ਟਾਂਟਨ: World Cup 2019 AUS vs PAK Live: ਟਾਂਟਨ ਦੇ ਦ ਕਪੂਰ ਐਸੋਸੀਏਟਸ ਕਾਊਂਟ ਮੈਦਾਨ 'ਤੇ ਪਾਕਿਸਤਾਨ ਅਤੇ ਆਸਟ੍ਰੇਲੀਆ ਦਰਮਿਆਨ ਖੇਡੇ ਗਏ ਵਿਸ਼ਵ ਕੱਪ 2019 ਦੇ 17ਵੇਂ ਮੈਚ 'ਚ ਕੰਗਾਰੂ ਟੀਮ ਨੂੰ ਜਿੱਤ ਮਿਲੀ। ਆਸਟ੍ਰੇਲੀਆ ਨੇ ਪਾਕਿਸਤਾਨ ਨੂੰ 41 ਦੌੜਾਂ ਨਾਲ ਹਰਾ ਦਿੱਤਾ। ਇਸ ਮੈਚ 'ਚ ਆਸਟ੍ਰੇਲੀਆ ਵੱਲੋਂ ਡੇਵਿਡ ਵਾਰਨਰ ਨੇ ਸੈਂਕੜਾ ਲਾਇਆ।

ਪਾਕਿਸਤਾਨ ਦੇ ਕਪਤਾਨ ਸਰਫਰਾਜ਼ ਅਹਿਮਦ ਨੇ ਇਸ ਮੌਚ 'ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਕਪਤਾਨ ਸਰਫਰਾਜ਼ ਦਾ ਇਹ ਫ਼ੈਸਲਾ ਉਸ ਸਮੇਂ ਸਹੀ ਸਾਬਿਤ ਹੋਇਆ, ਜਦੋਂ ਆਸਟ੍ਰੇਲੀਆ ਟੀਮ 49 ਓਵਰਾਂ 'ਚ 307 ਦੌੜਾਂ 'ਤੇ ਆਲ ਆਊਟ ਹੋ ਗਈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਸ਼ਾਨਦਾਰ 107 ਦੌੜਾਂ ਦੀ ਪਾਰੀ ਖੇਡੀ। ਵਾਰਨਰ ਤੋਂ ਇਲਾਵਾ ਕਪਤਾਨ ਆਰੋਨ ਫਿੰਚ ਨੇ 82 ਦੌੜਾਂ ਬਣਾਈਆਂ। ਪਾਕਿਸਤਾਨ ਵੱਲੋਂ ਮੁਹੰਮਦ ਆਮਿਰ ਨੇ 5 ਵਿਕਟਾਂ ਲਈਆਂ।

ਉੱਧਰ 308 ਦੌੜਾਂ ਦੇ ਟੀਚਾ ਦੇ ਪਿੱਛਾ ਕਰਦੇ ਹੋਏ ਪਾਕਿਸਤਾਨ ਦੀ ਟੀਮ 45.4 ਓਵਰਾਂ 'ਚ 266 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਪਾਕਿਸਤਾਨ ਵੱਲੋਂ ਕੋਈ ਵੀ ਖਿਡਾਰੀ ਵੱਡੀ ਪਾਰੀ ਨਹੀਂ ਖੇਡ ਸਕਿਆ। ਇਮਾਮ ਉੱਲ ਹੱਕ ਨੇ 53 ਦੌੜਾਂ, ਮੁਹੰਮਦ ਹਫੀਜ਼ ਨੇ 46, ਵਹਾਬ ਰਿਆਜ਼ ਨੇ 45 ਅਤੇ ਕਪਤਾਨ ਸਰਫਰਾਜ਼ ਨੇ 40 ਦੌੜਾਂ ਦੀ ਪਾਰੀ ਖੇਡੀ। ਆਸਟ੍ਰੇਲੀਆ ਵੱਲੋਂ ਪੈਟ ਕਮਿੰਸ ਨੇ 3, ਮਿਚੇਲ ਸਟਾਰਕ ਅਤੇ ਕੇਨ ਰਿਚਰਡਸਨ ਨੇ 2-2 ਵਿਕਟਾਂ ਲਈਆਂ।

Live Updates:

ਕਪਤਾਨ ਸਰਫਰਾਜ਼ ਰਨ ਆਊਟ

ਪਾਕਿਸਤਾਨ ਦੇ ਕਪਤਾਨ ਸਰਫਰਾਜ਼ ਅਹਿਮਦ 40 ਦੌੜਾਂ ਬਣਾ ਕੇ ਗਲੇਨ ਮੈਕਸਵੇਲ ਦੇ ਇਕ ਥ੍ਰੋ 'ਤੇ ਰਨ ਆਊਟ ਹੋ ਗਏ। ਇਸ ਤਰ੍ਹਾਂ ਪਾਕਿਸਤਾਨ ਦੀ ਟੀਮ 266 ਦੌੜਾਂ 'ਤੇ ਆਲ ਆਊਟ ਹੋ ਗਈ ਅਤੇ ਇਹ ਮੈਚ 41 ਦੌੜਾਂ ਨਾਲ ਹਾਰ ਗਈ।

