ਨਵੀਂ ਦਿੱਲੀ: World Cup 2019 Afghanistan vs Bangladesh : ਸਾਊਥੈਂਪਟਨ 'ਚ ਅਫ਼ਗਾਨਿਸਤਾਨ ਤੇ ਬੰਗਾਲਦੇਸ਼ ਵਿਚਾਲੇ ਵਿਸ਼ਵ ਕੱਪ 2019 ਦਾ 31ਵਾਂ ਮੈਚ ਖੇਡਿਆ ਗਿਆ। ਇਸ ਮੈਚ 'ਚ ਬੰਗਲਾਦੇਸ਼ ਨੇ ਅਫਗਾਨਿਸਤਾਨ ਨੂੰ 62 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਬੰਗਲਾਦੇਸ਼ ਵਿਸ਼ਵ ਕੱਪ 2019 ਦੀ ਅੰਕ ਸੂਚੀ 'ਚ ਪੰਜਵੇਂ ਸਥਾਨ 'ਤੇ ਪਹੁੰਚ ਗਿਆ। ਉੱਥੇ, ਅਫਗਾਨਿਸਤਾਨ 'ਤੇ ਮਿਲੀ ਜਿੱਤ ਤੋਂ ਬਾਅਦ ਬੰਗਲਾਦੇਸ਼ ਦੀ ਸੈਮੀਫਾਈਨਲ 'ਚ ਪਹੁੰਚਣ ਦੀ ਉਮੀਦ ਵੀ ਬਣੀ ਹੋਈ ਹੈ।

ਇਸ ਮੁਕਾਬਲੇ 'ਚ ਅਫਗਾਨਿਸਤਾਨ ਦੇ ਕਪਤਾਨ ਗੁਲਬਦੀਨ ਨਈਬ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ। ਅਜਿਹੇ 'ਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲਾਦੇਸ਼ ਨੇ ਸ਼ਾਕਿਬ ਅਲ ਹਸਨ ਅਤੇ ਮੁਸ਼ਫਿਕੁਰ ਰਹੀਮ ਦੇ ਅਰਧ ਸੈਂਕੜਿਆਂ ਦੀ ਬਦੌਲਤ 50 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 262 ਦੌੜਾਂ ਬਣਾਈਆਂ। ਇਸ ਤਰ੍ਹਾਂ ਅਫਗਾਨਿਸਤਾਨ ਨੂੰ ਵਿਸ਼ਵ ਕੱਪ 'ਚ ਪਹਿਲਾ ਮੈਚ ਜਿੱਤਣ ਲਈ 263 ਦੌੜਾਂ ਬਣਾਉਣੀਆਂ ਸਨ। ਪਰ, ਅਫਗਾਨਿਸਤਾਨ 47 ਓਵਰਾਂ 'ਚ 200 ਦੌੜਾਂ 'ਤੇ ਆਲ ਆਊਟ ਹੋ ਗਈ।

ਅਫਗਾਨਿਸਤਾਨ ਦੀ ਇਸ ਵਿਸ਼ਵ ਕੱਪ 2019 'ਚ ਇਹ ਲਗਾਤਾਰ ਸੱਤਵੀਂ ਹਾਰ ਹੈ। ਅਫਗਾਨਿਸਤਾਨ ਵੱਲੋਂ ਸਮੀਉੱਲਾਹ ਸ਼ੇਨਵਾਰੀ ਨੇ ਅਜੇਤੂ 49 ਦੌੜਾਂ ਅਤੇ ਕਪਤਾਨ ਗੁਲਬਦੀਨ ਨੇ 47 ਦੌੜਾਂ ਦੀ ਪਾਰੀ ਖੇਡੀ। ਬੰਗਲਾਦੇਸ਼ ਵੱਲੋਂ ਸ਼ਾਕਿਬ ਅਲ ਹਸਨ ਨੇ ਪੰਜ ਵਿਕਟਾਂ ਲਈਆਂ ਜੋ ਵਿਸ਼ਵ ਕੱਪ ਦੇ ਇਤਿਹਾਸ 'ਚ ਬੰਗਲਾਦੇਸ਼ ਦੀ ਟੀਮ ਲਈ ਪਹਿਲੀ ਵਾਰ ਸੀ। ਇਸ ਤੋਂ ਇਲਾਵਾ ਵਿਸ਼ਵ ਕੱਪ ਦੇ ਇਕ ਮੈਚ 'ਚ 50 ਦੌੜਾਂ ਅਤੇ ਪੰਜ ਵਿਕਟਾਂ ਲੈਣ ਵਾਲੇ ਉਹ ਦੂਜੇ ਖਿਡਾਰੀ ਹਨ। ਇਸ ਤੋਂ ਪਹਿਲਾਂ ਯੁਵਰਾਜ ਸਿੰਘ ਇਹ ਕਾਰਨਾਮਾ ਕਰ ਚੁੱਕੇ ਹਨ।


