ਟਾਂਟਨ : ICC Cricket World Cup 2019 Bangladesh vs West Indies Match Live Score : ਬੰਗਲਾਦੇਸ਼ ਅਤੇ ਸ੍ਰੀਲੰਕਾ ਵਿਚਕਾਰ ਟਾਂਟਨ 'ਚ ਵਰਲਡ ਕੱਪ 2019 ਦਾ 23ਵਾਂ ਮੁਕਾਬਲਾ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਬੰਗਲਾਦੇਸ਼ ਨੇ ਵੈਸਟਇੰਡੀਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਆਸਾਨ ਜਿੱਤ ਦਰਜ ਕਰ ਲਈ। ਇਸ ਦੇ ਨਾਲ ਬੰਗਲਾਦੇਸ਼ ਵਿਸ਼ਵ ਕੱਪ 2019 ਦੀ ਅਜਿਹੀ ਪਹਿਲੀ ਟੀਮ ਬਣ ਗਈ ਹੈ, ਜਿਸ ਨੇ 300 ਤੋਂ ਜ਼ਿਆਦਾ ਦੌੜਾਂ ਦਾ ਸਕੋਰ ਚੇਜ਼ ਕੀਤਾ ਹੈ।

ਇਸ ਮੁਕਾਬਲੇ ਚ ਬੰਗਲਾਦੇਸ਼ ਦੇ ਕਪਤਾਨ ਮਸ਼ਰਫੇ ਮੁਰਤਜ਼ਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ। ਇਸ ਤਰ੍ਹਾਂ ਵੈਸਟਇੰਡੀਜ਼ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਿਤ 50 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 321 ਦੌੜਾਂ ਬਣਾਈਆਂ। ਇਸ ਤਰ੍ਹਾਂ ਬੰਗਲਾਦੇਸ਼ ਦੇ ਸਾਹਮਣੇ ਜਿੱਤ ਲਈ 322 ਦੌੜਾਂ ਦਾ ਵਿਸ਼ਾਲ ਸਕੋਰ ਸੀ, ਜੋ ਕਿ ਵਿਸ਼ਵ ਕੱਪ 2019 'ਚ ਹੁਣ ਤੱਕ ਹਾਸਲ ਨਹੀਂ ਹੋਇਆ ਸੀ, ਪਰ ਬੰਗਲਾਦੇਸ਼ੀ ਟਾਈਗਰਜ਼ ਨੇ ਇਹ ਕੰਮ ਕਰ ਦਿਖਾਇਆ। ਅਜਿਹਾ ਤੀਜੀ ਵਾਰ ਹੈ ਜਦੋਂ ਬੰਗਲਾਦੇਸ਼ ਨੇ ਵਿੰਡੀਜ਼ ਖ਼ਿਲਾਫ਼ 300 ਤੋਂ ਜ਼ਿਆਦਾ ਦੌੜਾਂ ਦਾ ਟੀਚਾ ਹਾਸਲ ਕੀਤਾ ਹੈ।

ਵੈਸਟਇੰਡੀਜ਼ ਦੀ ਟੀਮ ਦੇ 321 ਦੌੜਾਂ ਦਾ ਜਵਾਬ ਦਿੰਦੇ ਹੋਏ ਬੰਗਲਾਦੇਸ਼ ਵੱਲੋਂ ਸ਼ਾਕਿਬ ਅਲ ਹਸਨ (124) ਨੇ ਵਿਸ਼ਵ ਕੱਪ 2019 ਦਾ ਲਗਾਤਾਰ ਦੂਜਾ ਸੈਂਕੜਾ ਲਾਇਆ ਅਤੇ ਲਿਟਨ ਦਾਸ (94) ਨੇ ਸ਼ਾਨਦਾਰ ਅਰਧ ਸੈਂਕੜਾ ਲਾਇਆ। ਇਸ ਦੇ ਜ਼ੋਰ 'ਤੇ ਬੰਗਲਾਦੇਸ਼ ਨੇ 41.3 ਓਵਰਾਂ 'ਚ 3 ਵਿਕਟਾਂ ਗੁਆ ਕੇ 322 ਦੌੜਾਂ ਬਣਾ ਕੇ ਇਹ ਮੈਚ ਆਪਣੇ ਨਾਂ ਕਰ ਲਿਆ। ਵਿਸ਼ਵ ਕੱਪ 'ਚ ਬੰਗਲਾਦੇਸ਼ ਦੀ ਇਹ ਦੂਜੀ ਜਿੱਤ ਹੈ। ਇਸੇ ਜਿੱਤ ਦੇ ਨਾਲ ਬੰਗਲਾਦੇਸ਼ ਦੀ ਟੀਮ 5 ਅੰਕਾਂ ਨਾਲ ਵਿਸ਼ਵ ਕੱਪ ਦੀ ਅੰਕ ਸੂਚੀ ਚ ਪੰਜਵੇਂ ਸਥਾਨ 'ਤੇ ਪਹੁੰਚ ਗਈ ਹੈ।


ਬੰਗਲਾਦੇਸ਼ ਦੀ ਪਾਰੀ

322 ਦੌੜਾਂ ਦਾ ਪਿੱਛਾ ਕਰਦੇ ਹੋਏ ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ੀ ਤਮੀਮ ਇਕਬਾਲ ਤੇ ਸੋਮਿਆ ਸਰਕਾਰ ਨੇ ਪਹਿਲੇ ਪੰਜ ਓਵਰਾਂ 'ਚ 34 ਦੌੜਾਂ ਬਣਾਈਆਂ।