ਮੁਹੰਮਦ ਆਮਿਰ ਕਲੀਨ ਬੋਲਡ

ਪਾਕਿਸਤਾਨ ਨੂੰ ਨੌਵਾਂ ਝਟਕਾ ਮਿਚੇਲ ਸਟਾਰਕ ਨੇ ਦਿੱਤਾ। ਸਟਾਰਕ ਨੇ ਮੁਹੰਮਦ ਆਮਿਰ ਨੂੰ ਕਲੀਨ ਬੋਲਡ ਕੀਤਾ। ਆਮਿਰ ਖਾਤਾ ਨਹੀਂ ਖੋਲ੍ਹ ਸਕਿਆ।

ਵਹਾਬ ਰਿਆਜ਼ ਆਊਟ ਹੋਏ

ਪਾਕਿਸਤਾਨ ਨੂੰ ਅੱਠਵਾਂ ਝਟਕਾ ਵਹਾਬ ਰਿਆਜ਼ ਦੇ ਰੂਪ 'ਚ ਲੱਗਿਆ। ਰਿਆਜ਼ 39 ਗੇਂਦਾਂ 'ਚ 45 ਦੌੜਾਂ ਬਣਾ ਕੇ ਮਿਚੇਲ ਸਟਾਂਰਕ ਦੀ ਗੇਂਦ 'ਤੇ ਅਲੈਕਸ ਕੇਰੀ ਦੇ ਹੱਥੋਂ ਕੈਚ ਆਊਟ ਹੋਏ।

42 ਓਵਰਾਂ ਦੀ ਖੇਡ ਖਤਮ

ਪਾਕਿਸਤਾਨ ਦੀ ਪਾਰੀ ਦੇ 42 ਓਵਰ ਸਮਾਪਤ ਹੋ ਗਏ ਹਨ। 42 ਓਵਰਾਂ ਬਾਅਦ ਪਾਕਿਸਤਾਨ ਦਾ ਸਕੋਰ 254 ਦੌੜਾਂ 'ਤੇ 7 ਵਿਕਟਾਂ ਹਨ। ਪਾਕਿਸਤਾਨ ਨੂੰ ਜਿੱਤ ਲਈ 48 ਗੇਂਦਾਂ 'ਚ 54 ਦੌੜਾਂ ਬਣਾਉਣੀਆਂ ਹਨ। ਫਿਲਹਾਲ, ਕ੍ਰੀਜ਼ 'ਤੇ ਕਪਤਾਨ ਸਰਫਰਾਜ਼ ਅਤੇ ਵਹਾਬ ਰਿਆਜ਼ ਹਨ।

40 ਓਵਰਾਂ ਬਾਅਦ ਪਾਕਿਸਤਾਨ 230/7

308 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਪਾਕਿਸਤਾਨ ਦੀ ਟੀਮ ਦੇ 40 ਓਵਰ ਸਮਾਪਤ ਹੋ ਗਏ ਹਨ। ਇਸ ਤੋਂ ਬਾਅਦ ਟੀਮ ਦਾ ਸਕੋਰ 7 ਵਿਕਟਾਂ ਦੇ ਨੁਕਸਾਨ 'ਤੇ 230 ਦੌੜਾਂ ਹੈ। ਪਾਕਿਸਤਾਨ ਨੂੰ ਜਿੱਤਣ ਲਈ 60 ਗੇਂਦਾਂ 'ਚ 78 ਦੌੜਾਂ ਦੀ ਲੋੜ ਹੈ।

ਪਾਕਿਸਤਾਨ ਦੀ ਸੱਤਵੀਂ ਵਿਕਟ ਡਿੱਗੀ

ਹਸਨ ਅਲੀ ਨੇ 15 ਗੇਂਦਾਂ 'ਚ 32 ਦੌੜਾਂ ਦੀ ਤੇਜ਼ ਪਾਰੀ ਖੇਡੀ। ਰਿਚਰਡਸਨ ਦੀ ਗੇਂਦ 'ਤੇ ਉਸਮਾਨ ਖਵਾਜ਼ਾ ਨੇ ਹਸਨ ਅਲੀ ਨੂੰ ਕੈਚ ਆਊਟ ਕੀਤਾ। ਪਾਕਿਸਤਾਨ ਨੇ 34 ਓਵਰਾਂ 'ਚ ਸੱਤ ਵਿਕਟਾਂ 'ਤੇ 200 ਦੌੜਾਂ ਬਣਾ ਲਈਆਂ ਹਨ। ਬਹਾਵ ਰਿਆਜ਼ ਬੱਲੇਬਾਜ਼ੀ ਲਈ ਆਏ ਹਨ।