Live update :

ਅਫਗਾਨਿਸਤਾਨ ਦੀ ਪਾਰੀ,ਸ਼ਾਕਿਬ ਨੇ ਲਈਆਂ ਪੰਜ ਵਿਕਟਾਂ

263 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਅਫਗਾਨਿਸਤਾਨ ਦੀ ਟੀਮ ਨੇ ਪਹਿਲੇ ਦਸ ਓਵਰਾਂ 'ਚ ਬਿਨਾਂ ਵਿਕਟ ਗੁਆਂਏ 48 ਦੌੜਾਂ ਬਣਾਈਆਂ। ਪਰ, ਇਸ ਤੋਂ ਬਾਅਦ ਸ਼ਾਕਿਬ ਅਲ ਹਸਨ ਦੇ ਪਹਿਲੇ ਓਵਰ ਦੀ ਪੰਜਵੀਂ ਗੇਂਦ 'ਤੇ ਰਹਿਮਤ ਸ਼ਾਹ 35 ਗੇਂਦਾਂ 'ਚ 24 ਦੌੜਾਂ ਬਣਾ ਕੇ ਤਮੀਮ ਇਕਬਾਲ ਦੇ ਹੱਥੋਂ ਕੈਚ ਆਊਟ ਹੋਏ। ਅਫਗਾਨਿਸਤਾਨ ਨੂੰ ਦੂਜਾ ਝਟਕਾ ਹਸ਼ਮਤਉੱਲਾ ਸ਼ਾਹਿਦੀ ਦੇ ਰੂਪ 'ਚ ਲੱਗਿਆ। ਸ਼ਾਹਿਦੀ ਮੋਸਾਉਦੇਕ ਹੁਸੈਨ ਦੀ ਗੇਂਦ 'ਤੇ 11 ਦੌੜਾਂ ਬਣਾ ਕੇ ਵਿਕਟ ਦੇ ਪਿੱਛੇ ਰਹੀਮ ਦੇ ਹੱਥੋਂ ਸਟੰਪ ਆਊਟ ਹੋਏ।

ਅਫਗਾਨਿਸਤਾਨ ਨੂੰ ਵੱਡਾ ਝਟਕਾ ਕਪਤਾਨ ਗੁਲਬਦੀਨ ਨਈਬ ਦੇ ਰੂਪ 'ਚ ਲੱਗਿਆ। ਕਪਤਾਨ ਨੇ 75 ਗੇਂਦਾਂ 'ਚ 47 ਦੌੜਾਂ ਦੀ ਪਾਰੀ ਖੇਡੀ ਅਤੇ ਸ਼ਾਕਿਬ ਅਲ ਹਸਨ ਦੀ ਗੇਂਦ 'ਤੇ ਲਿਟਨ ਦਾਸ ਦੇ ਹੱਥੋਂ ਕੈਚ ਆਊਟ ਹੋਏ। ਨਈਬ ਦੇ ਦੋ ਗੇਂਦਾਂ ਬਾਅਦ ਮੁਹੰਮਦ ਨਬੀ ਬਿਨਾਂ ਖਾਤਾ ਖੋਲ੍ਹੇ ਸ਼ਾਕਿਬ ਅਲ ਹਸਨ ਦੀ ਗੇਂਦ 'ਤੇ ਕਲੀਨ ਬੋਲਡ ਹੋ ਗਏ। ਇਸ ਤੋਂ ਬਾਅਦ ਪੰਜਵਾਂ ਝਟਕਾ ਅਫਗਾਨਿਸਤਾਨ ਨੂੰ ਅਸਗਰ ਅਫਗਾਨ ਦੇ ਰੂਪ 'ਚ ਲੱਗਿਆ। ਅਸਗਰ 20 ਦੌੜਾਂ ਬਣਾ ਕੇ ਸ਼ਾਕਿਬ ਦਾ ਸ਼ਿਕਾਰ ਬਣੇ।

