ਨਾਟਿੰਘਮ: World Cup 2019 Aus vs Ban: ਵਿਸ਼ਵ ਕੱਪ 2019 ਦੇ 26ਵੇਂ ਮੈਚ 'ਚ ਆਸਟ੍ਰੇਲੀਆ ਨੇ ਬੰਗਲਾਦੇਸ਼ ਨੂੰ 48 ਦੌੜਾਂ ਨਾਲ ਹਰਾ ਕੇ ਜਿੱਤ ਦਾ ਸਿਹਰਾ ਆਪਣੇ ਸਿਰ ਬੰਨ੍ਹਿਆ। ਇਸ ਮੈਚ 'ਚ ਆਸਟ੍ਰੇਲੀਆ ਦੇ ਕਪਤਾਨ ਆਰੋਨ ਫਿੰਚ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 50 ਓਵਰਾਂ 'ਚ ਆਸਟ੍ਰੇਲੀਆ ਨੇ 5 ਵਿਕਟਾਂ ਦੇ ਨੁਕਸਾਨ 'ਤੇ 381 ਦੌੜਾਂ ਬਣਾਈਆਂ।

382 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਬੰਗਲਾਦੇਸ਼ ਦੀ ਟੀਮ ਅੱਠ ਵਿਕਟਾਂ ਦੇ ਨੁਕਸਾਨ 'ਤੇ 333 ਦੌੜਾਂ ਹੀ ਬਣਾ ਸਕੀ। ਬੰਗਲਾਦੇਸ਼ ਦੇ ਬੱਲੇਬਾਜ਼ ਮੁਸ਼ਫਿਕਰ ਰਹੀਮ ਨੇ 97 ਗੇਂਦਾਂ 'ਚ 102 ਦੌੜਾਂ ਬਣਾਈਆਂ। ਬੰਗਲਾਦੇਸ਼ ਨੇ ਬੱਲੇਬਾਜ਼ੀ ਕਰਦਿਆਂ ਚੰਗੀ ਸ਼ੁਰੂਆਤ ਕੀਤੀ। ਪਰ ਚੌਥੀ ਵਿਕਟ ਡਿੱਗਣ ਤੋਂ ਬਾਅਦ ਬੰਗਲਾਦੇਸ਼ ਦੇ ਬੱਲੇਬਾਜ਼ ਇੱਕ ਤੋਂ ਬਾਅਦ ਇੱਕ ਆਊਟ ਹੁੰਦੇ ਚਲੇ ਗਏ।

Live update :

ਬੰਗਲਾਦੇਸ਼ ਦੀ ਪਾਰੀ, ਲੱਗਿਆ ਪਹਿਲਾ ਝਟਕਾ

382 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਬੰਗਲਾਦੇਸ਼ ਨੂੰ ਪਹਿਲਾ ਝਟਕਾ ਸੌਮਿਆ ਸਰਕਾਰ ਦੇ ਰੂਪ 'ਚ ਲੱਗਿਆ। ਸੌਮਿਆ ਸਰਕਾਰ 8 ਗੇਂਦਾਂ 'ਚ 10 ਦੌੜਾਂ ਬਣਾ ਕੇ ਫਿੰਚ ਦੇ ਥ੍ਰੋ ਤੇ ਰਨ ਆਊਟ ਹੋ ਗਏ। ਤਮੀਮ ਇਕਬਾਲ ਨੇ ਸ਼ਾਬਿਕ ਨਾਲ ਮਿਲ ਕੇ 75 ਦੌੜਾਂ ਤੋਂ ਵੱਧ ਦੀ ਹਿੱਸੇਦਾਰੀ ਕੀਤੀ। ਪਰ, ਇਸ ਤੋਂ ਬਾਅਦ ਪਿਛਲੇ ਦੋ ਮੈਚਾਂ ਦੇ ਸੈਂਕੜਾਵੀਰ ਸ਼ਾਕਿਬ ਅਲ ਹਸਨ 41 ਗੇਂਦਾਂ ਚ 41 ਦੌੜਾਂ ਬਣਾ ਕੇ ਮਾਰਕਸ ਸਟੋਈਨਿਸ ਦੀ ਗੇਂਦ 'ਤੇ ਡੇਵਿਡ ਵਾਰਨ ਦੇ ਹੱਥੋਂ ਕੈਚ ਆਊਟ ਹੋਏ।