ਕੰਗਾਰੂਆਂ ਖ਼ਿਲਾਫ਼ ਪਾਕਿਸਤਾਨ ਦਾ ਸੰਘਰਸ਼ ਜਾਰੀ

33 ਓਵਰਾਂ ਬਾਅਦ ਪਾਕਿਸਤਾਨ ਦੀ ਟੀਮ ਨੇ ਛੇ ਵਿਕਟਾਂ ਦੇ ਨੁਕਸਾਨ 'ਤੇ 191 ਦੌੜਾਂ ਬਣਾ ਲਈਆਂ ਹਨ। ਮੈਕਸਵੇਲ ਨੇ ਛੇ ਓਵਰਾਂ ਚ 44 ਦੌੜਾਂ ਦਿੱਤੀਆਂ ਹਨ।

ਆਸਿਫ ਆਊਟ ਹੋਏ

ਆਸਿਫ ਅਲੀ ਦੇ ਰੂਪ 'ਚ ਪਾਕਿਸਤਾਨ ਨੂੰ ਛੇਵਾਂ ਝਟਕਾ ਲੱਗਿਆ। ਆਸਿਫ ਕੇਨ ਰਿਚਰਡਸਨ ਦੀ ਗੇਂਦ 'ਤੇ 8 ਗੇਂਦਾਂ ਚ 5 ਦੌੜਾਂ ਬਣਾ ਕੇ ਵਿਕਟ ਦੇ ਪਿੱਛੇ ਅਲੈਕਸ ਕੈਰੀ ਦਾ ਸ਼ਿਕਾਰ ਬਣੇ।

ਸ਼ੋਇਬ ਮਲਿਕ ਆਊਟ

ਪਾਕਿਸਤਾਨ ਦੀ ਅੱਧੀ ਪਾਰੀ ਸਮਾਪਤ ਹੋ ਗਈ ਹੈ। ਪਾਕਿਸਤਾਨ ਦੀ ਪੰਜਵੀਂ ਵਿਕਟ ਸ਼ੋਇਬ ਮਲਿਕ ਦੇ ਰੂਪ 'ਚ ਡਿੱਗੀ। ਮਲਿਕ ਬਿਨਾਂ ਖਾਤਾ ਖੋਲ੍ਹੇ ਪੈਟ ਕਮਿੰਸ ਦੀ ਗੇਂਦ 'ਤੇ ਅਲੈਕਸ ਕੈਰੀ ਦੇ ਹੱਥੋਂ ਕੈਚ ਆਊਟ ਹੋਏ।

ਹਫੀਜ਼ ਆਊਟ ਹੋਏ

ਪਾਕਿਸਤਾਨ ਨੂੰ ਚੌਥਾ ਝਟਕਾ ਮੁਹੰਮਦ ਹਫੀਜ਼ ਦੇ ਰੂਪ 'ਚ ਲੱਗਿਆ। ਆਸਟ੍ਰੇਲੀਆਈ ਕਪਤਾਨ ਫਿੰਚ ਨੇ ਹਫੀਜ਼ ਨੂੰ 49 ਗੇਂਦਾਂ 'ਚ 46 ਦੌੜਾਂ ਦੇ ਨਿੱਜੀ ਸਕੋਰ 'ਤੇ ਮਿਚੇਲ ਸਟਾਰਕ ਦੇ ਹੱਥੋਂ ਕੈਚ ਆਊਟ ਕਰਵਾਇਆ। 27ਓਵਰਾਂ ਤੋਂ ਬਾਅਦ ਪਾਕਿਸਤਾਨ ਦਾ ਸਕੋਰ 146/4 ਹੈ।

ਅਰਧ ਸੈਂਕੜਾ ਲਾ ਕੇ ਇਮਾਮ ਆਊਟ ਹੋਏ

ਪੈਟ ਕਮਿੰਸ ਨੇ ਇਮਾਮ ਨੂੰ ਆਊਟ ਕਰਕੇ ਆਪਣੀ ਟੀਮ ਨੂੰ ਵੱਡੀ ਸਫਲਤਾ ਦਿਵਾਈ। ਇਮਾਮ ਨੇ 53 ਦੌੜਾਂ ਦੀ ਪਾਰੀ ਖੇਡੀ। ਪਾਕਿਸਤਾਨ ਦੀ ਟੀਮ ਨੇ 25.1 ਓਵਰਾਂ 'ਚ ਤਿੰਨਾਂ ਵਿਕਟਾਂ ਦੇ ਨੁਕਸਾਨ 'ਤੇ 136 ਦੌੜਾਂ ਬਣਾ ਲਈਆਂ ਹਨ।