ਅਫਗਾਨ ਟੀਮ ਨੂੰ ਛੇਵਾਂ ਝਟਕਾ ਇਕਰਾਮ ਅਲੀ ਖਿਲ ਦੇ ਰੂਪ 'ਚ ਲੱਗਿਆ। ਇਕਰਾਮ 12 ਗੇਂਦਾਂ 'ਚ 11 ਦੌੜਾਂ ਬਣਾ ਕੇ ਲਿਟਨ ਦਾਸ ਦੇ ਥ੍ਰੋ 'ਤੇ ਰਨ ਆਊਟ ਹੋਏ।

ਅਫਗਾਨਿਸਤਾਨ ਨੂੰ ਸੱਤਵਾਂ ਝਟਕਾ ਨਜੀਬਉੱਲਾ ਜਾਦਰਾਨ ਦੇ ਰੂਪ 'ਚ ਲੱਗਿਆ। ਜਾਦਰਾਨ ਸ਼ਾਕਿਬ ਅਲ ਹਸਨ ਦੀ ਗੇਂਦ 'ਤੇ 23 ਦੌੜਾਂ ਬਣਾ ਸਟੰਪ ਆਊਟ ਹੋਏ। ਰਾਸ਼ਿਦ ਖਾਨ ਦੇ ਰੂਪ 'ਚ ਅਫਗਾਨ ਟੀਮ ਨੂੰ ਅੱਠਵਾਂ ਝਟਕਾ ਲੱਗਿਆ। ਰਾਸ਼ਿਦ 2 ਦੌੜਾਂ ਬਣਾ ਕੇ ਮੁਸਤਫਿਕੁਰ ਰਹਿਮਾਨ ਦੀ ਗੇਂਦ 'ਤੇ ਮੁਰਤਜਾ ਦੇ ਹੱਥੋਂ ਕੈਚ ਆਊਟ ਹੋਏ।

ਦਲਵਤ ਜਾਦਰਾਨ ਦੇ ਰੂਪ 'ਚ ਅਫਗਾਨਿਸਤਾਨ ਨੂੰ 9ਵਾਂ ਝਟਕਾ ਲੱਗਿਆ। ਜਾਦਰਾਨ ਬਿਨਾਂ ਖਾਤਾ ਖੋਲ੍ਹੇ ਮੁਸਤਤਿਜ਼ੁਰ ਰਹਿਮਾਨ ਦੀ ਗੇਂਦ 'ਤੇ ਵਿਕਟ ਦੇ ਪਿੱਛੇ ਰਹੀਮ ਦਾ ਸ਼ਿਕਾਰ ਬਣੇ। ਅਫਗਾਨਿਸਤਾਨ ਦੀ ਆਖਰੀ ਵਿਕਟ ਮੁਜੀਬ ਉਰ ਰਹਿਮਾਨ ਦੇ ਰੂਪ 'ਚ ਡਿੱਗੀ। ਮੁਜੀਬ ਬਿਨਾਂ ਖਾਤਾ ਖੋਲ੍ਹੇ ਸੈਫੂਦੀਨ ਦੀ ਗੇਂਦ 'ਤੇ ਕਲੀਨ ਬੋਲਡ ਹੋਏ। ਬੰਗਲਾਦੇਸ਼ ਵੱਲੋਂ ਸ਼ਾਕਿਬ ਨੇ 5, ਮੁਸਤਫਿਜ਼ੁਰ ਰਹਿਮਾਨ ਨੇ 2, ਮੁਹੰਮਦ ਸੈਫੂਦੀਨ ਅਤੇ ਮੁਸਾਉਦੇਕ ਹੁਸੈਨ ਨੇ ਇਕ-ਇਕ ਵਿਕਟ ਲਈ।

