਪਸ ਆ ਜਾਣਗੇ।

ਸ੍ਰੀਲੰਕਾ ਦਾ ਸਾਹਮਣਾ ਅੱਜ ਬੰਗਲਾਦੇਸ਼ ਨਾਲ ਹੈ। ਹਾਲਾਂਕਿ ਇਸ ਮੈਚ 'ਚ ਸਵੇਰੇ ਤੋਂ ਹੋ ਰਹੀ ਬਾਰਿਸ਼ ਨੇ ਅੜਿੱਕਾ ਪਾ ਦਿੱਤਾ ਹੈ। ਇਸ ਕਾਰਨ ਟਾਸ ਵੀ ਨਹੀਂ ਹੋ ਸਕਿਆ। ਦਰਅਸਲ ਮਲਿੰਗਾ ਦੀ ਮਦਨ ਇਨ ਲਾਅ ਯਾਨੀ ਸੱਸ ਦਾ ਦੇਹਾਂਤ ਹੋ ਗਿਆ ਹੈ। ਇਹ ਕਾਰਨ ਹੈ ਕਿ ਉਹ ਸ੍ਰੀਲੰਕਾ ਉਨ੍ਹਾਂ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਆਉਣਗੇ।

ਸ੍ਰੀਲੰਕਾਈ ਕ੍ਰਿਕਟ ਬੋਰਡ ਮੁਤਾਬਿਕ, 'ਲਸਿਥ ਮਗਿੰਲਾ ਬੰਗਲਾਦੇਸ਼ ਖ਼ਿਲਾਫ਼ ਮੈਚ ਖੇਡਣ ਤੋਂ ਬਾਅਦ ਟੀਮ ਦਾ ਸਾਥ ਛੱਡ ਦੇਣਗੇ ਕਿਉਂਕਿ ਉਨ੍ਹਾਂ ਦੀ ਸੱਸ ਦਾ ਦੇਹਾਂਤ ਹੋ ਗਿਆ ਹੈ। ਮਲਿੰਗਾ ਦੀ ਸੱਸ ਕਾਂਤੀ ਪਰੇਰਾ ਦਾ ਅੰਤਿਮ ਸੰਸਕਾਰ 13 ਜੂਨ ਵੀਰਵਾਰ ਨੂੰ ਕੋਲੰਬੋ ਦੇ ਬਰਨੇ ਰੇਮੰਡ ਫਿਊਨਰਲ ਹੋਪ 'ਚ ਹੋਵੇਗਾ।' ਇਸ ਲਈ ਮਲਿੰਗਾ ਬ੍ਰਿਸਟਲ ਤੋਂ ਸਿੱਧੇ ਸ੍ਰੀਲੰਕਾ ਆਉਣਗੇ।

Posted By: Akash Deep