ਇਮਾਮ ਉਲ ਅੱਲ ਦਾ ਅਰਧ ਸੈਂਕੜਾ

ਇਮਾਮ ਉਲ ਹੱਕ ਨੇ ਚੰਗੀ ਪਾਰੀ ਖੇਡਦੇ ਹੋਏ ਅਰਧ ਸੈਂਕਡਾ ਲਾ ਦਿੱਤਾ ਹੈ ਅਤੇ 25 ਓਵਰਾਂ ਬਾਅਦ ਪਾਕਿਸਤਾਨ ਨੇ ਦੋ ਵਿਕਟਾਂ ਦੇ ਨੁਕਸਾਨ 'ਤੇ 136 ਦੌੜਾਂ ਬਣਾ ਲਈਆਂ ਹਨ।

ਹਫੀਜ਼ ਅਤੇ ਇਮਾਮ ਨੇ ਸੰਭਾਲੀ ਪਾਕਿਸਤਾਨ ਦੀ ਪਾਰੀ

21 ਓਵਰਾਂ ਬਾਅਦ ਪਾਕਿਸਤਾਨ ਦੀ ਟੀਮ ਨੇ ਦੋ ਵਿਕਟਾਂ ਦੇ ਨੁਕਸਾਨ 'ਤੇ 115 ਦੌੜਾਂ ਬਣਾ ਲਈਆਂ। ਪਾਕਿਸਤਾਨ ਨੂੰ ਜਿੱਤ ਲਈ1 93 ਦੌੜਾਂ ਦੀ ਲੋੜ ਹੈ।

17 ਓਵਰਾਂ ਦੀ ਖੇਡ ਖਤਮ

17 ਓਵਰਾਂ ਬਾਅਦ ਪਾਕਿਸਤਾਨ ਦੀ ਟੀਮ ਨੇ ਦੋ ਵਿਕਟਾਂ ਦੇ ਨੁਕਸਾਨ 'ਤੇ 83 ਦੌੜਾਂ ਬਣਾ ਲਈਆਂ ਹਨ। ਪਾਕਿਸਤਾਨ ਨੂੰ ਜਿੱਤ ਲਈ 225 ਦੌੜਾਂ ਹੋਰ ਬਣਾਉਣੀਆਂ ਹਨ। ਇਸ ਸਮੇਂ ਕ੍ਰੀਜ਼ 'ਤੇ ਮੁਹੰਮਦ ਹਫੀਜ਼ ਅਤੇ ਇਮਾਮ ਉਲ ਹੱਕ ਮੌਜੂਦ ਹਨ।

ਬਾਬਰ ਆਜ਼ਮ ਆਊਟ ਹੋਏ

ਪਾਕਿਸਤਾਨ ਨੂੰ ਦੂਜਾ ਝਟਕਾ ਬਾਬਰ ਆਜ਼ਮ ਦੇ ਰੂਪ 'ਚ ਲੱਗਿਆ। ਬਾਬਰ ਆਜ਼ਮ 28 ਗੇਂਦਾਂ 'ਚ 30 ਦੌੜਾਂ ਬਣਾ ਕੇ ਨਾਥਨ ਕੁਲਟਰ ਨਾਈਲ ਦੀ ਗੇਂਦ ਤੇ ਰਿਚਰਡਸਨ ਦੇ ਹੱਥੋਂ ਕੈਚ ਆਊਟ ਹੋਏ। 10.5 ਓਵਰਾਂ ਬਾਅਦ ਪਾਕਿਸਤਾਨ ਦਾ ਸਕੋਰ 2 ਵਿਕਟਾਂ ਦੇ ਨੁਕਸਾਨ 'ਤੇ 56 ਦੌੜਾਂ।

10ਵਾਂ ਓਵਰ ਖ਼ਤਮ

ਪਾਕਿਸਤਾਨ ਦੀ ਪਾਰੀ ਦੇ 10 ਓਵਰ ਸਮਾਪਤ ਹੋ ਗਏ ਹਨ। 10 ਓਵਰਾਂ ਬਾਅਦ ਪਾਕਿ ਦਾ ਸਕੋਰ ਇਕ ਵਿਕਟ ਦੇ ਨੁਕਸਾਨ 'ਤੇ 51 ਦੌੜਾਂ ਹੈ।