ਬੰਗਲਾਦੇਸ਼ ਵੱਲੋਂ ਸਲਾਮੀ ਬੱਲੇਬਾਜ਼ ਤਮੀਮ ਇਕਬਾਲ ਨੇ 65 ਗੇਂਦਾਂ 'ਚ 50 ਦੌੜਾਂ ਬਣਾਈਆਂ। ਪਰ, ਇਸ ਸਕੋਰ 'ਚ 12 ਜੋੜਨ ਤੋਂ ਬਾਅਦ ਤਮੀਮ ਇਕਬਾਲ ਮਿਚੇਲ ਸਟਾਰਕ ਦੀ ਗੇਂਦ 'ਤੇ ਕਲੀਨ ਬੋਲਡ ਹੋ ਗਏ। ਇਕਬਾਲ ਨੇ 6 ਚੌਕਿਆਂ ਦੀ ਮਦਦ ਨਾਲ 74 ਗੇਂਦਾਂ 'ਚ 62 ਦੌੜਾਂ ਬਣਾਈਆਂ। ਲਿਟਨ ਦਾਸ ਦੇ ਰੂਪ ਚ ਬੰਗਲਾਦੇਸ਼ ਨੂੰ ਚੌਥਾ ਝਟਕਾ ਲੱਗਿਆ। ਲਿਟਨ ਦਾਸ 17 ਗੇਂਦਾਂ 'ਚ 20 ਦੌੜਾਂ ਬਣਾ ਕੇ ਐਡਮ ਜੰਪਾ ਦੀ ਗੇਂਦ 'ਚ ਐੱਲਬੀਡਬਲਿਊ ਆਊਟ ਹੋਏ।

ਮੁਹੰਮਦਉੱਲਾ ਨੇ 50 ਗੇਂਦਾਂ 'ਚ 69 ਦੌੜਾਂ ਬਣਾਈਆਂ। ਉਸ ਨੇ 4 ਚੌਕੇ ਅਤੇ 3 ਛੱਕੇ ਲਗਾਏ। ਉਹ ਨੀਲ ਦੀ ਗੇਂਦ 'ਤੇ ਪੈਟ ਕਮਿੰਸ ਨੂੰ ਕੈਚ ਦੇ ਬੈਠੇ।

ਮੁਹੰਮਦਉੱਲਾ ਤੋਂ ਬਾਅਦ ਬੱਲੇਬਾਜ਼ ਸ਼ਬੀਰ ਰਹਿਮਾਨ ਕ੍ਰੀਜ਼ ਤੇ ਆਏ। ਉਹ ਬਿਨਾਂ ਖਾਤਾ ਖੋਲ੍ਹੇ ਹੀ ਆਊਟ ਹੋ ਕੇ ਪੈਵੇਲੀਅਨ ਵਾਪਸ ਚਲੇ ਗਏ।

ਬੰਗਲਾਦੇਸ਼ ਦੇ ਵਿਕਟਕੀਪਰ ਬੱਲੇਬਾਜ਼ ਮੁਸ਼ਫਿਕੁਰ ਰਹੀਮ ਨੇ 53 ਗੇਂਦਾਂ ਚ 51 ਦੌੜਾਂ ਬਦਾਈਆਂ, ਜਿਸ 'ਚ 4 ਚੌਥੇ ਅਤੇ ਇੱਕ ਛੱਕਾ ਸ਼ਾਮਲ ਸੀ।

ਬੰਗਲਾਦੇਸ਼ ਦੀ ਡੁੱਬੀ ਬੇੜੀ ਪਾਰ ਲਾਉਣ ਲਈ ਮਹਿੰਦੀ ਹਸਨ 7 ਗੇਂਦਾਂ ਚ 6 ਦੌੜਾਂ ਬਣਾ ਕੇ ਸਟਾਰਕ ਦੀ ਗੇਂਦ 'ਤੇ ਵਾਰਨਰ ਦੇ ਹੱਥੋਂ ਕੈਚ ਆਊਟ ਹੋ ਗਏ।

ਬਾਰਿਸ਼ ਕਰਕੇ ਮੈਚ ਰੁਕਿਆ

49ਵੇਂ ਓਵਰ ਦੀ ਆਖਰੀ ਗੇਂਦਾਂ ਦੇ ਵਿਚਕਾਰ ਹੋਈ ਬਾਰਿਸ਼ ਦੀ ਵਜ੍ਹਾ ਕਰਕੇ ਮੈਚ 49 ਓਵਰਾਂ ਦੇ ਬਾਅਦ ਰੁਕ ਗਿਆ ਹੈ। ਇਸ ਸਮੇਂ ਅਲੇਕਸ ਕੈਰੀ 9 ਤੇ ਮਾਰਕਸ ਸਟੋਇਨਿਸ 6 ਦੌੜਾਂ ਬਣਾ ਕੇ ਨਾਬਾਦ ਹੈ। ਇਸ ਸਮੇਂ ਕੰਗਾਰੂ ਟੀਮ ਦਾ ਸਕੋਰ 5 ਵਿਕਟਾਂ ਦੇ ਨੁਕਸਾਨ 'ਤੇ 368 ਦੌੜਾਂ ਹੈ।