ਵੈਸਟਇੰਡੀਜ਼ ਨੂੰ ਪਹਿਲਾ ਝਟਕਾ

ਵੈਸਟਇੰਡੀਜ਼ ਨੂੰ ਪਹਿਲਾ ਝਟਕਾ ਕ੍ਰਿਸ ਗੇਲ ਦੇ ਰੂਪ 'ਚ ਲੱਗਾ। ਕ੍ਰਿਸ ਗੇਲ 12 ਗੇਂਦਾਂ ਖੇਡ ਕੇ ਬਿਨਾਂ ਖ਼ਾਤਾ ਖੋਲ੍ਹੇ ਆਊਟ ਹੋ ਗਏ

ਇਸ ਮੁਕਾਬਲੇ 'ਚ ਬੰਗਲਾਦੇਸ਼ ਦੇ ਕਪਤਾਨ ਮਸ਼ਰਫੇ ਮੁਰਤਜਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਮੈਚ ਵਿਚ ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੇ ਇਕ ਬਦਲਾਅ ਕੀਤਾ ਹੈ। ਕਾਰਲੋਸ ਬ੍ਰੈਥਵੇਟ ਦੀ ਜਗ੍ਹਾ ਡੇਰੇਨ ਬ੍ਰਾਵੋ ਨੂੰ ਟੀਮ 'ਚ ਜਗ੍ਹਾ ਮਿਲੀ ਹੈ। ਇਕ ਬਦਲਾਅ ਬੰਗਲਾਦੇਸ਼ ਨੇ ਵੀ ਕੀਤਾ ਹੈ। ਬੰਗਲਾਦੇਸ਼ ਦੀ ਟੀਮ 'ਚ ਮੁਹੰਮਦ ਮਿਥੁਨ ਦੀ ਜਗ੍ਹਾ ਲਿਟਨ ਦਾਸ ਨੂੰ ਜਗ੍ਹਾ ਮਿਲੀ ਹੈ।

ਦੋਨੋਂ ਹੀ ਟੀਮਾਂ 4-4 ਮੁਕਾਬਲਿਆਂ 'ਚੋਂ ਇਕ-ਇਕ ਮੁਕਾਬਲਾ ਜਿੱਤ ਚੁੱਕੀ ਹੈ। ਇਸ ਤੋਂ ਇਲਾਵਾ ਦੋ-ਦੋ ਮੁਕਾਬਲਿਆਂ 'ਚ ਵੈਸਟਇੰਡੀਜ਼ ਅਤੇ ਬੰਗਲਾਦੇਸ਼ ਨੂੰ ਹਾਰ ਮਿਲੀ ਹੈ ਜਦਕਿ ਇਨ੍ਹਾਂ ਦੋਵਾਂ ਟੀਮਾਂ ਦਾ ਇਕ-ਇਕ ਮੁਕਾਬਲਾ ਬਾਰਸ਼ ਦੀ ਭੇਟ ਚੜ੍ਹਿਆ ਹੈ। ਅਜਿਹੇ ਵਿਚ ਜੇਕਰ ਇਨ੍ਹਾਂ ਟੀਮਾਂ ਨੂੰ ਸੈਮੀਫਾਈਨਲ ਦੀ ਰੇਸ 'ਚ ਬਣੇ ਰਹਿਣਾ ਹੈ ਤਾਂ ਇਹ ਮੁਕਾਬਲਾ ਜਿੱਤਣਾ ਜ਼ਰੂਰੀ ਹੈ।

ਬੰਗਲਾਦੇਸ਼ ਦੀ ਪਲੇਇੰਗ ਇਲੈਵਨ

ਤਮੀਮ ਇਕਬਾਲ, ਸੌਮਿਆ ਸਰਕਾਰ, ਸ਼ਾਕਿਬ ਅਲ ਹਸਨ, ਮੁਸ਼ਫਿਕੁਰ ਰਹੀਮ, ਲਿਟਨ ਦਾਸ, ਮਹਿਮਦੁੱਲਾਹ, ਮੋਸਾਦੇਕ ਹੁਸੈਨ, ਮੁਹੰਮਦ ਸੈਫੂਦੀਨ, ਮਹਿਦੀ ਹਸਨ, ਮਸ਼ਰਫੇ ਮੁਰਤਜਾ (ਕਪਤਾਨ) ਅਤੇ ਮੁਸਤਫਿਜ਼ਰ ਰਹਿਮਾਨ।

ਵੈਸਟਇੰਡੀਜ਼ ਦੀ ਪਲੇਇੰਗ ਇਲੈਵਨ

ਕ੍ਰਿਸ ਗੇਲ, ਈਵਨ ਲੁਈਸ, ਸ਼ਾਈ ਹੋਪ, ਨਿਕੋਲਸ ਪੂਰਨ, ਸ਼ਿਮਰੋਨ ਹੇਟਮਾਇਰ, ਆਂਦਰੇ ਰਸੇਲ, ਜੇਸਨ ਹੋਲਡਰ (ਕਪਤਾਨ), ਡੇਰੇਨ ਬ੍ਰਾਵੋ, ਸ਼ੇਨਨ ਗ੍ਰੈਬ੍ਰਿਅਲ, ਸ਼ੇਲਡਨ ਕਾਟਰੇਲ ਅਤੇ ਓਸ਼ੇਨ ਥੋਮਸ।

Posted By: Seema Anand