ਪੰਜ ਓਵਰ ਖਤਮ

ਪੰਜ ਓਵਰਾਂ ਬਾਅਦ ਪਾਕਿਤਸਾਨ ਦਾ ਸਕੋਰ ਇਕ ਵਿਕਟ ਦੇ ਨੁਕਸਾਨ 'ਤੇ 18 ਦੌੜਾਂ। ਇਸ ਸਮੇਂ ਕ੍ਰੀਜ਼ 'ਤੇ ਬਾਬਰ ਆਜ਼ਮ ਅਤੇ ਇਮਾਮ ਉਲ ਹੱਕ ਮੌਜੂਦ ਹਨ।

ਫਖ਼ਰ ਜਮਾਂ ਨਹੀਂ ਖੋਲ੍ਹ ਸਕੇ ਖ਼ਾਤਾ

ਫਖ਼ਰ ਜਮਾਂ ਖ਼ਾਤਾ ਵੀ ਨਹੀਂ ਖੋਲ੍ਹ ਸਕੇ ਅਤੇ ਜ਼ੀਰੋ 'ਤੇ ਪੈਟ ਕਮਿੰਸ ਦੀ ਗੇਂਦ 'ਤੇ ਆਊਟ ਹੋ ਗਏ। ਉਸ ਦਾ ਕੈਚ ਰਿਚਰਡਸਨ ਨੇ ਲਿਆ। ਪਾਕਿਸਤਾਨ ਨੇ 2.1 ਓਵਰਾਂ 'ਚ ਇਕ ਵਿਕਟ ਦੇ ਨੁਕਸਾਨ 'ਦੇ ਦੋ ਦੌੜਾਂ ਬਣਾ ਲਈਆਂ ਹਨ। ਹੁਣ ਬੱਲੇਬਾਜ਼ੀ ਲਈ ਬਾਬਰ ਆਜ਼ਮ ਆਏ ਹਨ।

ਪਾਕਿਸਤਾਨ ਦੀ ਪਾਰੀ ਦੀ ਸ਼ੁਰੂਆਤ

ਪਾਕਿਸਤਾਨ ਵੱਲੋਂ ਪਾਰੀ ਦੀ ਸ਼ੁਰੂਆਤ ਫਖ਼ਰ ਜਮਾਂ ਅਤੇ ਇਮਾਮ ਉਲ ਹੱਕ ਨੇ ਕੀਤੀ ਹੈ। ਪੈਟ ਕਮਿੰਸ ਨੇ ਪਹਿਲਾ ਓਵਰ ਖੇਡਿਆ ਅਤੇ ਇਸ ਓਵਰ ਚ ਦੋ ਦੌੜਾਂ ਦਿੱਤੀਆਂ। ਇਕ ਓਵਰ ਤੋਂ ਬਾਅਦ ਪਾਕਿਸਤਾਨ ਨੇ ਬਿਨਾਂ ਕਿਸੇ ਨੁਕਸਾਨ ਤੋਂ 2 ਦੌੜਾਂ ਬਣਾ ਲਈਆਂ ਹਨ।

ਸਟਾਰਕ ਆਊਟ, ਕੰਗਾਰੂ ਢੇਰ

49 ਓਵਰਾਂ ਦੀ ਆਖਰੀ ਗੇਂਦ 'ਤੇ ਆਸਟ੍ਰੇਲੀਆਈ ਦਾ ਦਸਵਾਂ ਮਿਚੇਲ ਸਟਾਰਕ ਦੇ ਰੂਪ 'ਚ ਡਿੱਗਾ। ਸਟਾਰਕ ਇਸ ਪਾਰੀ 'ਚ ਮੁਹੰਮਦ ਆਮਿਰ ਦੇ ਪੰਜਵੇਂ ਸ਼ਿਕਾਰ ਬਣੇ। 6 ਗੇਂਦਾਂ 'ਚ 3 ਦੌੜਾਂ ਬਣਾ ਕੇ ਸ਼ੋਇਬ ਮਲਿਕ ਦੇ ਹੱਥੋਂ ਕੈਚ ਆਊਟ

ਐਲੇਕਸ ਕੈਰੀ ਆਊਟ

ਆਸਟ੍ਰਲੀਆਈ ਦਾ ਨੌਵਾਂ ਵਿਕਟ ਐਲੇਕਸ ਕੇਰੀ ਦੇ ਰੂਪ 'ਚ ਡਿੱਗਾ। ਕੈਰੀ 21 ਗੇਂਦਾਂ 'ਚ 20 ਦੌੜਾਂ ਬਣਾ ਕੇ ਮੁਹੰਮਦ ਆਮਿਰ ਦੀ ਗੇਂਦ 'ਤੇ LBW ਆਊਟ ਹੋਏ।