ਆਸਟ੍ਰੇਲੀਆ ਦੀ ਪਾਰੀ, ਵਾਰਨਰ ਦਾ ਸੈਕੜਾ

ਬੰਗਲਾਦੇਸ਼ ਦੇ ਖਿਲਾਫ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਨੂੰ ਕਪਤਾਨ ਆਰੋਨ ਫਿੰਚ ਤੇ ਡੇਵਿਡ ਵਾਰਨਰ ਨੇ ਪਹਿਲੇ ਪਾਵਰਪਲੇਅ 'ਚ 50 ਤੋਂ ਜ਼ਿਆਦਾ ਦੋੜਾਂ ਬਣਾ ਲਈਆਂ ਹਨ।

ਆਸਟ੍ਰੇਲੀਆਈ ਦੀ ਪਾਰੀ, ਵਧੀਆ ਸ਼ੁਰੂਆਤ

ਬੰਗਲਾਦੇਸ਼ ਦੇ ਖਿਲਾਫ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆਈ ਨੂੰ ਕਪਤਾਨ ਆਰੋਨ ਫਿੰਚ ਤੇ ਡੇਵਿਡ ਵਾਰਨਰ ਪਹਿਲੇ ਪਾਵਰਪਲੇਅ 'ਚ 50 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ।

ਆਸਟ੍ਰੇਲੀਆ ਨੇ ਇਸ ਮੈਚ 'ਚ ਇਕ ਬਦਲਾਅ ਕੀਤਾ ਹੈ, ਜਦਕਿ ਬੰਗਲਾਦੇਸ਼ ਦੋ ਬਦਲਾਵਾਂ ਨਾਲ ਮੈਦਾਨ 'ਤੇ ਉਤਰਿਆ ਹੈ। ਆਸਟ੍ਰੇਲੀਆ ਟੀਮ 'ਚ ਮਾਰਕਸ ਸਟੋਇਨਿਸ ਦੀ ਵਾਪਸੀ ਹੋਈ ਹੈ। ਉੱਥੇ ਹੀ ਸੱਟ ਕਾਰਨ ਸੈਫੂਉਦੀਨ ਅੱਜ ਦਾ ਮੈਚ ਨਹੀਂ ਖੇਡ ਰਹੇ। ਸੈਫੂਉਦੀਨ ਦੀ ਜਗ੍ਹਾ ਰੁਬੇਲ ਹੁਸੈਨ ਅਤੇ ਐੱਮ ਹੁਸੈਨ ਦੀ ਜਗ੍ਹਾ ਸਬੀਰ ਰਹਿਮਾਨ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ।

ਆਸਟ੍ਰੇਲੀਆ ਦੀ ਪਲੇਇੰਗ ਇਲੈਵਨ

ਡੇਵਿਡ ਵਾਰਨਰ, ਆਰੋਨ ਫਿੰਚ, ਉਸਮਾਨ ਖ਼ਵਾਜ਼ਾ, ਸਟੀਵ ਸਮਿਥ, ਗਲੈਨ ਮੈਕਸਵੈੱਲ, ਮਾਰਕਸ ਸਟੋਇਨਿਸ, ਏਲੈਕਸ ਕੈਰੀ, ਨਾਥਨ ਕੁਲਟਨ ਨਾਈਲ, ਪੈਟ ਕਮਿੰਸ, ਮਿਚੇਲ ਸਟਾਰਸ ਅਤੇ ਐਡਮ ਜੈਂਪਾ।

ਬੰਗਾਲਦੇਸ਼ ਦੀ ਪਲੈਇੰਗ ਇਲੈਵਨ

ਤਮੀਮ ਇਕਬਾਲ, ਸੌਮਯ ਸਰਕਾਰ, ਸ਼ਾਕਿਬ ਅਲ ਹਸਨ, ਮੁਸ਼ਾਫਿਕੁਰ ਰਹੀਮ, ਲਿਟਨ ਦਾਸ, ਮਹੱਮਦੁੱਲਾ, ਰੁਬੇਲ ਹੁਸੈਨ, ਮਹਿੰਦੀ ਹਸਨ, ਸਬਰੀ ਰਹਿਮਾਨ, ਮਸ਼ਰਫੇ ਮੁਰਤਜਾ (ਕਪਤਾਨ) ਅਤੇ ਮੁਸਤਫਿਜ਼ੂਰ ਰਹਿਮਾਨ।

Posted By: Akash Deep