ਬੰਗਲਾਦੇਸ਼ ਦੀ ਪਾਰੀ, ਸ਼ਾਕਿਬ ਦਾ ਅਰਧ ਸੈਂਕੜਾ

ਬੰਗਲਾਦੇਸ਼ ਵੱਲੋਂ ਅੱਜ ਸਲਾਮੀ ਜੋੜੀ 'ਚ ਫੇਰਬਦਲ ਕੀਤਾ ਗਿਆ। ਸੌਮਿਆ ਸਰਕਾਰ ਦੀ ਜਗ੍ਹਾ ਲਿਟਨ ਦਾਸ ਬੱਲੇਬਾਜ਼ੀ ਕਰਨ ਆਏ ਅਤੇ ਉਹ 17 ਗੇਂਦਾਂ 'ਚ 16 ਦੌੜਾਂ ਬਣਾ ਕੇ ਮੁਜੀਬ ਉਰ ਰਹਿਮਾਨ ਦੀ ਗੇਂਦ 'ਤੇ ਹਸ਼ਮਤਉੱਲਾ ਸ਼ਾਹਿਦੀ ਦੇ ਹੱਥੋਂ ਕੈਚ ਆਊਟ ਹੋ ਗਏ। ਇਸ ਤੋਂ ਬਾਅਦ ਸ਼ਾਕਿਬ ਅਲ ਹਸਨ ਅਤੇ ਤਮੀਮ ਇਕਬਾਲ ਨੇ ਦੂਜੀ ਵਿਕਟ ਲਈ 50 ਦੌੜਾਂ ਤੋਂ ਜ਼ਿਆਦਾ ਦੀ ਹਿੱਸੇਦਾਰੀ ਕੀਤੀ।

ਬੰਗਲਾਦੇਸ਼ ਦੀ ਪਾਰੀ, ਲੱਗਾ ਚੌਥਾ ਝਟਕਾ

ਬੰਗਲਾਦੇਸ਼ ਨੂੰ ਲੱਗਾ ਪਹਿਲਾ ਝਟਕਾ, ਲਿਟਨ ਦਾਸ ਆਊਟ

ਬੰਗਲਾਦੇਸ਼ ਦੇ ਵੱਲੋਂ ਅੱਜ ਸਲਾਮੀ ਜੋੜੀ 'ਚ ਫੇਰਬਦਲ ਕੀਤਾ ਗਿਆ ਹੈ। ਸੋਮਿਆ ਸਰਕਾਰ ਦੀ ਜਗ੍ਹਾ ਲਿਟਨ ਦਾਸ ਬੱਲੇਬਾਜ਼ੀ ਕਰਨ ਆਏ ਤੇ ਉਹ 17 ਗੇਂਦਾਂ 'ਚ 16 ਦੌੜਾਂ ਬਣਾ ਕੇ ਮੁਜੀਬ ਓਰ ਰਹਮਾਨ ਦੀ ਗੇਂਦ 'ਤੇ ਹਸ਼ਮਤੁਲਾਹ ਸ਼ਾਹਿਦੀ ਹੱਥੋਂ ਕੈਚ

ਅਫ਼ਗਾਨਿਸਤਾਨ ਦੀ ਪਲੇਇੰਗ ਇਲੈਵਨ

ਸਮੀਓਲਾਹ ਸ਼ੇਨਵਾਰੀ, ਗੁਲਬਦੀਨ ਨਇਬ, ਰਹਿਮਤ ਸ਼ਾਹ, ਹਸ਼ਮਤੁਲਾਹ ਸ਼ਹਿਦੀ, ਅਸਗਰ ਅਫਗਾਨ, ਮੁਹੰਮਦ ਨਬੀ, ਨਜੀਬੁਲਾਹ ਜਾਦਰਾਨ, ਰਾਸ਼ਿਦ ਖਾਨ, ਇਕਰਾਮ ਅਲੀ ਖਿਲ, ਦਵਲਤ ਜਾਦਰਾਨ ਤੇ ਮੁਜੀਬ ਓਰ ਰਹਿਮਾਨ।

ਬੰਗਲਾਦੇਸ਼ ਦੀ ਪਲੇਇੰਗ ਇਲੈਵਨ

ਸੋਮਿਆ ਸਰਕਾਰ, ਤਮੀਮ ਇਕਬਾਲ, ਸ਼ਾਕਿਬ ਅਲ-ਹਸਨ, ਮੁਸ਼ਫਿਕੁਰ ਰਹੀਮ, ਲਿਟਨ ਦਾਸ, ਮੁਹੱਮਦੁਲਾਹ, ਮੁਸਾਉਦੇਕ ਹੁਸੈਨ, ਮੁਹੰਮਦ ਸੈਫੁਉਦੀਕ, ਮਸ਼ਰਫੇ ਮੁਰਤਜਾ ਤੇ ਮੁਸਤਫਿਜੁਰ ਰਹਮਾਨ।

Posted By: Akash Deep