ਆਸਟ੍ਰੇਲੀਆ ਨੇ ਗੁਆਏ ਅੱਠ ਵਿਕਟ

ਪੈਟ ਕਮਿੰਸ ਹਸਨ ਅਲੀ ਦੀ ਗੇਂਦ 'ਤੇ ਸਰਫਰਾਜ ਅਹਮਦ ਨੂੰ ਆਪਣਾ ਕੈਚ ਦਿੱਤਾ। ਕਮਿੰਸ ਨੇ ਸਿਰਫÎ ਦੋ ਦੌੜਾਂ ਬਣਾਈਆਂ। ਆਸਟ੍ਰੇਲੀਆ ਨੇ 48 ਓਵਰਾਂ 'ਚ ਅੱਠ ਵਿਕਟਾਂ 'ਤੇ 302 ਦੌੜਾਂ ਬਣਾ ਲਈਆਂ ਹਨ।

46 ਓਵਰਾਂ ਦੀ ਖੇਡ ਸਮਾਪਤ

ਆਸਟ੍ਰਾਲੀਆਈ ਦੀ ਪਾਰੀ ਦੇ 46 ਓਵਰ ਸਮਾਪਤ ਹੋ ਗਏ ਹਨ। ਇਸ ਦੇ ਬਾਅਦ ਕੰਗਾਰੂ ਟੀਮ ਦੇ ਸਕੋਰ 6 ਵਿਕਟ ਦੇ ਨੁਕਸਾਨ 'ਤੇ 298 ਦੌੜਾਂ ਹੈ।

ਮਾਰਸ਼ ਹੋਏ ਆਊਟ

ਮੁਹੰਮਦ ਆਮਿਰ ਨੂੰ ਮਾਰਸ਼ ਦੇ ਰੂਪ 'ਚ ਤੀਸਰਾ ਵਿਕਟ ਮਿਲਿਆ। ਮਾਰਸ਼ 26 ਗੇਂਦਾਂ 'ਚ 23 ਦੌੜਾਂ ਬਣਾ ਕੇ ਆਮਿਰ ਦੀ ਗੇਂਦ 'ਤੇ ਦੇ ਹੱਥੋਂ ਆਊਟ ਹੋਏ।

ਕੰਗਾਰੂ ਟੀਮ ਦੀਆਂ 200 ਦੌੜਾਂ ਪੂਰੀਆਂ

ਡੇਵਿਡ ਵਾਰਨਰ 90 ਦੌੜਾਂ ਬਣਾ ਕੇ ਨਾਬਾਦ ਹੈ ਤੇ ਕੰਗਾਰੂ ਟੀਮ ਨੇ ਦੋ ਵਿਕਟ 'ਤ 33 ਓਵਰਾਂ 'ਚ 218 ਦੌੜਾਂ ਬਣਾ ਲਈਆਂ ਹਨ। ਮੈਕਸਵੇਲ ਵੀ 20 ਦੌੜਾਂ ਬਣਾ ਕੇ ਨਾਬਾਦ ਹੈ।

10 ਦੌੜਾਂ ਬਣਾ ਕੇ ਸਮਿਥ ਹੋਏ ਆਊਟ

ਪਾਕਿਸਤਾਨ ਦੇ ਖਿਲਾਫ ਸਮਿਥ ਦਾ ਬੱਲਾ ਨਹੀਂ ਚੱਲ ਪਾਇਆ ਤੇ ਮੋ. ਹਫੀਜ਼ ਦੀ ਗੇਂਦ ਆਪਣਾ ਕੈਚ ਆਸਿਫ ਅਲੀ ਨੂੰ ਦੇ ਬੈਠੇ। ਸਮਿਥ ਨੇ ਸਿਰਫ ਦਸ ਦੌੜਾਂ ਦੀ ਪਾਰੀ ਖੇਡੀ।

ਸਮਿਥ ਆਏ ਕ੍ਰੀਜ਼ 'ਤੇ

ਫਿੰਚ ਦੇ ਆਊਟ ਹੋਣ ਦੇ ਬਾਅਦ ਸਮਿਥ ਕ੍ਰੀਜ਼ 'ਤੇ ਆ ਗਏ ਹੈ। 26 ਓਵਰਾਂ ਦੇ ਬਾਅਦ ਕੰਗਾਰੂ ਟੀਮ ਇਕ ਵਿਕਟ ਦੇ ਨੁਕਸਾਨ 'ਤੇ 169 ਦੌੜਾਂ ਬਣਾ ਚੁੱਕੀ ਹੈ ਤੇ ਉਸ ਦੇ ਇਕ ਵਿਕਟ ਡਿੱਗੇ ਹੈ। ਵਰਨਰ 64 ਦੌੜਾਂ ਬਣਾ ਕੇ ਨਾਬਾਦ ਹੈ।

ਫਿੰਚ ਹੋਏ ਆਊਟ

ਐਰੋਨ ਫਿੰਚ ਨੂੰ ਮੋ. ਆਮਿਰ ਨੇ 82 ਦੌੜਾਂ ਬਣਾ ਕੇ ਆਊਟ ਕਰ ਦਿੱਤਾ ਹੈ। ਫਿੰਚ ਨੇ ਵਾਰਨਰ ਦੇ ਨਾਲ ਮਿਲ ਕੇ ਪਹਿਲੇ ਵਿਕਟ ਦੇ ਲਈ 146 ਦੌੜਾਂ ਦੀ ਸਾਂਝੇਦਾਰੀ ਦਿੱਤੀ।

ਪਾਕਿਸਤਾਨ ਦਾ ਫੈਸਲਾ ਹੋਇਆ ਗ਼ਲਤ

ਪਾਕਿਸਤਾਨ ਦੇ ਕਪਤਾਨ ਨੇ ਮੌਸਮ ਨੂੰ ਦੇਖਦੇ ਹੋਏ ਪਹਿਲੇ ਗੇਂਦਬਾਜ਼ੀ ਦਾ ਫੈਸਲਾ ਲਿਆ ਤੇ ਉਨ੍ਹਾਂ ਦਾ ਇਹ ਫੈਸਲਾ ਗ਼ਲਤ ਸਾਬਿਤ ਬੋਇਆ। 20 ਓਵਰਾਂ ਦੇ ਬਾਅਦ ਪਾਕਿਸਤਾਨ ਨੂੰ ਕੋਈ ਸਫਲਤਾ ਨਹੀਂ ਮਿਲੀ ਤੇ ਇਸ ਟੀਮ ਨੇ ਬਿਨਾਂ ਕਿਸੇ ਨੁਕਸਾਨ ਦੇ 122 ਦੌੜਾਂ ਬਣਾ ਲਈਆਂ ਹਨ। ਕੰਗਾਰੂ ਟੀਮ ਇਕ ਵੱਡੇ ਸਕੋਰ ਵੱਲ ਵਧ ਰਹੇ ਹਨ।

ਐਰੋਨ ਫਿੰਚ ਨੇ ਆਪਣੀ ਫਿਫਟੀ ਸੈਨਚਰੀ ਪੂਰੀ ਹੋ ਗਈ ਹੈ। 17 ਓਵਰਾਂ ਦੇ ਬਾਅਦ ਆਸਟ੍ਰੇਲੀਆ ਦੀ ਟੀਮ ਨੇ ਬਿਨਾਂ ਕਿਸੇ ਨੁਕਸਾਨ ਦੇ 107 ਦੌੜਾਂ ਬਣਾ ਲਈਆਂ ਹਨ।

15 ਓਵਰਾਂ ਦੀ ਖੇਡ ਖ਼ਤਮ

15 ਓਵਰਾਂ ਦੇ ਬਾਅਦ ਫਿੰਚ ਤੇ ਵਾਰਨਰ ਨੇ ਪਹਿਲੇ ਵਿਕਟ ਲਈ 87 ਦੌੜਾਂ ਦੀ ਸਾਂਝੇਦਾਰੀ ਕਰ ਲਈ ਹੈ। ਵਹਾਬ ਰਿਆਜ਼ ਚਾਰ ਓਵਰਾਂ 'ਚ 21 ਦੌੜਾਂ ਦੇ ਚੁੱਕੇ ਹਨ।

ਆਸਟ੍ਰੇਲੀਆ ਦਾ ਸਕੋਰ 50 ਤੋਂ ਪਾਰ

11 ਓਵਰਾਂ ਦੀ ਖੇਡ ਖ਼ਤਮ ਹੋ ਚੁੱਕੀ ਹੈ ਤੇ ਕੰਗਾਰੂ ਟੀਮ ਨੇ 60 ਦੌੜਾਂ ਬਣਾ ਲਈਆਂ ਹਨ। ਫਿੰਚ ਤੇ ਵਾਰਨਰ ਨੇ ਟੀਮ ਦੀ ਵਧੀਆ ਸ਼ੁਰੂਆਤ ਕਰਵਾਈ ਹੈ।

ਪਾਕਿਸਤਾਨ ਨੂੰ ਵਿਕਟ ਦੀ ਤਲਸ਼

ਪਾਕਿਸਤਾਨ ਦੇ ਗੇਂਦਬਾਜ਼ਾਂ ਨੂੰ ਵਿਕਟ ਦੀ ਤਲਾਸ਼ ਹੈ। ਫਿਲਹਾਲ ਮੈਦਾਨ 'ਤੇ ਬੱਦਲ ਹਨ ਜਿਸ ਦਾ ਫਾਇਦਾ ਪਾਕਿਸਤਾਨੀ ਗੇਂਦਬਾਜ਼ ਨਹੀਂ ਚੁੱਕ ਸਕੇ। 7 ਓਵਰ ਹੋਣ ਤੋਂ ਬਾਅਦ ਆਸਟ੍ਰੇਲੀਆ ਨੇ ਬਿਨਾਂ ਕੋਈ ਵਿਕਟ ਗੁਆਏ 36 ਦੌੜਾਂ ਬਣਾ ਲਈਆਂ ਹਨ।

ਪੰਜ ਓਵਰ ਮਗਰੋਂ ਆਸਟ੍ਰੇਲੀਆ ਦਾ ਸਕੋਰ 27/0

ਮੁਹੰਮਦ ਆਮਿਰ ਚੰਗੀ ਗੇਂਦਬਾਜ਼ੀ ਕਰ ਰਹੇ ਹਨ। ਉਨ੍ਹਾਂ ਨੇ ਤਿੰਨ ਓਵਰਾਂ 'ਚ ਤਿੰਨ ਦੌੜਾਂ ਦਿੱਤੀਆਂ ਹਨ ਅਤੇ ਦੋ ਓਵਰ ਮੇਡਨ ਕੀਤੇ ਹਨ। ਪੰਜਵਾਂ ਓਵਰ ਵੀ ਮੇਡਨ ਰਿਹਾ। ਇਸ ਓਵਰ ਤੋਂ ਬਾਅਦ ਕੰਗਾਰੂ ਟੀਮ ਨੇ ਬਿਨਾਂ ਕਿਸੇ ਨੁਕਸਾਨ ਦੇ 27 ਦੌੜਾਂ ਬਣਾ ਲਈਆਂ ਹਨ।

ਵਿਸ਼ਵ ਕੱਪ 'ਚ ਪਾਕਿਸਤਾਨ ਬਨਾਮ ਆਸਟ੍ਰੇਲੀਆ

ਵਿਸ਼ਵ ਕੱਪ 'ਚ ਹੁਣ ਤਕ ਪਾਕਿਸਤਾਨ ਤੇ ਆਸਟ੍ਰੇਲੀਆ ਦੀ ਨੌ ਵਾਰ ਭਿੜਨ ਹੋ ਚੁੱਕੀ ਹੈ। ਜਿਸ 'ਚ ਕੰਗਾਰੂ ਟੀਮ ਨੇ ਪੰਜ ਵਾਰ ਅਤੇ ਪਾਕਿਸਤਾਨ ਨੇ ਚਾਰ ਵਾਰ ਜਿੱਤ ਦਰਜ ਕੀਤੀ ਹੈ।

ਟੀਮਾਂ-

ਆਸਟ੍ਰੇਲੀਆ-

ਐਰੋਨ ਫਿੰਚ (ਕਪਤਾਨ), ਡੇਵਿਡ ਵਾਰਨਰ, ਉਸਮਾਨ ਖਵਾਜ਼ਾ, ਸਵੀਟ ਸਮਿਥ, ਗਲੈੱਨ ਮੈਕਸਵੈਲ, ਐਲੇਕਸ ਕੈਰੀ, ਐਡਮ ਜੰਪਾ, ਪੈਟ ਕਮਿੰਸ, ਨਾਥਨ ਕੁਲਟਨ ਨਾਈਲ, ਮਿਚੇਲ ਮਾਰਸ਼, ਮਿਸ਼ੇਲ ਸਟਾਰਕ, ਨਾਥਨ ਲਿਓਨ, ਸ਼ਾਨ ਮਾਰਸ, ਜੇਸਨ ਬਹਰਨਡਰਫ, ਕੇਨ ਰਿਚਰਡਸਨ।

ਪਾਕਿਸਤਾਨ-

ਇਮਾਮ ਉਲ ਹੱਕ, ਫਖ਼ਰ ਜਮਾਨ, ਬਾਬਰ ਆਜ਼ਮ, ਮੁਹੰਮਦ ਹਾਫਿਜ਼, ਸਰਫ਼ਰਾਜ਼ ਅਹਿਮਦ (ਕਪਤਾਨ), ਸ਼ੋਇਬ ਮਲਿਕ, ਆਸਿਫ਼ ਅਲੀ, ਸ਼ਾਬਾਦ ਖ਼ਾਨ, ਮੁਹੰਮਦ ਆਮਿਰ, ਹਸਨ ਅਲੀ, ਵਹਾਬ ਰਿਆਜ਼।

Posted By: Akash Deep